ਹਰ ਹਫ਼ਤੇ ਇੱਕ ਵਿਅਕਤੀ ਮਰ ਰਿਹਾ ਇਸ ਪਿੰਡ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ..

ਆਜ਼ਾਦੀ ਦੇ 70 ਸਾਲ ਵੀ ਗੁਲਾਮੀ ਦੀ ਹਾਲਤ,ਹਰ ਹਫ਼ਤੇ ਇੱਕ ਵਿਅਕਤੀ ਮਰ ਰਿਹਾ ਇਸ ਪਿੰਡ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਆਜ਼ਾਦੀ ਦੇ 70 ਸਾਲ ਵੀ ਗੁਲਾਮੀ ਦੀ ਹਾਲਤ,ਹਰ ਹਫ਼ਤੇ ਇੱਕ ਵਿਅਕਤੀ ਮਰ ਰਿਹਾ ਇਸ ਪਿੰਡ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ..

ਪੰਜਾਬ ਵਿੱਚ ਇੱਕ ਚੱਢਾ ਸ਼ੂਗਰ ਮਿੱਲ ਵੱਲੋਂ ਬਿਆਸ ਦਰਿਆ ਵਿੱਚ ਸੀਰਾ ਘੁੱਲਣ ਕਾਰਨ ਜ਼ਹਿਰੀਲੇ ਹੋਏ ਪਾਣੀ ਨਾਲ ਅਨੇਕਾਂ ਜੀਵ ਜੰਤੂਆਂ ਨੂੰ ਆਪਣੀ ਜਾਨ ਗਵਾਉਣੀ ਪਈ। ਹਾਲਤ ਇਹ ਹੈ ਹੈ ਕਿ ਦਰਿਆ ਦਾ ਪਾਣੀ ਗੰਦਾ ਹੋਣ ਨਾਲ ਜੀਵਾਂ ਜੰਤੂਆਂ ਤੋਂ ਇਲਾਵਾ ਮਨੁੱਖੀ ਜਿੰਦਾ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਮਾਮਲੇ ਵਿੱਚ ਵੱਡਾ ਬਬਾਲ ਖੜ੍ਹਾ ਹੋਇਆ ਇਸ ਤਰ੍ਹਾਂ ਪੰਜਾਬ ਵਾਂਗ ਤਾਮਿਲਨਾਡੂ ਦੇ ਤੂਤੀਕੋਰੀਨ ਵਿੱਚ ਇੱਕ  ਮਾਮਲਾ ਵਾਪਰਿਆ, ਜਿੱਥੇ ਸਟਾਰਲਾਈਟ ਕੰਪਨੀ ਆਪਣੇ ਕਾਪਰ ਪਲਾਂਟ ਨਾਲ ਇਲਾਕੇ ਦੇ ਪਾਣੀ ਤੇ ਹਵਾ ਵਿੱਚ ਜ਼ਹਿਰ ਘੋਲ ਰਹੀ ਹੈ। ਜਿਸ ਨੂੰ ਬੰਦ ਕਰਾਉਣ ਲਈ ਲੰਬੇ ਸਮੇਂ ਲੋਕ ਸੰਘਰਸ਼ ਕਰ ਰਹੇ ਹਨ ਤੇ ਦੋ ਦਿਨ ਪਹਿਲਾਂ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਪੁਲਿਸ ਫਾਇਰਿੰਗ ਵਿੱਚ 13 ਤੋਂ ਵੱਧ ਵਿਅਕਤੀ ਮਾਰੇ ਗਏ ਹਨ। ਇਹ ਮਾਮਲਾ ਸਿਰਫ਼ ਦੇਸ਼ ਦੇ ਇੱਕ ਹਿੱਸੇ ਦਾ ਨਹੀਂ ਬਲਕਿ ਇਸ ਤੋਂ ਵੀ ਉੱਪਰ ਉੱਠ ਕੇ ਕੁਦਰਤ ਤੇ ਉਸ ਦਾ ਸ਼ੋਸ਼ਣ ਕਰਨ ਵਾਲਿਆਂ ਨਾਲ ਜੁੜਿਆ ਹੈ ਜਿਸ ਦਾ ਸ਼ਿਕਾਰ ਆਮ ਆਦਮੀ ਹੋ ਰਿਹਾ ਹੈ।
ਜਿਊਣ ਲਈ ਲੜਨ ਵਾਲੇ ਲੋਕਾਂ ਉੱਤੇ ਪੁਲਿਸ ਵਲ਼ੋਂ ਕੀਤਾ ਅੰਨ੍ਹੇਵਾਹ ਤਸ਼ੱਦਦ ਤੇ ਸਰਕਾਰ ਦੇ ਰਵੱਈਏ ਨੇ ਲੋਕਤੰਤਰ ਉੱਤੇ ਸੁਆਲ ਚੁੱਕਿਆ ਹੈ ਕਿ ਸਰਕਾਰ ਸੱਚਿਓਂ ਹੀ ਲੋਕਾਂ ਦੀ ਹੁੰਦੀ ਜਾਂ ਲੋਕਾਂ ਲਈ ਕੰਮ ਕਰਦੀ ਹੈ। ਪਿਛਲੇ ਲੰਬੇ ਸਮੇਂ ਤੋਂ ਸਥਾਨਕ ਲੋਕ ਇਸ ਕੰਪਨੀ ਨੂੰ ਬਦ ਕਰਾਉਣ ਲਈ ਲੜ ਰਹੇ ਸਨ ਪਰ ਸਰਕਾਰ ਚੁੱਪ ਸੀ ਪਰ ਜਦੋਂ ਲੋਕਾਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਨਿਸ਼ਾਨਾ ਸੇਧ ਕੇ ਲੋਕਾਂ ਉੱਤੇ ਗੋਲੀਆਂ ਚਲਾਈ ਗਈਆਂ।
ਪਲਾਂਟ ਨੂੰ ਬੰਦ ਕਰਾਉਣ ਲਈ ਵਿਰੋਧ ਕਰ ਰਹੇ ਲੋਕਾਂ ਉੱਤੇ ਨਿਸ਼ਾਨਾ ਸੇਧ ਕੇ ਗੋਲੀ ਬਾਰੀ ਕੀਤੀ ਗਈ, ਜਿਵੇਂ ਉਹ ਦੇਸ਼ ਦੇ ਨਾਗਰਿਕ ਬਲਕਿ ਦੇਸ਼ ਦੇ ਦੁਸ਼ਮਣ ਹਨ।

ਹੱਦ ਉਦੋਂ ਹੋਈ ਜਦੋਂ ਇਸ ਪ੍ਰਦਰਸ਼ਨ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਪੁਲਿਸ ਦੀ ਗੋਲੀ ਲੱਗ ਇੱਕ ਵਿਅਕਤੀ ਨੂੰ ਤੁਰੰਤ ਹਸਪਤਾਲ ਦਾਖਲ ਕਰਾਉਣ ਦੇ ਵਜ੍ਹਾ ਨਾਲ ਉਸਨੂ ਉੱਠ ਕੇ ਭੱਜਣ ਲਈ ਕਿਹਾ ਜਾਂਦਾ ਹੈ। ਇਸ ਨੂੰ ਪੁਲਿਸ ਵਾਲਿਆਂ ਨੇ ਘੇਰਾ ਪਾਇਆ ਹੋਇਆ ਹੈ ਤੇ ਉਹ ਕਿਹਾ ਜਾ ਰਿਹਾ ਕਿ ਤੁਸੀਂ ਐਕਟਿੰਗ ਕਰਨਾ ਬੰਦ ਕਰੋ ਉੱਠ ਕੇ ਭੱਜ ਜਾਵੋ ਬਾਅਦ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ।

ਤਾਮਿਲ ਨਾਡੂ ਦੀ ਪਾਰਟੀ ਡੀਐਮਕੇ ਨੇ ਇਸ ਨੂੰ ਜਲਿਆਂ ਵਾਲੇ ਬਾਗ਼ ਦੀ ਤੁਲਨਾ ਕੀਤੀ ਹੈ। ਫਾਇਰਿੰਗ ਦਾ ਹੁਕਮ ਕਿਸ ਨੇ ਦਿੱਤੇ, ਆਟੋਮੈਟਿਕ ਹਥਿਆਰਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਗਿਆ। ਰਬੜ ਜਾਂ ਪਲਾਸਟਿਕ ਬੂਲਟ ਦੇ ਇਸਤੇਮਾਲ ਕਿਉਂ ਨਹੀਂ ਹੋਇਆ। ਫਾਇਰਿੰਗ ਦੀ ਸੂਚਨਾ ਕਿਉਂ ਨਹੀਂ ਦਿੱਤੀ ਗਈ। ਕੀ ਸੀ ਐੱਮ ਤੇ ਖੂਫੀਆ ਵਿਭਾਗ ਨੂੰ ਹਾਲਾਤ ਦੀ ਪੂਰੀ ਜਾਣਕਾਰੀ ਨਹੀਂ ਸੀ। ਇਨਾ ਲੋਕਾਂ ਨੂੰ ਮਾਰਨ ਦੀ ਆਗਿਆ ਕਿਸ ਨੇ ਦਿੱਤੀ। ਕਾਂਗਰਸ ਨੇ ਇਸ ਨੂੰ ਸਟੇਟ ਸਪਾਂਸਰ ਅੱਤਵਾਦ ਦੱਸਿਆ ਹੈ।

ਆਖ਼ਿਰ ਇਸ ਕੰਪਨੀ ਦੇ ਖ਼ਿਲਾਫ਼ ਹਜ਼ਾਰਾਂ ਲੋਕਾਂ ਦਾ ਇਕੱਠ ਕਿਉਂ ਹੋਇਆ। ਇਸ ਬਾਰੇ ਜਾਣਨ ਤੋਂ ਪਹਿਲਾਂ ਕਾਪਰ ਦੀ ਇਸ ਕੰਪਨੀ ਬਾਰੇ ਜਾਣ ਲੈਂਦੇ ਹਾਂ।

ਸਟਰਲਾਈਟ ਕੰਪਨੀ ਬਾਰੇ-

ਸਟਰਲਾਈਟ ਕੰਪਨੀ ਦਾ ਮਾਲਕ ਬਿਹਾਰ ਦੇ ਅਨਿਲ ਅਗਰਵਾਲ ਹਨ। ਇਹ ਵੇਦਾਂਤਾ ਗਰੁੱਪ ਦੀ ਕੰਪਨੀ ਹੈ। ਇਹ ਤੂਤੀਕੋਰੀਨ ਵਿੱਚ ਹਰ ਸਾਲ ਚਾਰ ਲੱਖ ਟਨ ਤਾਂਬੇ ਦਾ ਉਤਪਾਦਨ ਹੁੰਦਾ ਹੈ। ਇਸ ਦਾ ਟਰਨਓਵਰ 11.5 ਅਰਬ ਡਾਲਰ ਦੱਸਿਆ ਜਾਂਦਾ ਹੈ। ਤੂਤੀਕੋਰੀਨ ਇਲਾਕੇ ਵਿੱਚ ਤਾਂਬਾ ਹੈ ਜਿਸ ਨੂੰ ਕੱਢਣ ਲਈ ਇਹ ਪਲਾਂਟ ਲਗਾਇਆ ਹੈ। ਇਸ ਵਿੱਚ ਜ਼ਮੀਨ ਨੂੰ ਪੁੱਟਿਆ ਜਾਂਦਾ ਤੇ ਮਿੱਟੀ ਸਮੇਤ ਤਾਂਬਾ ਨਿਕਲਦਾ ਹੈ। ਫਿਰ ਇਸ ਤਾਂਬੇ ਨੂੰ ਢਾਲ ਕੇ ਵੱਖ-ਵੱਖ ਰੂਪ ਦਿੱਤਾ ਜਾਂਦਾ ਹੈ। ਸਟਰਲਾਈਟ ਕੰਪਨੀ ਕੋਈ ਛੋਟੀ ਕੰਪਨੀ ਨਹੀਂ ਹੈ ਭਾਰਤ ਦੇ ਤਾਂਬਾ ਬਾਜ਼ਾਰ ਦਾ 35ਫ਼ੀਸਦੀ ਉਤਪਾਦਨ ਕਰਦੀ ਹੈ। ਵੇਦਾਂਤਾ ਕੰਪਨੀ ਨੇ ਇਸ ਕੰਪਨੀ ਨੇ ਬੈਂਕਾਂ ਦਾ 22 ਹਜ਼ਾਰ ਕਰੋੜ ਦਾ ਕਰਜ਼ਾ ਦੇਣਾ ਹੈ।

ਲੋਕਾਂ ਦੀ ਸਿਹਤ ਨੂੰ ਨੁਕਸਾਨ-

ਸਟਰਲਾਈਟ ਪਲਾਂਟ ਵੱਲੋਂ ਜ਼ਮੀਨ ਵਿੱਚੋਂ ਤਾਂਬਾ ਕੱਢਣ ਦੀ ਪ੍ਰਕਿਰਿਆ ਵਿੱਚ ਜਿੱਥੇ ਜ਼ਮੀਨਦੋਜ਼ ਪਾਣੀ ਗੰਦਾ ਹੋ ਰਿਹਾ ਹੈ ਉੱਥੇ ਹੀ ਇਸ ਦੇ ਕਚਰੇ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ। ਹਵਾ ਪਾਣੀ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਘੁਲ ਰਹੇ ਹਨ।ਇੱਥੋਂ ਦੀ ਨਦੀ ਤਾਂਬਰਵਰਨੀ ਨੇ ਪਲਾਂਟ ਦਾ ਪ੍ਰਦੂਸ਼ਿਤ ਕਰ ਦਿੱਤਾ ਹੈ। 20 ਹਜ਼ਾਰ ਟਨ ਜ਼ਹਿਰੀਲਾ ਘਟ੍ਹਾ ਨਿਕਲਾ ਹੈ। ਤਿੰਨ ਹਜ਼ਾਰ ਟਨ ਸਲਫ਼ਰ ਤੇ 612 ਟਨ ਸਲਫ਼ਰ ਉੱਡਦਾ ਹੈ। ਇਸ ਪਲਾਂਟ ਕਾਰਨ ਪਾਣੀ ਗੰਦਾ ਹੋ ਗਿਆ ਹੈ ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਖ਼ਤਰਨਾਕ ਬਿਮਾਰੀਆਂ ਹੋ ਰਹੀਆਂ ਹਨ।

ਸਥਾਨਕ ਵਾਸੀਆਂ ਮੁਤਾਬਕ ਕਈ ਤਰ੍ਹਾਂ ਦੀ ਸਕਿਨ ਬਿਮਾਰੀਆਂ, ਉਲਟੀਆਂ ਲੂਜ਼ ਮੋਸ਼ਨ, ਔਰਤਾਂ ਦੇ ਗਰਭ ਗਿਰ ਰਹੇ ਹਨ। ਲੋਕਾਂ ਦੇ ਬਾਲ ਝੜ ਰਹੇ ਹਨ। ਜਿਸ ਕਾਰਨ ਹਾਰ ਘਰ ਵਿੱਚ ਇੱਕ ਜਾਂ ਇਸ ਤੋਂ ਵੱਧ ਮਰੀਜ਼ ਹਨ। ਗੰਦਾ ਪਾਣੀ ਤੇ ਹਵਾ ਕਾਰਨ ਸਾਲ ਵਿੱਚ 50 ਲੋਕ ਮਰ ਰਹੇ ਹਨ ਯਾਨੀ ਹਰ ਹਫ਼ਤੇ ਇੱਕ ਲਾਸ਼ ਉੱਠ ਰਹੀ ਹੈ। ਹਾਲਤ ਇਹ ਹੈ ਲੋਕ ਪਿੰਡ ਛੱਡਣ ਲੱਗੇ ਹਨ।

ਕੰਪਨੀ ਦਾ ਦਾਅਵਾ ਹੈ ਕਿ ਉਹ ਰੋਜ਼ਗਾਰ ਦੇ ਰਾਹ ਹੈ ਪਰ ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਇਸ ਤੋਂ ਵੀ ਮਾੜਾ ਹਾਲ ਹੈ। ਜਿਹੜੇ ਲੋਕ ਇਸ ਕੰਪਨੀ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਸਾਹ ਦੀ ਬਿਮਾਰੀ, ਲੱਤਾਂ ਵਿੱਚ ਸੂਜਨ ਤੇ ਅੱਖਾਂ ਦੀ ਰੌਸ਼ਨੀ ਘਟਣਾ ਤੇ ਸਰੀਰ ਦੇ ਭਾਗ ਸੁੱਕਣ ਲੱਗੇ ਹਨ। ਫੇਫੜਿਆਂ ਵਿੱਚ ਕਾਪਰ ਦੀ ਘੱਟ੍ਹਾ ਜੰਮ ਚੁੱਕਿਆ ਹੈ।

ਲੋਕ ਕਿਉਂ ਕਰ ਰਹੇ ਨੇ ਵਿਰੋਧ-

ਮਦਰਾਸ ਹਾਈ ਕੋਰਟ ਨੇ ਰੋਕ ਲੱਗਾ ਦਿੱਤੀ ਜਦੋਂ ਇਹ ਰੋਕ ਹਟੀ ਤਾਂ ਇਸ ਪਲਾਂਟ ਨੂੰ ਹੋਰ ਵਧਾਉਣ ਦਾ ਫ਼ੈਸਲਾ ਕੀਤਾ । ਇਸ ਖ਼ਿਲਾਫ਼ ਪਿਛਲੇ 100 ਦਿਨਾਂ ਤੋ ਲੋਕ ਸੰਘਰਸ਼ ਕਰ ਰਹੇ ਸਨ। ਇਹ ਵਿਰੋਧ ਕੋਈ ਨਵਾਂ ਨਹੀਂ ਸੀ ਲੰਬੇ ਸਮੇਂ ਤੋਂ ਇਸ ਪਲਾਂਟ ਦੇ ਖ਼ਿਲਾਫ਼ ਲੋਕ ਵਿਰੋਧ ਕਰ ਰਹੇ ਹਨ। ਮਾਮਲਾ ਉਦੋਂ ਹੋਰ ਗਰਮ ਹੋਇਆ ਜਦੋਂ ਇਸੇ ਪਲਾਟ ਦੇ ਦੂਜਾ ਪਲਾਂਟ ਲਿਆਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਲੋਕਾਂ ਨੂੰ 25 ਸਾਲਾਂ ਤੋਂ ਚੱਲ ਰਹੀ ਇਸ ਲਾਇਸੰਸ ਸਮਾਪਤ ਹੋਣ ਵਾਲਾ ਸੀ ਫਿਰ ਤੋਂ ਰੀਨਿਊ ਹੋਣ ਦਾ ਖ਼ਦਸ਼ਾ ਸੀ।

2013 ਵਿੱਚ ਇਸ ਪਲਾਂਟ ਦੇ ਕਾਰਨ ਸੈਂਕੜੇ ਲੋਕ ਬਿਮਾਰ ਪੈ ਗਏ ਸਨ। ਉਸ ਤੋਂ ਪਲਾਂਟ ਬੰਦ ਕਰ ਦਿੱਤਾ ਸੀ ਪਰ ਕੰਪਨੀ ਨੂੰ ਜੀਐਸਟੀ ਨੋਸਨਲ ਗਰੀਨ ਟਿਰਿਬੂਨ ਨੇ ਮਨਜ਼ੂਰ ਦਿੱਤੀ। ਇਸ ਦੇ ਨਾਲ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ।

ਮਈ 2016 ਵਿੱਚ ਵਿਸਥਾਰ ਦਾ ਪਟੀਸ਼ਨ ਖ਼ਾਰਜ ਕੀਤਾ ਸੀ। ਇਸ ਫ਼ੈਕਟਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੋਇਆ ਹੈ। ਵਾਤਾਵਾਵਰਣ ਨੂੰ ਪ੍ਰਦੂਸ਼ਣ ਕਰਨ ਤੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਬਾਵਜੂਦ ਕਿਉਂ ਚੱਲ ਰਿਹਾ ਸਟਰਲਾਈਟ ਦਾ ਪਲਾਂਟ।

13 ਲੋਕਾਂ ਦੀ ਮੌਤ ਹੋ ਗਈ ਜਿਹੜੇ ਗੋਲੀਆਂ ਨਾਲ ਮਰੇ ਉਹ ਸੁਰਖ਼ੀਆਂ ਬਣ ਕੇ ਜਿਹੜੇ ਨਹੀਂ ਮਰੇ ਉਨ੍ਹਾਂ ਨੇ ਵੀ ਮਰ ਜਣਾ ਹੈ ਪਰ ਸੁਰਖਈਆ ਨਹੀਂ ਬਣਨਗੇ। ਪੰਜਾਬ ਵਿੱਚ ਵੀ ਪਹਿਲਾਂ ਹੀ ਪਾਣੀ ਬਹੁਤ ਵੱਡਾ ਮੁੱਦਾ ਹੈ ਉੱਤੇ ਫ਼ੈਕਟਰੀਆਂ ਰਾਹੀਂ ਨਦੀ ਨਾਲੇ ਗੰਦੇ ਹੋਣ ਨਾਲ ਕੈਂਸਰ ਵਰਗੇ ਕੇਸ ਸਾਹਮਣੇ ਆ ਰਹੇ ਹਨ। ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਉਦਯੋਗਿਕ ਇਕਾਈਆਂ ਵੱਲੋਂ ਇਸ ਵਿੱਚ ਸੁੱਟੀ ਰਹੀ ਰਹਿੰਦ-ਖੂੰਹਦ ਤੇ ਜਲੰਧਰ ਜ਼ਿਲ੍ਹੇ ਵਿੱਚ ਕਾਲਾ ਸੰਘਿਆ ਡਰੇਨ ਵਿੱਚ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਪੈਣ ਨਾਲ ਫੈਲ ਰਹੇ ਪ੍ਰਦੂਸ਼ਣ ਤੇ ਹੁਣ ਬਿਆਸ ਦਰਿਆ ਦਾ ਮਾਮਲੇ ਨੇ ਵੀ ਪੰਜਾਬ ਲਈ ਜਿਊਣ ਮਰਨ ਦਾ ਸੁਆਲ ਖੜ੍ਹਾ ਕੀਤਾ ਹੈ। ਪਹਿਲਾ ਹੀ ਪੰਜਾਬ ਦੇ ਕਈ ਇਲਾਕੇ ਦਾ ਜ਼ਮੀਨਦੋਜ਼ ਪਾਣੀ ਪੀਣ ਯੋਗ ਨਹੀਂ ਹੈ। ਇਨ੍ਹਾਂ ਹੀ ਨਹੀਂ ਹਹੀ ਕ੍ਰਾਂਤੀ ਦੇ ਨਾਮ ਹੇਠ ਰਸਾਇਣਕ ਖਾਂਦਾ ਤੇ ਸਪਰੇਅ ਦੀ ਖੇਤੀ ਬਣਾ ਕੇ ਦਿੱਤੀ ਹੈ ਜਿਸ ਨਾਲ ਕਿਸਾਨ ਤੇ ਆਮ ਵਿਅਕਤੀ ਨੂੰ ਨੁਕਸਾਨ ਤੇ ਕਾਰਪੋਰੇਟ ਜਗਤ ਮੁਨਾਫ਼ਾ ਲੁੱਟ ਰਿਹਾ ਹੈ। ਇਨ੍ਹਾਂ ਗੱਲਾਂ ਤੋਂ ਇਹ ਤਾ ਜਾਹਿਰ ਹੋ ਗਿਆ ਹੈ ਕਿ ਕੁਦਰਤ ਨੂੰ ਨੁਕਾਸਾਨ ਨੂੰ ਨੁਕਸਾਨ ਪਹੁੰਚਾ ਕੇ ਵਿਕਾਸ ਦੇ ਕੋਈ ਮਾਇਨੇ ਨਹੀਂ ਹੁੰਦੇ ਇਸ ਦਾ ਫਾਇਦਾ ਕੁੱਝ ਹੱਥਾਂ ਵਿੱਚ ਜਾਂਦਾ ਹੈ ਤੇ ਕੁਦਰਤ ਤੇ ਲੋਕਾਂ ਨੂੰ ਇਸਦਾ ਨੁਕਸਾਨ ਹੀ ਹੁੰਦਾ ਹੈ। ਇਸ ਲਈ ਜ਼ਿੰਦਗੀ ਬਚਾਉਣ ਲਈ ਘੱਟੋ-ਘੱਟ ਕਦੁਰਤ ਨਾਲ ਖਿਲਵਾੜ ਕਰਨ ਵਾਲੇ ਪ੍ਰੋਜੈਕਟ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਜੇ ਕੁਦਰਤ ਹੈ ਤਾਂ ਜ਼ਿੰਦਗੀ ਹੈ।


Posted

in

by

Tags: