ਹੁਣੇ ਹੁਣੇ ਆਈ ਵੱਡੀ ਖਬਰ… ਦੇਖੋ ਸੁਖਬੀਰ ਬਾਦਲ ਨੇ!!!
ਹੁਣੇ ਹੁਣੇ ਆਈ ਵੱਡੀ ਖਬਰ ਦੇਖੋ ਸੁਖਬੀਰ ਬਾਦਲ ਨੇ ਦਿੱਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਚੁਣੌਤੀ…ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬਾਦਲ ਪਰਿਵਾਰ ਅਤੇ ਮਜੀਠੀਆ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਹਾਲੇ ਤੱਕ ਚੁੱਪ ਹਨ ਪ੍ਰੰਤੂ ਜੇਕਰ ਅਕਾਲੀ ਦਲ ਨੇ ਆਪਣੀ ਹੱਦ ਪਾਰ ਕੀਤੀ ਤਾਂ ਉਹ ਇਨ੍ਹਾਂ ਦੇ ਸਾਰੇ ਭੇਦ ਜਾਣਦੇ ਹਨ ਅਤੇ ਫਿਰ ਘਰ ਦਾ ਭੇਤੀ ਲੰਕਾ ਢਾਇ ਵਾਲੀ ਕਹਾਵਤ ਅਨੁਸਾਰ ਉਹ ਬਾਦਲ ਪਰਿਵਾਰ ਦੇ ਸਾਰੇ ਭੇਦ ਖੋਲ੍ਹ ਸਕਦੇ ਹਨ।
ਖਬਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਤੈਅ ਵਿੱਚ ਆ ਗਏ ਅਤੇ ਉਨ੍ਹਾਂ ਨੇ ਬਾਦਲ ਪਰਿਵਾਰ ਉੱਪਰ ਤਿੱਖੇ ਸ਼ਬਦੀ ਵਾਰ ਕੀਤੇ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਮਨਪ੍ਰੀਤ ਬਾਦਲ ਨੇ ਅਜਿਹਾ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੀ ਅਤੇ ਨਾਲ ਹੀ ਮਨਪ੍ਰੀਤ ਬਾਦਲ ਵੱਲੋਂ ਅਜਿਹਾ ਵੀ ਕਿਹਾ ਗਿਆ ਕਿ ਸਰਦਾਰਨੀ ਸੁਰਿੰਦਰ ਕੌਰ ਦੇ ਭੋਗ ਉੱਪਰ ਲੰਗਰ ਵੀ ਐੱਸਜੀਪੀਸੀ ਵੱਲੋਂ ਲਗਾਇਆ ਗਿਆ ਸੀ।
ਮਨਪ੍ਰੀਤ ਬਾਦਲ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖ ਕੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਦੇਖੋ ਸੁਖਬੀਰ ਸਿੰਘ ਬਾਦਲ ਨੇ ਆਪਣੀ ਇਸ ਪੋਸਟ ਵਿੱਚ ਕੀ ਲਿਖਿਆ“ਮੈਂ ਵਿੱਤ ਮੰਤਰੀ ਪੰਜਾਬ, ਮਨਪ੍ਰੀਤ ਸਿੰਘ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਜਾਂ ਤਾਂ ਉਹ ਸਰਦਾਰਨੀ ਸੁਰਿੰਦਰ ਕੌਰ ਦੀ ‘ਅੰਤਿਮ ਅਰਦਾਸ’ ਸਮਾਗਮ ਮੌਕੇ ਭੋਗ ਬਾਰੇ ਲਗਾਏ ਆਪਣੇ ਦੋਸ਼ਾਂ ਨੂੰ ਸਾਬਤ ਕਰ ਦੇਣ, ਨਹੀਂ ਤਾਂ ਰਾਜਨੀਤੀ ਛੱਡ ਦੇਣ। ਮੈਂ ਐਲਾਨ ਕਰਦਾ ਹਾਂ ਕਿ ਜੇਕਰ ਮਨਪ੍ਰੀਤ ਇਹ ਗੱਲਾਂ ਸਾਬਤ ਕਰ ਦੇਣ, ਤਾਂ ਮੈਂ ਸਦਾ ਲਈ ਰਾਜਨੀਤੀ ਛੱਡ ਦਿਆਂਗਾ।
ਜਦੋਂ ਮਨਪ੍ਰੀਤ ਨੂੰ ਬਜਟ ਉੱਤੇ ਸਾਡੇ ਤਰਕ ਪੂਰਨ ਹਮਲੇ ਦਾ ਜਵਾਬ ਨਹੀਂ ਆਇਆ, ਤਾਂ ਉਸਨੇ ਆਪਣਾ ਸਾਰਾ ਜ਼ੋਰ ਆਪਣੇ ਸਿਆਸੀ ਗੁਰੂ ਅਤੇ ਪਿਤਾ ਸਮਾਨ ਬਜ਼ੁਰਗ ਸ.ਪਰਕਾਸ਼ ਸਿੰਘ ਬਾਦਲ ਖ਼ਿਲਾਫ਼ ਅੱਗ ਉਗਲਣ ‘ਤੇ ਲਗਾ ਦਿੱਤਾ ਜਿਹਨਾਂ ਨੂੰ ਕਿ ਮਨਪ੍ਰੀਤ ਨੂੰ ਸਿਆਸਤ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ। ਇਸ ਗੱਲ ਦੀ ਦੁਨੀਆ ਗਵਾਹ ਹੈ ਕਿ ਸਰਦਾਰਨੀ ਸੁਰਿੰਦਰ ਕੌਰ ਨੇ ਗ਼ਰੀਬਾਂ, ਲੋੜਵੰਦਾਂ ਅਤੇ ਸ਼ਰਧਾਲੂਆਂ ਲਈ ਲੰਗਰਾਂ ਦੀ ਇੱਕ ਲੰਮੀ ਲੜੀ ਚਲਾਈ। ਇਹ ਕਹਿਣਾ ਕਿ ਉਹਨਾਂ ਦੇ ਭੋਗ ਮੌਕੇ ਲੰਗਰ ਐਸਜੀਪੀਸੀ ਤੋਂ ਆਇਆ ਸੀ,ਬਿਲਕੁਲ ਝੂਠ ਮੂਠ ਘੜੀ ਹੋਈ, ਬੇਹੱਦ ਸ਼ਰਮਨਾਕ ਗੱਲ ਹੈ। ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਮਨਪ੍ਰੀਤ ਆਪਣੀ ਭੜਾਸ ਕੱਢਣ ਲਈ ਕਿਸ ‘ਗੰਵਾਰਪੁਣੇ’ ਵਾਲੀਆਂ ਹਰਕਤਾਂ ‘ਤੇ ਉੱਤਰ ਆਇਆ ਹੈ। ਉਸਦੇ ਬਿਆਨਾਂ ਵਿੱਚ ਈਰਖਾ ਅਤੇ ਘਟੀਆ ਸਰੀਕੇਬਾਜੀ ਦੀ ਕੜਵਾਹਟ ਭਰੀ ਪ੍ਰਤੀਤ ਹੁੰਦੀ ਹੈ। ਸਭ ਤੋਂ ਵੱਧ ਦੁੱਖ ਮੈਨੂੰ ਇਸ ਗੱਲ ਦਾ ਹੁੰਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਬਚੇ ਰਹਿਣ ਜਾਂ ਵਫ਼ਾਦਾਰੀ ਸਾਬਤ ਕਰਨ ਲਈ ਮਨਪ੍ਰੀਤ ਬਾਦਲ ਪਰਿਵਾਰ ਨਾਲ ਗ਼ੱਦਾਰੀ ਬੜੇ ‘ਮਾਣ’ ਨਾਲ ਕਰ ਰਿਹਾ ਹੈ।”ਸੁਖਬੀਰ ਸਿੰਘ ਬਾਦਲ ਦੀ ਉਪਰੋਕਤ ਪੋਸਟ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਕਹੀ ਗਈ ਇਹ ਗੱਲ ਨੇ ਉਨ੍ਹਾਂ ਨੂੰ ਕਾਫੀ ਹਰਟ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਕਹੀ ਇਸ ਗੱਲ ਦੇ ਸਬੰਧ ਵਿੱਚ ਕੀ ਜਵਾਬ ਦਿੰਦੇ ਹਨ।