ਹਨੀਮੂਨ ਨੂੰ ਰੋਮਾਂਚਕ ਬਣਾਉਣ ਦੇ ਚੱਕਰ ਚ ਹੋਈ ਪਤੀ ਦੀ ਮੌਤ ਇਹ ਸੀ ਕਾਰਨ..

ਤਾਜਾ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਆਹ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਅਤੇ ਖਾਸ ਪਲ ਹੁੰਦਾ ਹੈ । ਰੌਲੇ ਰੱਪੇ ਅਤੇ ਢੋਲ ਢਮੱਕੇ ਭਰੇ ਵਿਆਹ ਤੋਂ ਬਾਅਦ ਪਤੀ ਪਤਨੀ ਨੂੰ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ……. । ਜ਼ਿਆਦਾਤਰ ਪਤੀ ਪਤਨੀ ਇਸ ਮੌਕੇ ਨੂੰ ਆਪਸ ਵਿੱਚ ਇਕਾਂਤ ਚ ਰਹਿ ਕੇ ਬਿਤਾਉਣਾ ਪਸੰਦ ਕਰਦੇ ਹਨ । ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਤੇ ਨੇੜਿਓਂ ਜਾਨਣ ਲਈ ਪਤੀ ਪਤਨੀ ਹੀ ਹੋਣ ਤੇ ਜਾਂਦੇ ਹਨ ਹੈ ।

ਅਕਸਰ ਹਰ ਮੋੜ ਹਰ ਪਤੀ ਪਤਨੀ ਲਈ ਕੁਝ ਯਾਦਗਾਰ ਪਲ ਬਣ ਜਾਂਦਾ ਹੈ ਪ੍ਰੰਤੂ ਦਿੱਲੀ ਦੇ ਰਹਿਣ ਵਾਲੇ ਇੱਕ ਪਤੀ ਪਤਨੀ ਨਾਲ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਕਿ ਲੜਕੇ ਦੀ ਜਾਨ ਹੀ ਲੈ ਲਈ ………। ਪ੍ਰਾਪਤ ਜਾਣਕਾਰੀ ਅਨੁਸਾਰ ਰੌਸ਼ਨ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਸੀ ਆਪਣੀ ਨਵ ਵਿਆਹੀ ਪਤਨੀ ਨਾਲ ਦਿੱਲੀ ਤੋਂ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਖੇ ਹਨੀਮੂਨ ਮਨਾਉਣ ਲਈ ਗਏ ਹੋਏ ਸਨ ।

ਦੋਨੋਂ ਹਨੀਮੂਨ ਦੇ ਪਲਾਂ ਕਾਫੀ ਖੁਸ਼ੀ ਨਾਲ ਬਿਤਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਵਿਚਾਰ ਆਇਆ ਕਿ ਕਿਉਂ ਨਾ ਤੀਸਤਾ ਨਦੀ ਵਿੱਚ ਰਾਫਟਿੰਗ ਕੀਤੀ ਜਾਵੇ । ਨਦੀ ਵਿੱਚ ਰਾਫਟਿੰਗ ਕਰਦੇ ਸਮੇਂ ਬਾਨੀ ਸ਼ਿਖਾ ਦੇ ਪਤੀ ਨਾਲ ਭਿਆਨਕ ਹਾਦਸਾ ਵਾਪਰ ਗਿਆ । ਅਸਲ ਵਿੱਚ ਇਹ ਪੂਰਾ ਭਿਆਨਕ ਹਾਦਸਾ ਉਨ੍ਹਾਂ ਦੀ ਉਸ ਕਿਸ਼ਤੀ ਨਾਲ ਵਾਪਰਿਆ ਜਿਸ ਵਿੱਚ ਬੈਠ ਕੇ ਉਹ ਰਿਵਰ ਰਾਫਟਿੰਗ ਕਰ ਰਹੇ ਸਨ ।

ਸ਼ਰਾਬੀ ਕਰਦੇ ਸਮੇਂ ਉਨ੍ਹਾਂ ਦੀ ਕਿਸ਼ਤੀ ਪਾਣੀ ਦੇ ਤੇਜ਼ ਵਹਾਅ ਨੂੰ ਝੱਲ ਨਾ ਸਕੀ ਅਤੇ ਅਚਾਨਕ ਕਿਸ਼ਤੀ ਪਾਣੀ ਦੇ ਬਹਾਅ ਵਿਚ ਬੁਰੀ ਤਰ੍ਹਾਂ ਨਾਲ ਪਲਟ ਗਈ । ਕਿਸ਼ਤੀ ਪਲਟਣ ਤੋਂ ਬਾਅਦ ਰੌਸ਼ਨ ਸਿੰਘ ਪਾਣੀ ਦੇ ਵਹਾਅ ਵਿੱਚ ਵਹਿ ਗਿਆ ਅਤੇ ਪਾਣੀ ਨੇ ਉਸ ਨੂੰ ਬਾਹਰ ਨਾ ਆਉਣ ਦਿੱਤਾ ਜਿਸ ਕਾਰਨ ਪਾਣੀ ਵਿੱਚ ਡੁੱਬ ਕੇ ਹੀ ਉਸ ਦੀ ਮੌਤ ਹੋ ਗਈ ।

ਦੂਜੇ ਪਾਸੇ ਰੌਸ਼ਨ ਸਿੰਘ ਦੀ ਪਤਨੀ ਬਾਨੀ ਸ਼ਿਖਾ ਇਸ ਪੂਰੇ ਹਾਦਸੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ । ਜ਼ਖਮੀ ਮਹਿਲਾ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ । ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ……. ਕਿ ਰੌਸ਼ਨ ਸਿੰਘ ਵੈਸੇ ਤਾਂ ਬਿਹਾਰ ਦਾ ਰਹਿਣ ਵਾਲਾ ਸੀ ਪ੍ਰੰਤੂ ਦਿੱਲੀ ਵਿਚ ਨੌਕਰੀ ਕਰਦਾ ਸੀ ਜਿਸ ਕਾਰਨ ਉਹ ਇੱਥੇ ਹੀ ਰਹਿੰਦਾ ਸੀ ।

ਦੋਨਾਂ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਸੀ ਜਿਸ ਤੋਂ ਬਾਅਦ ਉਹ ਦੋਨੋਂ ਦਾਰਜੀਲਿੰਗ ਵਿਖੇ ਹਨੀਮੂਨ ਮਿਲਾਉਣ ਲਈ ਗਏ ਸਨ ਜਿੱਥੇ ਇਸ ਦਰਦਨਾਕ ਹਾਦਸੇ ਨੇ ਦੋਨਾਂ ਦੀ….. ਜਿੰਦਗੀ ਤਬਾਹ ਕਰਕੇ ਰੱਖ ਦਿੱਤੀ । ਫਿਲਹਾਲ ਮ੍ਰਿਤਕ ਰੋਸ਼ਨ ਸਿੰਘ ਦੀ ਪਤਨੀ ਬਾਨੀ ਸਿਖਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਹਸਪਤਾਲ ਅੰਦਰ ਜ਼ੇਰੇ ਇਲਾਜ ਅਧੀਨ ਹੈ ।


Posted

in

by

Tags: