ਸੱਚਾ ਪਿਆਰ ਦੇ ਕਿੱਸੇ ਤਾਂ ਬਹੁਤ ਸੁਣੇ ਪਰ ਇਸ ਤਰ੍ਹਾਂ ਦੀ …..
ਸੱਚਾ ਪਿਆਰ ਭਲਾ ਬੁਰਾ ਨਹੀਂ ਸੋਚਦਾ ਅਤੇ ਨਾ ਹੀ ਆਉਣ ਵਾਲੇ ਨਤੀਜੇ ਜਾਂ ਸਮੇਂ ਬਾਰੇ ਸੋਚਦਾ ਹੈ। ਸੱਚਾ ਪਿਆਰ ਤਾਂ ਉਹ ਹੁੰਦਾ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਕੀਤਾ ਜਾਵੇ। ਇਸ ਤਰ੍ਹਾਂ ਦੀ ਹੀ ਪਿਆਰ ਦੀ ਸੱਚੀ ਦਾਸਤਾ ਦੇਖਣ ਨੂੰ ਮਿਲੀ ਹਰਿਆਣੇ ਦੇ ਝੱਜਰ ਇਲਾਕੇ ‘ਚ ਜਿਥੇ ਪਿਆਰ ਦੀ ਖਾਤਰ ਲੜਕੀ ਉਮਰ ਕੈਦ ਦੀ ਸਜ਼ਾ ਪ੍ਰਾਪਤ ਕੈਦੀ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ। ਇਸ ਲਈ ਲੜਕੀ ਨੇ ਖੁਦ ਅਦਾਲਤ ਅੱਗੇ ਅਪੀਲ ਕੀਤੀ ਜਦੋਂਕਿ ਅਦਾਲਤ ਨੇ ਲੜਕੇ ਨੂੰ ਵਿਆਹ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕਤਲ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਵਿਅਕਤੀ ਨੂੰ ਵਿਆਹ ਕਰਨ ਲਈ ਪੰਜਾਬ-ਹਰਿਆਣਾ ਹਾਈਕੋਰਟ ਨੇ 48 ਘੰਟੇ ਦਾ ਸਮਾਂ ਦਿੱਤਾ ਹੈ। ਆਦੇਸ਼ ਦੇ ਮੁਤਾਬਕ ਝੱਜਰ ‘ਚ ਐਤਵਾਰ ਨੂੰ ਲੜਕੇ ਦੇ ਫੇਰੇ ਪੁਲਸ ਦੀ ਤੈਨਾਤੀ ‘ਚ ਹੋਏ। ਹੁਣ ਲਾੜੇ ਨੂੰ 48 ਘੰਟੇ ਪੂਰੇ ਹੋਣ ਤੋਂ ਬਾਅਦ ਫਿਰ ਜੇਲ ਜਾਣਾ ਹੋਵੇਗਾ। ਮਾਮਲੇ ‘ਚ ਕੈਦੀ ਦੀ ਮੰਗੇਤਰ ਵਿਆਹ ਦੀ ਅਪੀਲ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਪਹਿਲਾਂ ਖੁਦ ਕੈਦੀ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਹਰਿਆਣਾ ਗੁਡ ਕੰਡਕਟ ਆਫ ਪ੍ਰਿਜ਼ਨਰ ਐਕਟ ਦੇ ਤਹਿਤ ਵਿਆਹ ਦੇ ਲਈ ਅਸਥਾਈ ਰਿਹਾਈ ਦੀ ਮੰਗ ਕੀਤੀ ਸੀ।
ਇਸ ਮਾਮਲੇ ‘ਚ ਦਿਲਚਸਪ ਮਾਮਲਾ ਇਹ ਹੈ ਕਿ ਹਰਿਆਣਾ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਸੀ। ਹਰਿਆਣਾ ਸਰਕਾਰ ਦਾ ਕਹਿਣਾ ਸੀ ਕਿ ਕੈਦੀ ਦੀ ਅਜੇ ਘੱਟੋ-ਘੱਟ 5 ਸਾਲ ਦੀ ਕੈਦ ਪੂਰੀ ਨਹੀਂ ਹੋਈ, ਇਸ ਲਈ ਕੈਦੀ ਨੂੰ ਅਜੇ ਰਿਹਾਈ ਨਹੀਂ ਦਿੱਤੀ ਜਾ ਸਕਦੀ । ਜੇਲ ‘ਚ ਰਹਿੰਦੇ ਹੋਏ ਸਰਚ ਆਪਰੇਸ਼ਨ ਦੇ ਦੌਰਾਨ ਯਾਚੀ ਦੇ ਕੋਲੋਂ ਮੋਬਾਈਲ ਬਰਾਮਦ ਹੋਇਆ ਸੀ, ਇਸ ਤਰ੍ਹਾਂ ਦੀ ਸਥਿਤੀ ‘ਚ ਸਰਕਾਰ ਯਾਂਚੀ ਦੀ ਮੰਗ ਦਾ ਸਮਰਥਨ ਨਹੀਂ ਕਰ ਸਕਦੀ ਸੀ।
ਹਾਈਕੋਰਟ ਨੇ ਕੈਦੀ ਦੀ ਮੰਗੇਤਰ ਦੀ ਦਲੀਲ ਸੁਣ ਕੇ ਸਰਕਾਰ ਤੋਂ ਵਿਆਹ ਸੰਬੰਧੀ ਜਾਣਕਾਰੀ ਪੁਖਤਾ ਕਰਨ ਦੇ ਆਦੇਸ਼ ਦਿੱਤੇ। ਇਸ ‘ਤੇ ਸਰਕਾਰ ਵਲੋਂ ਦੱਸਿਆ ਗਿਆ ਕਿ ਦਾਅਵਾ ਸਹੀ ਹੈ ਅਤੇ ਯਾਚੀ ਦੀ ਦੱਸੀ ਹੋਈ ਤਾਰੀਖ ਤੈਅ ਹੈ। ਮੰਗੇਤਰ ਵਲੋਂ ਵਿਆਹ ਦੀ ਇੱਛਾ ਜ਼ਾਹਰ ਕਰਨ ਅਤੇ ਹੋਰ ਸਥਿਤੀਆਂ ਨੂੰ ਦੇਖਦੇ ਹੋਏ ਹਾਈ ਕੋਰਟ ਦੇ ਜਸਟਿਸ ਐਮ.ਐਮ.ਐਸ. ਬੇਦੀ ਨੇ ਕਿਹਾ ਕਿ ਨਿਆਸੰਗਤ ਹੋਵੇਗਾ ਕਿ ਯਾਚੀ ਨੂੰ ਵਿਆਹ ਲਈ 48 ਘੰਟੇ ਦਾ ਸਮਾਂÎ ਦਿੱਤਾ ਜਾਵੇ।
ਅਪਰਾਧ ਦੀ ਸਥਿਤੀ ਦੇਖਦੇ ਹੋਏ ਦੋਸ਼ੀ ਨੂੰ ਹਥਿਆਰਾਂ ਨਾਲ ਲੈਸ ਪੁਲਸ ਕਰਮਚਾਰੀਆਂ ਦੀ ਨਿਗਰਾਨੀ ‘ਚ ਯਾਚੀ ਨੂੰ ਵਿਆਹ ਦੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਸਥਿਤੀ ‘ਚ ਯਾਚੀ ਨੂੰ ਸਖਤ ਪੁਲਸ ਸੁਰੱਖਿਆ ‘ਚ ਲੈ ਜਾਇਆ ਜਾਵੇ ਅਤੇ 48 ਘੰਟੇ ਬਾਅਦ ਉਸਨੂੰ ਵਾਪਸ ਲਿਆਉਂਦਾ ਜਾਵੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ