10ਵੀਂ ਦੇ ਨਤੀਜੇ ਬਾਰੇ ਸਿੱਖਿਆ ਬੋਰਡ ਨੇ ਕੀਤੇ ਸ਼ੰਕੇ ਦੂਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫੇਸਬੁੱਕ- PSEB 10th Results 2018: ਨਹੀਂ ਮਿਲਣਗੇ ਗ੍ਰੇਸ ਅੰਕ, ਹੁਣ ਕਿਵੇਂ ਰਹੇਗਾ ਦਸਵੀਂ ਦਾ ਨਤੀਜਾ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲੇ ਦਸਵੀਂ ਜਮਾਤ ਦੇ ਨਤੀਜੇ ਦੇ ਐਲਾਨ ਲਈ ਹਾਲੇ ਤਕ ਕੋਈ ਦਿਨ ਤੈਅ ਨਹੀਂ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਰਿਜ਼ਲਟ ਬਾਰੇ ਚੱਲ ਰਹੀ ਕਿਸੇ ਵੀ ਗੱਲ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਬੋਰਡ ਰਿਜ਼ਲਟ ਸਬੰਧੀ ਪਹਿਲਾਂ ਹੀ ਅਧਿਕਾਰਤ ਜਾਣਕਾਰੀ ਦੇ ਦੇਵੇਗਾ। ਨਾਲ ਹੀ ਉਨ੍ਹਾਂ ਨਤੀਜਿਆਂ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ।
ਦਸਵੀਂ ਦੇ ਨਤੀਜੇ ਬੋਰਡ ਦੀ ਆਫੀਸ਼ੀਅਲ ਵੈਬਸਾਈਟ pseb.ac.in ‘ਤੇ ਹੀ ਜਾਰੀ ਕੀਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਬੋਰਡ ਨੇ 12 ਮਾਰਚ ਤੋਂ 31 ਮਾਰਚ ਦਰਮਿਆਨ 10ਵੀਂ ਜਮਾਤ ਦੇ ਇਮਤਿਹਾਨ ਲਏ ਸਨ। ਤਕਰੀਬਨ 4.6 ਲੱਖ ਵਿਦਿਆਰਥੀਆਂ ਨੇ ਦਸਵੀਂ ਦੇ ਇਮਤਿਹਾਨ ਦੇਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ 23 ਅਪ੍ਰੈਲ ਦੀ 12ਵੀਂ ਦੇ ਨਤੀਜੇ ਐਲਾਨ ਦਿੱਤੇ ਸਨ। 12ਵੀਂ ਜਮਾਤ ਲਈ 28 ਫਰਵਰੀ ਤੋਂ 24 ਮਾਰਚ ਦੌਰਾਨ ਇਮਤਿਹਾਨ ਲਏ ਗਏ ਸਨ। ਸਿੱਖਿਆ ਬੋਰਡ ਨੇ ਇਸ ਵਾਰ ‘ਮਾਰਕਸ ਬੇਸਡ ਮਾਡਰੇਸ਼ਨ ਸਿਸਟਮ’ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਗ੍ਰੇਸ ਮਾਰਕਸ ਦਿੱਤੇ ਜਾਂਦੇ ਸਨ।