ਹੁਣੇ ਆਈ ਤਾਜਾ ਵੱਡੀ ਦੁਖਦਾਈ ਖਬਰ – ਪੰਜਾਬ: ਹੋਇਆ ਭਿਆਨਕ ਖੂਨੀ ਧਮਾਕਾ

ਤਾਜਾ ਵੱਡੀ ਦੁਖਦਾਈ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਆਈ ਤਾਜਾ ਵੱਡੀ ਦੁਖਦਾਈ ਖਬਰ – ਪੰਜਾਬ: ਹੋਇਆ ਭਿਆਨਕ ਖੂਨੀ ਧਮਾਕਾ

ਪਟਿਆਲਾ ਵਿੱਚ ਅੱਜ ਸਵੇਰੇ ਤ੍ਰਿਪੜੀ ਇਲਾਕੇ ਦੀ ਇੰਦਰਾ ਕਾਲੋਨੀ ਵਿੱਚ ਇੱਕ ਘਰ ਵਿੱਚ ਧਮਾਕਾ ਹੋਣ ਨਾਲ ਉੱਥੇ ਕੰਮ ਕਰ ਰਹੇ ਇੱਕ ਲੜਕੇ ਵਿਕਰਮ ਸਿੰਘ ਉਰਫ਼ ਨੋਨੂੰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਗਲੀ ਵਿੱਚੋਂ ਗੁਜ਼ਰ ਰਹੇ ਮਨੋਹਰ ਸਿੰਘ ਨੂੰ ਕਾਫ਼ੀ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਇਸ ਮੁਹੱਲੇ ਵਿੱਚ ਗੁਰਚਰਨ ਸਿੰਘ ਨਾਮ ਦਾ ਵਿਅਕਤੀ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਨੇ ਵਿਕਰਮ ਸਿੰਘ ਨੂੰ ਮਜ਼ਦੂਰੀ ਉੱਤੇ ਬੁਲਾਕੇ ਸਮਾਨ ਤੋੜਨ ਦਾ ਕੰਮ ਕਰਵਾਇਆ। ਇਸ ਦੌਰਾਨ ਜਦੋਂ ਹੀ ਵਿਕਰਮ ਸਿੰਘ ਜਦੋਂ ਹੀ ਕਬਾੜ ਦਾ ਸਮਾਨ ਤੋੜਨ ਲੱਗਾ ਤਾਂ ਧਮਾਕਾ ਹੋਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਗਲੀ ਵਿੱਚ ਗੁਜ਼ਰ ਰਹੇ ਮਨੋਹਰ ਸਿੰਘ ਜ਼ਖ਼ਮੀ ਹੋ ਗਿਆ।

ਪਟਿਆਲਾ ਦੇ ਐਸੀ ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਕਬਾੜ ਦਾ ਕੰਮ ਕਰਦਾ ਹੈ ਜਿਸ ਦੇ ਘਰ ਵਿੱਚ ਇਹ ਧਮਾਕਾ ਹੋਇਆ ਹੈ ਅਤੇ ਫ਼ਿਲਹਾਲ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਇਹ ਧਮਾਕਾ ਕਿਸੇ ਏਅਰ ਕੰਡੀਸ਼ਨਰ ਜਾਂ ਫ਼ਰਿਜ ਦੇ ਕੰਪ੍ਰੇਸਰ ਦੇ ਫੱਟ ਜਾਣ ਨਾਲ ਹੋਇਆ ਪਰ ਪੂਰੀ ਪੜਤਾਲ ਦੇ ਬਾਅਦ ਹੀ ਅਸਲੀ ਗੱਲ ਸਾਹਮਣੇ ਆ ਸਕਦੀ ਹੈ।


Posted

in

by

Tags: