ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਆਈ ਤਾਜਾ ਵੱਡੀ ਖਬਰ – ਆਸਟ੍ਰੇਲੀਆ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਐਲਾਨ
ਸਿਡਨੀ, 11 ਮਈ (ਹਰਕੀਰਤ ਸਿੰਘ ਸੰਧਰ)-ਪਿਛਲੇ ਦਿਨੀਂ ਆਸਟ੍ਰੇਲੀਆ ਸਰਕਾਰ ਨੇ ਬਿਨਾਂ ਕਿਸੇ ਨੋਟਿਸ ਦੇ ਇਨਸ਼ੋਰੈਂਸ ਆਫ਼ ਸਪੋਰਟ ਦੀ ਰਕਮ ਤਕਰੀਬਨ ਦੁੱਗਣੀ ਕਰ ਦਿੱਤੀ, ਜਿਸ ਨਾਲ ਪ੍ਰਵਾਸੀਆਂ ਨੂੰ
ਆਪਣੇ ਮਾਪੇ ਲੈ ਕੇ ਆਉਣ ਵਿਚ ਕਾਫ਼ੀ ਮੁਸ਼ਕਿਲ ਸ਼ੁਰੂ ਹੋਣੀ ਸੀ, ਪਰ ਸਰਕਾਰ ਨੇ ਮਨੁੱਖੀ ਸੇਵਾਵਾਂ ਵਿਭਾਗ ਵਲੋਂ ਇਸ ਵਾਧੇ ਨੂੰ ਵਾਪਸ ਲਿਆ ਹੈ | ਜਾਣਕਾਰੀ ਅਨੁਸਾਰ ਇਨਸ਼ੋਰੈਂਸ ਆਫ਼ ਸਪੋਰਟ ਦੀ ਰਕਮ 45185 ਡਾਲਰ ਸੀ, ਜਿਹੜੀ ਵਧਾ ਕੇ 86606 ਡਾਲਰ ਕਰ ਦਿੱਤੀ ਸੀ | ਇਸ ਨਾਲ ਪ੍ਰਵਾਸੀ ਨੂੰ ਬੁਲਾਉਣਾ ਮੁਸ਼ਕਿਲ ਹੋ ਰਿਹਾ ਸੀ,
ਕਿਉਂਕਿ ਇਸ ਰਕਮ ਤੱਕ ਪਹੁੰਚਣਾ ਆਮ ਕੰਮ ਕਰਨ ਵਾਲੇ ਦੇ ਵਸ ਦੀ ਗੱਲ ਨਹੀਂ ਸੀ | ਭਾਰਤੀ, ਚੀਨੀ ਤੇ ਹੋਰ ਭਾਈਚਾਰੇ ਵਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ | ਗ੍ਰੀਨ ਸੈਨੇਟ ਨਿੱਕ ਮੈਕਿਮ ਨੇ ਇਸ ਫ਼ੈਸਲੇ ਦੇ ਵਿਰੋਧ ਵਿਚ ਵਿਸ਼ੇਸ਼ ਭੂਮਿਕਾ ਨਿਭਾਈ | ਸੰਸਦ ‘ਚ ਇਹ ਮਸਲਾ ਅਣਮਿੱਥੇ ਸਮੇਂ ਲਈ ਵਾਪਸ ਲੈ ਲਿਆ ਹੈ | ਇਸ ਬਦਲਾਅ ਦੇ ਰੁਕਣ ਨਾਲ ਪ੍ਰਵਾਸੀ ਭਾਈਚਾਰਿਆਂ ਵਿਚ ਖੁਸ਼ੀ ਦੀ ਲਹਿਰ ਹੈ |