ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖਲੋ ਪੰਜਾਬ ਚ ਕਲਜੁਗ ਦਾ ਹਾਲ 4 ਸਕੂਲੀ ਵਿਦਿਆਰਥਣਾਂ ਬਾਰੇ ਵੱਡਾ ਖੁਲਾਸਾ
ਮੋਹਾਲੀ ਤੋਂ ਗਾਇਬ ਹੋਈਆਂ ਵਿਦਿਆਰਥਣਾਂ ਦੇ ਮਾਮਲੇ ‘ਚ ਹੋਇਆ ਨਵਾਂ ਖੁਲਾਸਾ : ਮੋਹਾਲੀ ਦੇ ਮਟੌਰ ਥਾਣਾ ਖੇਤਰ ਤੋਂ ਅਚਾਨਕ ਲਾਪਤਾ ਹੋਈਆਂ ਸਕੂਲੀ ਵਿਦਿਆਰਥਣਾਂ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਉਹਨਾਂ ਦੀ ਲੋਕੇਸ਼ਨ ਲੁਧਿਆਣੇ ਦੀ ਪਤਾ ਲੱਗੀ ਤਾਂ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਲੁਧਿਆਣਾ ਤੋਂ ਚਾਰਾਂ ਵਿਿਦਆਰਥਣਾਂ ਨੂੰ ਬਰਾਮਦ ਕਰ ਲਿਆ।
ਇਸ ਮਾਮਲੇ ‘ਚ ਪੁਲਸ ਨੇ ਦੋ ਲੜਕਿਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ, ਉਹਨਾਂ ਨੂੰਮ ਵਿਆਹ ਦਾ ਝਾਂਸਾ ਦੇਣ ਤੇ ਨਾਬਾਲਗਾ ਨੂੰ ਭਜਾਉਣ ਦੀਆਂ ਧਾਰਾਵਾਂ ਦਰਜ ਕੀਤੀਆਂ ਹਨ ।
ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਮਨੂੰ ਅਤੇ ਰਵੀ ਦੇ ਰੂਪ ਵਿਚ ਹੋਈ ਹੈ ।
ਪੁਲਸ ਦੀ ਜਾਂਚ ‘ਚ ਲਾਪਤਾ ਹੋਈਆਂ ਦੋ ਨਾਬਾਲਗਾਂ ਦੇ ਦੋਸਤ ਮੁਲਜ਼ਮ ਮੁਲਜ਼ਮ ਮਨਪ੍ਰੀਤ ਤੇ ਰਵੀ ਸਨ। ਇਹਨਾਂ ਮੁਲਜ਼ਮਾਂ ਨੇ ਲੜਕੀਆਂ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਨਾਲ ਹੀ ਦੋ ਹੋਰ ਲੜਕੀਆਂ ਵੀ ਚਲੀਆਂ ਗਈਆਂ ।
ਹਾਂਲਾਕਿ, ਚਾਰਾਂ ਲੜਕੀਆਂ ‘ਚੋਂ ਇਕ ਲੜਕੀ ਕੋਲ ਮੋਬਾਇਲ ਫੋਨ ਸੀ ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।
ਜਿਵੇ ਹੀ ਫੋਨ ਆਨ ਹੋਇਆ ਤਾਂ ਪੁਲਸ ਨੇ ਫੋਨ ਦੀ ਟਾਵਰ ਲੋਕੇਸ਼ਨ ਦੀ ਜਾਂਚ ਕਰ ਪਤਾ ਲਗਾਇਆ ਕਿ ਲੜਕੀਆਂ ਲੁਧਿਆਣੇ ਹਨ, ਜਿਥੇ ਪਹੁੰਚ ਨੇ ਪੁਲਸ ਵੱਲੋਂ ਚਾਰਾਂ ਲੜਕੀਆਂ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।