ਤਾਜਾ ਵੱਡੀ ਖਬਰ …………
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ ਆਹ ਦੇਖੋ ਕੀ ਕੀ ਹੋਇਆ
ਗੁਰੂਹਰਸਹਾਏ ਦੇ ਪਿੰਡ ਗਹਿਰੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ,ਇੱਕ ਲੜਕੀ ਦੀ ਮੌਤ,ਕਈ ਜ਼ਖਮੀ:ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ ਫਿਰੋਜਪੁਰ ਵਿੱਚ ਜ਼ਮੀਨੀ ਵਿਵਾਦ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।ਇੱਕ ਤਾਜ਼ਾ ਮਾਮਲਾ ਅੱਜ ਫਿਰੋਜ਼ਪੁਰ ਦੇ ਕਸਬਾ ਗੁਰੁਹਰਸਹਾਏ ਦੇ ਪਿੰਡ ਗਹਿਰੀ ਵਿੱਚ 2 ਏਕੜ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਖੁਨੀ ਝੜਪ ਹੋ ਗਈ ਹੈ ਜਿਸ ਵਿੱਚ 2 ਲੋਕ ਅਤੇ ਇੱਕ ਔਰਤ ਜਖ਼ਮੀ ਹੋ ਗਏ ਹਨ,ਜਿਨ੍ਹਾਂ ਨੂੰ ਗੁਰੁਹਰਸਹਾਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਿਨ੍ਹਾਂ ਵਿਚੋਂ ਇੱਕ ਔਰਤ ਅਤੇ ਇੱਕ ਜਖ਼ਮੀ ਵਿਅਕਤੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਸੀ।ਮਿਲੀ ਜਾਣਕਾਰੀ ਦੇ ਅਨੁਸਾਰ ਜਖ਼ਮੀ ਔਰਤ ਦੀ ਮੌਤ ਗਈ ਹੈ।ਪੁਲਿਸ ਨੇ ਘਟਨਾ ਥਾਂ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਝਗੜੇ ਵਿੱਚ ਜਖ਼ਮੀ ਅਤੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਕਾਫ਼ੀ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੋਲ ਹੈ ਅਤੇ ਇਸ ਜ਼ਮੀਨ ਦੀ ਰਜਿਸਟਰੀ ਚਾਚੇ ਅਤੇ ਤਾਏ ਦੇ ਨਾਮ ਉੱਤੇ ਹੈ।ਲੇਕਿਨ ਰੁਡ ਸਿੰਘ ਅਤੇ ਮੰਗਲ ਸਿੰਘ ਅਤੇ ਉਨ੍ਹਾਂ ਦੇ ਨਾਲ ਲੋਕਾਂ ਨੇ ਸਾਡੇ ਉੱਤੇ ਆ ਕੇ ਫਾਇਰਿੰਗ ਕੀਤੀ ਅਤੇ ਜ਼ਖਮੀ ਵੀ ਕੀਤਾ ਅਤੇ ਜ਼ਮੀਨ ਉੱਤੇ ਕਬਜਾ ਕਰਣਾ ਚਾਹੁੰਦੇ ਸਨ।