ਹੁਣੇ ਮਾਰਿਆ ਸਿਮਰਜੀਤ ਬੈਂਸ ਨੇ ਵੇਰਕਾ ਪਲਾਂਟ ‘ਤੇ ਛਾਪਾ- ਜੋ ਹੋਇਆ ਦੇਖ ਉਡੇ ਲੋਕਾਂ ਦੇ ਹੋਸ਼

ਦੇਖਕੇ ਉਡੇ ਲੋਕਾਂ ਦੇ ਹੋਸ਼ ਵੱਡਾ ਖੁਲਾਸਾ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੋਕ ਇਨਸਾਫ਼ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫ਼ਿਰੋਜਪੁਰ ਰੋਡ ਉੱਤੇ ਸਥਿਤ ਵੇਰਕਾ ਮਿਲਕ ਪਲਾਂਟ ਵਿੱਚ ਚੱਲ ਰਹੀ ਦੋ ਸੋ ਕਰੋੜ ਦੀ ਠੱਗੀ ਦੇ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮੀਡੀਆ ਨੂੰ ਇਸ ਗੱਲ ਦਾ ਖ਼ੁਲਾਸਾ ਕਰਦੇ ਦੱਸਿਆ ਹੈ ਕਿ ਮਿਲਕ ਪਲਾਂਟ ਦੁੱਧ ਦੇ ਘੱਟ ਫੈਟ ਨੂੰ ਲੈ ਕੇ ਠੱਗੀ ਕਰ ਕੇ ਲੋਕਾਂ ਨੂੰ ਮਹਿੰਗਾ ਦੁੱਧ ਵੇਚ ਰਿਹਾ  ।

ਮੀਡੀਆ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਲਿਪ ਦੇ ਵਲੰਟੀਅਰ ਵੱਲੋਂ ਕੀਤੀ ਚੈਕਿੰਗ ਵਿੱਚ ਇਸ ਠੱਗੀ ਬਾਰੇ ਪਤਾ ਲੱਗਾ ਹੈ। ਬੈਂਸ ਮੁਤਾਬਕ ਵੇਰਕਾ ਦੇ ਪੈਕਟ ਵਿੱਚ ਫੈਟ ਸਾਢੇ ਚਾਰ ਫੈਟ ਤੇ ਐਸਐਨਐਫ ਸਾਢੇ ਅੱਠ ਲਿਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਲੈਬ ਤੋਂ ਚੈਕਿੰਗ ਦੌਰਾਨ ਵੇਰਕਾ ਮਿਲਕ ਪਲਾਂਟ ਦੀ

ਆਪਣੀ ਲੈਬ,ਡੇਅਰੀ ਵਿਭਾਗ ਦੀ ਲੈਬ ਸਮੇਤ ਚੰਡੀਗੜ੍ਹ ਤੇ ਮੁਹਾਲੀ ਦੀ ਮਾਨਤਾ ਪ੍ਰਾਪਤ ਲੈਬ ਤੋਂ ਵੇਰਕਾ ਦੁੱਧ ਦੀ ਫੈਟ ਤੇ ਐਸਐਨਐਫ ਦੀ ਜਾਂਚ ਕਰਵਾਈ ਗਈ …..ਤਾਂ ਇਹ ਫੈਟ 4.1 ਤੇ ਐਸਐਨਐਫ 8.1 ਪਾਈ ਗਈ।

ਬੈਂਸ ਨੇ ਕਿਹਾ ਕਿ ਰੋਜ਼ਾਨਾ ਵੇਰਕਾ ਕਰੀਬ 11 ਲੱਖ ਦੁੱਧ ਦੇ ਪੈਕਟ ਦੀ ਸਪਲਾਈ ਕਰਦਾ ਹੈ ਅਤੇ ਇਸ ਵਿੱਚ ਰੇਟ ਤੋਂ ਪੰਜ ਰੁਪਏ ਤੇ ਛੇ ਰੁਪਏ ਤੋਂ ਜ਼ਿਆਦਾ ਵਸੂਲ ਰਿਹਾ……। ਜਿਸ ਦੇ ਅਨੁਸਾਰ ਰੋਜ਼ਾਨਾ ਦੀ 53 ਲੱਖ 75 ਹਜ਼ਾਰ ਡੇਲੀ ਦੀ ਠੱਗੀ ਹੋ ਰਹੀ ਹੈ ਅਤੇ ਸਾਲ ਦੀ ਦੋ ਸੋ ਕਰੋੜ ਦੀ ਠੱਗੀ ਬਣਦੀ ਹੈ।

ਬੈਂਸ ਨੇ ਇਲਜ਼ਾਮ ਲਾਇਆ ਕਿ ਇਹ ਠੱਗੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਈ ਹੈ।

ਉਨ੍ਹਾਂ ਕਿਹਾ ਕਿ ਦੋ ਸੋ ਕਰੋੜ ਕਿਸਾਨ ਤੇ ਡੇਅਰੀ ਫਾਰਮਰ ਨੂੰ ਦਿੱਤਾ ਜਾਵੇ ਤਾਂ ਖੁਦਕੁਸ਼ੀਆਂ ਨਾ ਹੋਣ। ਉਨ੍ਹਾਂ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ…… ਇਸ ਉਹ ਹਸੀਨ ਵਾਦੀਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੀ ਜਨਤਾ ਦਾ ਧਿਆਨ ਕਰਨ ਅਤੇ ਇਸ ਮਾਫ਼ੀਆ ਉੱਤੇ ਨਕੇਲ ਕੱਸਣ ਲਈ ਪਰਚਾ ਦਰਜ ਕਰਨ।


Posted

in

by

Tags: