ਹਾ ਹਾ…. Funny Videos, ਆਹ ਦੇਖੋ, ਗਰੰਟੀ ਹੈ ਅੱਧਾ ਘੰਟਾ ਹੱਸੀ ਜਾਓਗੇ ! (Video)

 

ਅੱਧਾ ਘੰਟਾ ਹੱਸੀ ਜਾਓਗੇ  ਆਹ ਦੇਖੋ …..

 

ਅਸਲ ਵਿਚ ਜਿਸ ਵਿਅਕਤੀ ਦੇ ਜੀਵਨ ਵਿਚ ਹਾਸਾ-ਮਜ਼ਾਕ ਨਹੀਂ, ਉਸ ਨੂੰ ਦੁਖੀ ਹੋਣ ਲਈ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਉਹ ਬਿਨਾਂ ਕੋਸ਼ਿਸ਼ ਕੀਤੇ ਹੀ ਲਗਾਤਾਰ ਦੁਖੀ ਰਹਿ ਸਕਦਾ ਹੈ। ਇਕ ਪਲ ਦੀ ਮੁਸਕਾਨ ਜਾਂ ਇਕ ਭਰਪੂਰ ਠਹਾਕਾ ਹੀ ਜੀਵਨ ਦੀ ਦਸ਼ਾ ਬਦਲਣ ਦੇ ਸਮਰੱਥ ਹੈ। ਵੈਸੇ ਵੀ ਹਾਸੇ ਦਾ ਸਬੰਧ ਖੁਸ਼ੀ ਨਾਲ ਹੈ | ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਹੱਸਦੇ ਹਾਂ, ਅਜਿਹਾ ਸਾਡੀ ਅੰਦਰੂਨੀ ਸਥਿਤੀ ਕਾਰਨ ਹੁੰਦਾ ਹੈ।  ਜੇਕਰ ਅਸੀਂ ਬਿਨਾਂ ਗੱਲ ਦੇ ਹੱਸਾਂਗੇ ਤਾਂ ਸੁਭਾਵਿਕ ਰੂਪ ਨਾਲ ਖੁਸ਼ੀ ਦੀ ਪ੍ਰਾਪਤੀ ਹੋਵੇਗੀ ਅਤੇ ਖੁਸ਼ੀ ਦੀ ਮਨੋਦਸ਼ਾ ਕਾਰਨ ਸਰੀਰ ਦੀ ਰਸਾਇਣਕ ਬਣਤਰ ਵਿਚ ਸਿਹਤ ਦੇ ਅਨੁਕੂਲ ਪਰਿਵਰਤਨ ਹੋਵੇਗਾ। ਮਹਾਰਿਸ਼ੀ ਪਤੰਜਲੀ ਨੇ ਯੋਗ ਦੀ ਜੋ ਪਰਿਭਾਸ਼ਾ ਦਿੱਤੀ ਹੈ, ਉਸ ਵਿਚ ਹਾਸੇ ਦਾ ਵਿਸ਼ੇਸ਼ ਰੂਪ ਹੈ। ਉਸ ਅਨੁਸਾਰ ਖਿੜਖਿੜਾ ਕੇ ਹੱਸਣਾ ਜਾਂ ਜ਼ੋਰਦਾਰ ਠਹਾਕਾ ਲਗਾ ਕੇ ਹੱਸਣਾ ਸਾਡੇ ਸਰੀਰ ਨੂੰ ਇਕ ਵੱਖਰੀ ਤਰ੍ਹਾਂ ਦੀ ਤਾਜ਼ਗੀ ਦਿੰਦਾ ਹੈ। ਮਨ ਦੀ ਚੰਚਲਤਾ ‘ਤੇ ਇਸ ਦਾ ਅਸਰ ਚਾਹੇ ਥੋੜ੍ਹਚਿਰਾ ਹੁੰਦਾ  ਪਰ ਮਨੁੱਖ ਲਈ ਤੰਦਰੁਸਤੀ ਬਣਾਈ ਰੱਖਣ ਲਈ ਇਹ ਇਕ ਲਾਭਦਾਇਕ ਪ੍ਰਕਿਰਿਆ ਹੈ। ਹੱਸਣ ਨਾਲ ਕਸਰਤ ਦੇ ਲਾਭ ਵੀ ਮਿਲਦੇ ਹਨ ਅਤੇ ਸਾਡੀ ਸਾਹ ਪ੍ਰਣਾਲੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਕਿਰਿਆ ਵਿਚ ਯੋਗ ਅਤੇ ਪ੍ਰਾਣਾਯਾਮ ਦੋਵੇਂ ਹੀ ਹੋ ਜਾਂਦੇ ਹਨ। ਹੱਸਣ ਨਾਲ ਸਰੀਰ ਵਿਚ ਵਾਧੂ ਕੈਲੋਰੀ ਦੇ ਖਰਚ ਹੋ ਜਾਣ ਨਾਲ ਭਾਰ ਕਾਬੂ ਵਿਚ ਰੱਖਣ ਵਿਚ ਵੀ ਮਦਦ ਮਿਲਦੀ  । ਪੂਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਵਧ ਜਾਣ ਨਾਲ ਸਰੀਰ ਵਿਚ ਅਤੇ ਖਾਸ ਤੌਰ ‘ਤੇ ਚਿਹਰੇ ਦੀਆਂ ਮਾਸਪੇਸ਼ੀਆਂ ਵਿਚ ਤਾਜ਼ਗੀ ਪੈਦਾ ਹੁੰਦੀ ਹੈ। ਯੋਗ ਇਕ ਸੰਪੂਰਨ ਇਲਾਜ ਹੈ। ਹਾਸਾ ਵੀ ਕਿਸੇ ਤਰ੍ਹਾਂ ਦੇ ਯੋਗ ਨਾਲੋਂ ਘੱਟ ਨਹੀਂ ਹੈ। ਹੱਸਣਾ ਇਕ ਅਜਿਹੀ ਕਸਰਤ ਹੈ, ਜਿਸ ਨਾਲ ਸਰੀਰ ਦੀਆਂ ਸਭ ਨਾੜੀਆਂ ਖੁੱਲ੍ਹਦੀਆਂ ਹਨ ਅਤੇ ਸਰੀਰ ਦੀ ਥਕਾਵਟ ਦੂਰ ਹੋ ਕੇ ਤਾਜ਼ਗੀ ਪੈਦਾ ਹੁੰਦੀ ਹੈ। ਖੁੱਲ੍ਹ ਕੇ ਹੱਸਣ ਨਾਲ ਫੇਫੜੇ, ਗਲੇ ਅਤੇ ਮੰੂਹ ਦੀ ਚੰਗੀ ਕਸਰਤ ਹੋ ਜਾਂਦੀ ਹੈ | ਪੇਟ  ਤੇ ਛਾਤੀ ਦੇ ਪੱਠੇ ਮਜ਼ਬੂਤ ਹੁੰਦੇ ਹਨ। ਇਸ ਨਾਲ ਮੰੂਹ, ਗਲੇ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਹੱਸਣ ਨਾਲ ਖੂਨ ਦੇ ਪ੍ਰਵਾਹ ਦੀ ਗਤੀ ਤੇਜ਼ ਹੁੰਦੀ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਨਾਲ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। ਜੋ ਜਿੰਨਾ ਵਧੇਰੇ ਹੱਸਦਾ-ਹਸਾਉਂਦਾ ਹੈ, ਉਸ ਦਾ ਚਿਹਰਾ ਓਨਾ ਹੀ ਵਧੇਰੇ ਦਮਕਦਾ ਹੈ। ਸਰੀਰ ਵਿਚ ਜਿੰਨੀ ਵਧੇਰੇ ਮਾਤਰਾ ਵਿਚ ਆਕਸੀਜਨ ਜਾਵੇਗੀ, ਓਨੀ  ਵਧੇਰੇ ਊਰਜਾ ਪੈਦਾ ਹੋਵੇਗੀ ਅਤੇ ਜਿੰਨੀ ਵਧੇਰੇ ਊਰਜਾ ਪੈਦਾ ਹੋਵੇਗੀ, ਅਸੀਂ ਓਨੇ ਹੀ ਵਧੇਰੇ ਤੰਦਰੁਸਤ ਜਾਂ ਰੋਗਮੁਕਤ ਹੋਵਾਂਗੇ। ਇਸ ਤਰ੍ਹਾਂ ਹਾਸਾ ਜ਼ਿੰਦਗੀ ਵਿਚ ਬਹੁਤ ਹੀ ਮਹੱਤਵਪੂਰਨ ਥਾਂ ਰੱਖਦਾ ਹੈ, ਜੋ ਸਾਡੀਆਂ ਕਈ ਬਿਮਾਰੀਆਂ ਨੂੰ ਆਪਣੇ-ਆਪ ਖਤਮ ਕਰਦਾ ਹੈ। ਹਾ ਹੱਸਣ ਨਾਲ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਵਿਚ ਕਮੀ ਆਉਂਦੀ ਹੈ, ਜਿਸ ਨਾਲ ਸਰੀਰ ਤਣਾਅਮੁਕਤ ਹੋ ਜਾਂਦਾ ਹੈ ਅਤੇ ਤਣਾਅਮੁਕਤ ਦਾ ਅਰਥ ਹੈ ਤੰਦਰੁਸਤੀ। ਕਹਿਣ ਦਾ ਭਾਵ ਇਹ ਹੈ ਕਿ ਹੱਸਣ ਨਾਲ ਸਰੀਰ ਦੇ ਲਈ ਲਾਭਦਾਇਕ ਹਾਰਮੋਨ ਪੈਦਾ ਹੋਣੇ ਸ਼ੁਰੂ ਹੁੰਦੇ ਹਨ, ਜੋ ਸਾਡੀ ਚੰਗੀ ਸਿਹਤ ਲਈ ਜ਼ਰੂਰੀ ਹਨ। ਇਸ ਤਰ੍ਹਾਂ ਹੱਸਣਾ ਚੰਗੀ ਸਿਹਤ ਦਾ ਪ੍ਰਤੀਕ ਹੈ। ਸੀਤਾ ਰਾਮ ਗੁਪਤਾ (ਨੋਟ : ਲੇਖਕ ਦੇ ਵਿਚਾਰਾਂ ਨਾਲ ਸਾਡਾ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ।

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: