ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਚੋਰਾਂ ਨੇ ਖੰਟ ਵਾਲੇ ਮਾਨ ਦੇ ਘਰ ਮਾਰਿਆ ਡਾਕਾ
ਜੇਕਰ ਪਾਲੀਵੁੱਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਖੰਟ ਵਾਲੇ ਮਾਨ ਬੱਬੂ ਮਾਨ ਦਾ। ਬੱਬੂ ਮਾਨ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਫਿਲਮਾਂ ‘ਚ ਵੀ ਆਪਣੀ ਕਲਾਕਾਰੀ ਦਾ ਜਲਵਾ ਦਿਖਾਇਆ ਸੀ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਿੰਡ ਖੰਟ ਵਿਖੇ ਹਾਲ ਹੀ ‘ਚ ਚੋਰਾਂ ਨੇ ਪੰਜ ਘਰਾਂ ਦੇ ਜਿੰਦੇ ਤੋੜ ਕੇ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 28 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਜਿਨ੍ਹਾਂ ਘਰਾਂ ਦੇ ਜਿੰਦੇ ਤੋੜੇ ਗਏ, ਉਨ੍ਹਾਂ ‘ਚ ਲੋਕ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਾ ਜੱਦੀ ਘਰ ਵੀ ਸ਼ਾਮਲ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਿੰਗਰ ਪ੍ਰਿੰਟ ਮਾਹਰਾਂ ਵੱਲੋਂ ਨਮੂਨੇ ਵੀ ਲਏ ਜਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ 10 ਮਈ ਨੂੰ ਚੋਰਾਂ ਨੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਵੀ ਦਿਨ-ਦਿਹਾੜੇ 28 ਤੋਲੇ ਦੀ ਲਗਭਗ ਗਹਿਣੇ ਅਤੇ 15 ਹਜ਼ਾਰ ਦੇ ਲਗਭਗ ਨਕਦੀ ਚੋਰੀ ਕਰ ਲਈ ਸੀ। ਇਲਾਕੇ ‘ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਦੇ ਅੰਦਰ ਸਹਿਮ ਪਾਇਆ ਜਾ ਰਿਹਾ ਹੈ।
ਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ। ਬੇਬਾਕੀ ਭਰੇ ਅੰਦਾਜ਼ ਵਾਲੇ ਪੰਜਾਬੀ ਗਾਇਕੀ ਦੀ ਸ਼ਾਨ ਕਹੇ ਜਾਣ ਵਾਲੇ ਬੱਬੂ ਮਾਨ ਦਾ ਪੰਜਾਬ ‘ਚ ਬਹੁਤ ਹੀ ਮਸ਼ਹੂਰ ਹਨ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ ,ਪੰਜਾਬ ‘ਚ ਹੋਇਆ।
ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ।ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ ਲਿਖਤੀ, ਅਤੇ ਆਪਣੀ ਅਦਾਕਾਰੀ ਨਾਲ ਆਪਣੀ ਪਹਿਚਾਣ ਬਣਾਈ। ਇੱਕ ਖਾਸ ਗੱਲ ਕਿ ਬੱਬੂ ਮਾਨ ਦੇ ਚਹੇਤੇ ਇਕੱਲੇ ਨੌਜਵਾਨ ਵਰਗ ਨਹੀਂ ਬਲਕਿ ਸਿਆਣੀ ਉਮਰ ਦਿਆ ਨੂੰ ਵੀ ਬੱਬੂ ਮਾਨ ਦੀ ਸਮਾਜਿਕ ਖੜੋਤਾਂ ਤੇ ਵਿਅੰਗ ਕਸਦੀ ਜਾਂ ਚੋਟ ਕਰਦੀ ਕਿਰਤ ਦਾ ਹਮੇਸ਼ਾ ਇੰਤਿਜ਼ਾਰ ਰਹਿੰਦਾ ਹੈ। ਆਮ ਜੀਵਨ ਸ਼ੈਲੀ ਖਾਸਕਰ ਪੇਂਡੂ ਮਹੌਲ ਦੇ ਕਰੀਬ ਦੇ ਸ਼ਬਦਾਰਥ ਕਰਕੇ ਹਰ ਆਮ ਦਾ ਉਹ ਹਰਮਨ ਪਿਆਰਾ ਫ਼ਨਕਾਰ ਹੈ I ਬੋਧਿਕ ਸੂਝ ਬੂਝ ਰੱਖਣ ਵਾਲੇ ਵੀ ਉਸਦੀ ਕਲਮ ਤੇ ਜੁਰਅਤ ਦੇ ਕਾਇਲ ਹਨ।
ਤੁਹਾਨੂੰ ਦੱਸ ਦੇਈਏ ਕਿ ਦੇਸੀ ਰੋਮੀਓ ਜਦ ਰੋਮੈਂਟਿਕ ਸੁਰ ਛੇੜਦਾ ਹੈ ਤਾਂ ਲੱਗ ਜਾਂਦੀ ਹੈ ਸਾਉਣ ਦੀ ਝੜੀ ਪਰ ਦਿਲ ਟੁੱਟਣ ‘ਤੇ ਵੀ ਬੱਬੂ ਦੇ ਸੁਰ ਬੜੇ ਦਿਲਚਸਪ ਅੰਦਾਜ਼ ਨਾਲ ਤੁਹਾਨੂੰ ਸਾਂਭਦੇ ਹਨ। ਇਹਨਾਂ ਦੇ ਗੀਤਾਂ ‘ਚ ਸਿਰਫ ਭਾਵਨਾਵਾਂ ਹੀ ਨਹੀਂ, ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਹੁੰਦੀਆਂ ਹਨ। ਦੁਨੀਆ ‘ਚ ਚਲ ਰਹੀ ਹਰ ਘਟਨਾ ਦਾ ਜ਼ਿਕਰ ਵੀ ਕਰਦੇ ਨੇ ਮਾਨ। ਸੂਝ ਬੂਝ ਵਾਲੇ ਮਾਨ ਦੀ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਦੇ ਗੀਤਾਂ ‘ਚ ਕੈਨੇਡਾ ਤੇ ਅਮਰੀਕਾ ਵੀ ਅਕਸਰ ਗੂੰਜਦੇ ਹਨ।