ਹੁਣੇ ਹੁਣੇ ਆਈ ਦੁਖਦਾਈ ਵੱਡੀ ਖਬਰ – ਵਿਆਹ ਦੇਖਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਖੂਨੀ ਹਾਦਸਾ ਹੋਈਆਂ ਮੌਤਾਂ

ਹੁਣੇ ਹੁਣੇ ਆਈ ਦੁਖਦਾਈ ਵੱਡੀ ਖਬਰ – ਵਿਆਹ ਦੇਖਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਖੂਨੀ ਹਾਦਸਾ ਹੋਈਆਂ ਮੌਤਾਂ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਹੁਣੇ ਹੁਣੇ ਆਈ ਦੁਖਦਾਈ ਵੱਡੀ ਖਬਰ – ਵਿਆਹ ਦੇਖਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਖੂਨੀ ਹਾਦਸਾ ਹੋਈਆਂ ਮੌਤਾਂ

 

 

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਅਬੋਹਰ ਆ ਰਹੀ ਗੱਡੀ ਹਨੂਮਾਨਗੜ੍ਹ ਰੋਡ ‘ਤੇ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਤੇ ਇੱਕੋ ਪਰਿਵਾਰ ਦੇ ਪੰਜ ਜੀਅ ਫੱਟੜ ਹੋ ਗਏ।

 

ਮ੍ਰਿਕਤ ਔਰਤਾਂ ਦੇ ਰਿਸ਼ਤੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਕਾਰ ਹਨੂਮਾਨਗੜ੍ਹ ਰੋਡ ‘ਤੇ ਪੈਂਦੇ ਪਿੰਡ ਰਾਮਸਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਦੁਰਘਟਨਾ ਵਿੱਚ ਜ਼ਖ਼ਮੀਆਂ ਨੂੰ

 

 ਗੰਗਾਨਗਰ ਦੇ ਹਸਪਤਾਲ ਲਿਜਾਇਆ ਗਿਆ। ਘਟਨਾ ਸਥਾਨ ‘ਤੇ ਖੜ੍ਹੇ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਕਾਫੀ ਥਾਂ ਹੋਣ ਦੇ ਬਾਵਜੂਦ ਕਾਰ ਟਰੱਕ ਨਾਲ ਟਕਰਾ ਗਈ। ਉਨ੍ਹਾਂ ਤਰਕ ਦਿੱਤਾ ਕਿ ਹੋ ਸਕਦਾ ਹੈ ਕਾਰ ਚਾਲਕ ਨੂੰ ਨੀਂਦ ਆ ਗਈ ਹੋਵੇ।

 

 

ਹਾਦਸੇ ਵਿੱਚ ਇੱਕ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਔਰਤ ਦੀ ਮੌਤ ਹਸਪਤਾਲ ਲਿਜਾਂਦਿਆਂ ਸਮੇਂ ਰਸਤੇ ‘ਚ ਹੋ ਗਈ। ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ।


Posted

in

by

Tags: