ਹੁਣੇ ਹੁਣੇ ਆਈ ਬੈਂਕ ਚ ਜਾਣ ਵਾਲਿਆਂ ਲਈ ਵੱਡੀ ਖਬਰ

ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਹੁਣੇ ਆਈ ਬੈਂਕ ਚ ਜਾਣ ਵਾਲਿਆਂ ਲਈ ਵੱਡੀ ਖਬਰ

 

ਨਵੀਂ ਦਿੱਲੀ— ਬੈਂਕ ਕਰਮਚਾਰੀਆਂ ਦੇ ਸੰਗਠਨ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਸ (ਯੂ. ਐੱਫ. ਬੀ. ਯੂ.) ਨੇ 30 ਅਤੇ 31 ਮਈ ਨੂੰ ਦੇਸ਼ ਪੱਧਰੀ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕਾਂ ਦੇ ਕੰਮਕਾਜ ‘ਤੇ ਅਸਰ ਪੈਣ ਦਾ ਖਦਸ਼ਾ ਹੈ। ਤਕਰੀਬਨ 10 ਲੱਖ ਬੈਂਕ ਕਰਮਚਾਰੀ ਬੁੱਧਵਾਰ ਤੋਂ ਦੋ ਦਿਨ ਦੀ ਹੜਤਾਲ ਕਰਨਗੇ। ਭਾਰਤੀ ਬੈਂਕ ਸੰਗਠਨ (ਆਈ. ਬੀ. ਏ.) ਨੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਤਨਖਾਹ ‘ਚ 2 ਫੀਸਦੀ ਵਾਧੇ ਦਾ ਪ੍ਰਸਤਾਵ ਦਿੱਤਾ ਹੈ ਪਰ 7 ਬੈਂਕ ਕਰਮਚਾਰੀ ਸੰਗਠਨਾਂ ਦੀ ਅਗਵਾਈ ਕਰਨ ਵਾਲੇ ਯੂ. ਐੱਫ. ਬੀ. ਯੂ. ਨੇ ਇਹ ਪ੍ਰਸਤਾਵ ਰੱਦ ਕਰ ਦਿੱਤਾ ਹੈ। ਯੂ. ਐੱਫ. ਬੀ. ਯੂ. ਦਾ ਕਹਿਣਾ ਹੈ ਕਿ ਆਖਰੀ ਵਾਰ 2012 ‘ਚ ਤਨਖਾਹਾਂ ‘ਚ ਵਾਧਾ ਹੋਇਆ ਸੀ, ਉਦੋਂ ਕਰਮਚਾਰੀਆਂ ਦੀ ਤਨਖਾਹ ‘ਚ 15 ਫੀਸਦੀ ਵਾਧਾ ਕੀਤਾ ਗਿਆ ਸੀ ਪਰ ਇਸ ਵਾਰ ਸਿਰਫ 2 ਫੀਸਦੀ ਦਾ ਵਾਧਾ ਨਾ ਕਾਫੀ ਹੈ। ਉੱਥੇ ਹੀ ਸਰਕਾਰ ਵੀ ਆਈ. ਬੀ. ਏ. ਵੱਲੋਂ ਤਨਖਾਹ ‘ਚ ਘੱਟ ਵਾਧੇ ਦਾ ਪ੍ਰਸਤਾਵ ਦਿੱਤੇ ਜਾਣ ਨਾਲ ਨਾਰਾਜ਼ ਬੈਂਕ ਸੰਗਠਨਾਂ ਨੂੰ ਮਨਾਉਣ ‘ਚ ਅਸਫਲ ਰਹੀ ਹੈ।
PunjabKesari
10 ਲੱਖ ਬੈਂਕ ਕਰਮਚਾਰੀ ਜਾਣਗੇ ਹੜਤਾਲ ‘ਤੇ—
ਸਰਬ ਭਾਰਤੀ ਬੈਂਕ ਅਧਿਕਾਰੀ ਸੰਘ (ਏ. ਆਈ. ਬੀ. ਓ. ਸੀ.) ਦੇ ਜਨਰਲ ਸਕੱਤਰ ਡੀ. ਟੀ. ਫ੍ਰੈਂਕੋ ਨੇ ਕਿਹਾ ਕਿ 30 ਮਈ ਅਤੇ 31 ਮਈ ਦੀ ਹੜਤਾਲ ‘ਚ ਤਕਰੀਬਨ 10 ਲੱਖ ਬੈਂਕ ਅਧਿਕਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਆਈ. ਬੀ. ਏ. ਵੱਲੋਂ ਤਨਖਾਹਾਂ ‘ਚ 2 ਫੀਸਦੀ ਵਾਧੇ ਦੇ ਪ੍ਰਸਤਾਵ ਨਾਲ ਬੈਂਕ ਕਰਮਚਾਰੀ ਨਾਰਾਜ਼ ਹਨ।
ਆਈ. ਬੀ. ਏ. ਨੇ ਕਿਹਾ ਹੈ ਕਿ ਉਸ ਨੇ ਤਨਖਾਹ ਨੂੰ ਲੈ ਕੇ ਕਈ ਵਾਰ ਸੰਗਠਨਾਂ ਨਾਲ ਗੱਲਬਾਤ ਕੀਤੀ ਹੈ। ਵੱਡੇ ਪੱਧਰ ‘ਤੇ ਫਸੇ ਕਰਜ਼ੇ (ਐੱਨ. ਪੀ. ਏ.) ਜਾਂ ਖਰਾਬ ਕਰਜ਼ੇ ਨੂੰ ਦੇਖਦੇ ਹੋਏ ਤਨਖਾਹ ‘ਚ ਸਿਰਫ 2 ਫੀਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਨਾਲ ਹੀ ਬੈਂਕ ਸੰਗਠਨਾਂ ਨਾਲ ਗੱਲਬਾਤ ਲਈ ਉਹ ਅੱਗੇ ਵੀ ਤਿਆਰ ਹੈ।

ਉਧਰ ਬੈਂਕ ਸੰਗਠਨਾਂ ਦਾ ਤਰਕ ਹੈ ਕਿ ਤਨਖਾਹ ਵਾਧੇ ਨੂੰ ਖਰਾਬ ਕਰਜ਼ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ ਕਿਉਂਇਕ ਬੈਂਕ ਦੇ ਕਰਮਚਾਰੀ ਸਖਤ ਮਿਹਨਤ ਨਾਲ ਬੈਂਕਾਂ ਦੇ ਕੰਮਕਾਜ ‘ਚ ਯੋਗਦਾਨ ਦੇ ਰਹੇ ਹਨ। ਇਕ ਹੋਰ ਮਸਲਾ ਸੰਗਠਨਾਂ ਨੇ ਉਠਾਇਆ ਹੈ ਕਿ ਆਈ. ਬੀ. ਏ. ਦਾ ਫੈਸਲਾ ਸਕੇਲ ਤਿੰਨ ਦੇ ਅਧਿਕਾਰੀਆਂ ਤਕ ਸੀਮਤ ਹੈ। ਬੈਂਕ ਸੰਗਠਨ ਸਕੇਲ 7 ਤਕ ਦੇ ਅਧਿਕਾਰੀਆਂ ਦੀ ਤਨਖਾਹ ‘ਚ ਵਾਧੇ ਦੇ ਮੰਗ ਕਰ ਰਹੇ ਹਨ, ਜਿਨ੍ਹਾਂ ‘ਚ ਜਨਰਲ ਮੈਨੇਜਰ, ਡਿਪਟੀ ਮੈਨੇਜਰ, ਸਹਾਇਕ ਜਨਰਲ ਮੈਨੇਜਰ ਅਤੇ ਡਿਵੀਜ਼ਨਲ ਜਨਰਲ ਮੈਨੇਜਰ ਵੀ ਸ਼ਾਮਲ ਹਨ। ਯੂ. ਐੱਫ. ਬੀ. ਯੂ. ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ‘ਚ ਕਰਮਚਾਰੀਆਂ ਦਾ ਕੰਮ ਅਤੇ ਕਾਰੋਬਾਰ ਦੀ ਮਾਤਰਾ ਵਧੀ ਹੈ। ਇਸ ਦੇ ਨਾਲ ਗੈਰ-ਬੈਂਕਿੰਗ ਕੰਮ ਵੀ ਦਿੱਤਾ ਗਿਆ ਹੈ। ਵੱਖ-ਵੱਖ ਸਰਕਾਰੀ ਯੋਜਨਾਵਾਂ ਕਾਰਨ ਕਰਮਚਾਰੀਆਂ ‘ਤੇ ਬੋਝ ਵਧਿਆ ਹੈ। ਅਜਿਹੇ ‘ਚ 2 ਫੀਸਦੀ ਦਾ ਵਾਧਾ ਸਵੀਕਰ ਨਹੀਂ ਕੀਤਾ ਜਾ ਸਕਦਾ।


Posted

in

by

Tags: