ਹੁਣੇ ਹੁਣੇ ਆਇਆ ਤਾਜਾ ਵੱਡੀ ਖਬਰ – ਪੰਜਾਬੀਆਂ ਲਈ ਮਾੜੀ ਖਬਰ 31 ਮਈ ਤਕ ਇਹ ਏਅਰਪੋਰਟ ਰਹੇਗਾ ਬੰਦ ਕਿਓੰਕੇ….

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਇਆ ਤਾਜਾ ਵੱਡੀ ਖਬਰ – ਪੰਜਾਬੀਆਂ ਲਈ ਮਾੜੀ ਖਬਰ 31 ਮਾਈ ਤਕ ਇਹ ਏਅਰਪੋਰਟ ਰਹੇਗਾ ਬੰਦ ਕਿਓੰਕੇ

12 ਮਈ ਅਤੇ 31 ਮਈ ਵਿਚਕਾਰ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਈ ਫਲਾਈਟ ਉਡਾਣ ਨਹੀਂ ਭਰੇਗੀ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਚੱਲ ਰਹੇ ਕੰਮਾਂ ਕਾਰਨ ਇਹ ਹਵਾਈ ਅੱਡਾ 12 ਤੋਂ 31 ਮਈ ਤਕ ਬੰਦ ਰਹੇਗਾ। ਇੱਥੇ ਮੁਰੰਮਤ ਅਤੇ ਰਨਵੇਅ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਉੱਥੇ ਹੀ, ਇਹ ਹਵਾਈ ਅੱਡਾ ਜੂਨ ਮਹੀਨੇ ਤੋਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਚਾਲੂ ਹੋ ਜਾਵੇਗਾ ਪਰ ਐਤਵਾਰ ਨੂੰ ਬੰਦ ਰੱਖਿਆ ਜਾਵੇਗਾ, ਜਦੋਂ ਕਿ ਜੁਲਾਈ ਤੋਂ ਹਰ ਐਤਵਾਰ ਬਾਅਦ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਚਾਲੂ ਕੀਤਾ ਜਾਵੇਗਾ।

31 ਮਈ ਤਕ ਹਵਾਈ ਅੱਡਾ ਬੰਦ ਹੋਣ ਕਾਰਨ ਘਰੇਲੂ ਅਤੇ ਕੌਮਾਂਤਰੀ ਮੁਸਾਫਰਾਂ ਨੂੰ ਅਸੁਵਿਧਾ ਹੋਵੇਗੀ। ਦਿੱਲੀ, ਮੁੰਬਈ ਅਤੇ ਬੇਂਗਲੁਰੂ ਜਾਣ ਵਾਲੇ ਮੁਸਾਫਰਾਂ ਨੂੰ ਸਭ ਤੋਂ ਵਧ ਪ੍ਰੇਸ਼ਾਨੀ ਹੋਵੇਗੀ। ਇਨ੍ਹਾਂ 20 ਦਿਨਾਂ ਤਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਦਿੱਲੀ ਹਵਾਈ ਅੱਡੇ ‘ਤੇ ਨਿਰਭਰ ਰਹਿਣਾ ਹੋਵੇਗਾ, ਜਦੋਂ ਕਿ ਦੂਜਾ ਬਦਲ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ। ਇਸ ਵਾਰ ਕਿਉਂਕਿ ਗਰਮੀਆਂ ਦੇ ਮੌਸਮ ‘ਚ ਹਵਾਈ ਅੱਡਾ ਬੰਦ ਹੋ ਰਿਹਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੇ ਦਿੱਲੀ ਤੋਂ ਦੂਜੀ ਫਲਾਈਟ ਲੈ ਕੇ ਅੱਗੇ ਜਾਣਾ ਸੀ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ 15 ਦਿਨਾਂ ਲਈ 12 ਤੋਂ 26 ਫਰਵਰੀ ਤਕ ਬੰਦ ਰਿਹਾ ਸੀ, ਜਿਸ ਕਾਰਨ 28 ਫਲਾਈਟਾਂ ਦਾ ਸੰਚਾਲਨ ਵੀ ਬੰਦ ਸੀ।
ਉੱਥੇ ਹੀ, ਅਧਿਕਾਰੀਆਂ ਦਾ ਕਹਿਣਾ ਹੈ ਕਿ ਰਨਵੇਅ ਦੀ ਲੰਬਾਈ ਮੌਜੂਦਾ 9000 ਫੁੱਟ ਤੋਂ ਵਧਾ ਕੇ 10400 ਫੁੱਟ ਕੀਤੀ ਜਾ ਰਹੀ ਹੈ ਤਾਂ ਕਿ ਇੱਥੇ ਵੱਡੇ ਹਵਾਈ ਜਹਾਜ਼ਾਂ ਜਿਵੇਂ ਕਿ ਬੋਇੰਗ-777, 787 ਤੇ 747 ਆਦਿ ਦੀਆਂ ਉਡਾਣਾਂ ਦਾ ਰਾਹ ਪੱਧਰਾ ਹੋ ਸਕੇ। ਇਸ ਨਾਲ ਚੰਡੀਗੜ੍ਹ ਤੋਂ ਯੂਰਪ, ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਲਈ ਵੱਡੇ ਜਹਾਜ਼ ਸਿੱਧੇ ਉਡਾਣਾਂ ਭਰ ਸਕਣਗੇ।


Posted

in

by

Tags: