ਹੁਣੇ ਹੁਣੇ ਆਈ ਸ੍ਰੀਦੇਵੀ ਦੀ ਪੋਸਟਮਾਰਟਮ ਦੀ ਰਿਪੋਰਟ ਰਿਪੋਰਟ ਮੁਤਾਬਕ ਮੌਤ ਤਾਂ …..
ਦੁਬਈ: ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੀ ਜਾਂਚ ਪੂਰੀ ਹੋ ਗਈ ਹੈ।
ਸ਼੍ਰੀਦੇਵੀ ਦੀ ਮੌਤ ‘ਤੇ ਫੋਰੈਂਸਿਕ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸ਼੍ਰੀਦੇਵੀ ਕਾਰਡੀਅਲ ਅਰੈਸਟ ਤੋਂ ਬਾਅਦ ਬਾਥਟਬ ‘ਚ ਡਿੱਗ ਪਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਵੀ ਪਤਾ ਲੱਗਾ ਹੈ ਕਿ ਉਸ ਦੇ ਖੂਨ ‘ਚ ਐਲਕੋਹਲ ਦੀ ਮਾਤਰਾ ਵੀ ਮਿਲੀ ਹੈ।
ਦੱਸਣਯੋਗ ਹੈ ਕਿ ਸ਼੍ਰੀਦੇਵੀ ਆਪਣੇ ਪਰਿਵਾਰ ਨਾਲ ਦੁਬਈ ‘ਚ ਭਾਣਜੇ ਮਨੀਸ਼ ਮਰਵਾਹ ਦੇ ਵਿਆਹ ‘ਚ ਸ਼ਾਮਲ ਹੋਣ ਪੁੱਜੀ ਸੀ।
ਇਸ ਤੋਂ ਪਹਿਲਾਂ ਇਹ ਖ਼ਬਰਾਂ ਸਨ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੁਪਹਿਰ ਤਕ ਭਾਰਤ ਆ ਜਾਵੇਗੀ ਪਰ ਹੁਣ ਮਰਹੂਮ ਅਦਾਕਾਰਾ ਦੀ ਦੇਹ ਅੱਜ ਦੇਰ ਰਾਤ ਦੁਬਈ ਤੋਂ ਮੁੰਬਈ ਲਿਆਂਦੀ ਜਾਵੇਗੀ।