ਹੁਣੇ ਆਈ ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਲੁਧਿਆਣੇ ਜਾਂ ਜਲੰਧਰ ਨਾ ਜਾਇਓ… ਆਹ ਦੇਖੋ ਹੁਣੇ ਹੁਣੇ ਕੀ ਹੋਇਆ
ਫਗਵਾੜਾ ਵਿੱਚ ਇੱਕ ਵਾਰ ਫਿਰ ਤਣਾਅ ਵਾਲੇ ਹਾਲਾਤ ਬਣ ਗਏ ਹਨ। ਬੀਤੀ 13 ਅਪਰੈਲ ਨੂੰ ਹੋਈ ਹਿੰਸਕ ਝੜਪ ਦੌਰਾਨ ਜ਼ਖ਼ਮੀਆਂ ਵਿੱਚੋਂ ਜਸਬੰਤ ਬੌਬੀ ਦੀ ਬੀਤੀ ਰਾਤ ਨੂੰ ਮੌਤ ਹੋਣ ਮਗਰੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਬੈਬੀ ਦਾ ਸਸਕਾਰ ਸਖ਼ਤ ਸੁਰੱਖਿਆ ਦੇ ਵਿੱਚ ਰੋਡ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।
13 ਅਪ੍ਰੈਲ ਨੂੰ ਫਗਵਾੜਾ ਦੇ ਪੇਪਰ ਚੌਂਕ ਦਾ ਨਾਮ ਸੰਵਿਧਾਨ ਚੌਂਕ ਬਦਲੇ ਜਾਣ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਝੜਪ ਹੋ ਗਈ ਸੀ ਜਿਸ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਕਈ ਰਾਊਂਡ ਗੋਲੀਆਂ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਹੋਏ ਜਦਕਿ ਚਾਰ ਝੜਪ ਦੌਰਾਨ ਜ਼ਖਮੀ ਹੋਏ ਸਨ।
ਜ਼ਖਮੀ ਵਿੱਚ ਜਸਵੰਤ ਸਿੰਘ ਬੌਬੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਡੀਐਮਸੀ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ। ਜਿਸ ਨੂੰ ਲੈ ਕੇ ਫਗਵਾੜਾ ਵਿੱਚ ਇੱਕ ਬਾਰ ਫਿਰ ਤੋਂ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਸਵੇਰ ਤੋਂ ਫਲੈਗ ਮਾਰਚ ਕਰ ਰਹੀ ਹੈ ਤੇ ਸਾਰਾ ਬਾਜ਼ਾਰ ਬੰਦ ਹੈ।
ਪੁਲਿਸ ਵੱਲੋਂ ਸਵੇਰੇ ਤੋਂ ਹੀ ਸ਼ਾਂਤੀ ਬਣਾਈ ਰੱਖਣ ਲਈ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਅਤੇ ਸਾਰਾ ਬਜ਼ਾਰ ਪੁਰਨ ਬੰਦ ਹੈ। ਇਹਤਿਆਤ ਦੇ ਤੌਰ ਉਤੇ ਸਵੇਰ ਤੋਂ ਹੀ ਅੰਮ੍ਰਿਤਸਰ-ਦਿੱਲੀ ਮਾਰਗ ਨੂੰ ਜਲੰਧਰ ਤੋਂ ਬੰਦ ਕਰ ਜੰਡਿਆਲਾ ਵੱਲੋਂ ਮੋੜ ਦਿੱਤਾ ਗਿਆ ਸੀ।
ਹਲਕੀ ਜਿਹੀ ਝੜਪ ਦੇ ਚੱਲਦਿਆਂ ਭਾਰੀ ਸੁਰੱਖਿਆ ਵਿੱਚ ਜਸਵੰਤ ਸਿੰਘ ਬਾਬੀ ਦਾ ਸਸਕਾਰ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਕਾਂਗਰਸ ਆਗੂ ਜੋਗਿੰਦਰ ਸਿੰਘ ਮਾਨ ਨੇ ਸਭ ਨੂੰ ਸ਼ਾਂਤੀ ਦੀ ਅਪੀਲ ਕੀਤੀ। ਪੁਲਿਸ ਤੇ ਸਿਵਲ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਫਗਵਾੜਾ ਵਿੱਚ ਸਥਿਤੀ ਨੂੰ ਕੰਟਰੋਲ ਕਰਨ ਲੱਗੇ ਹੋਏ ਹਨ।
ਪੁਲੀਸ ਨੇ ਕਿਸੇ ਵੀ ਗੜਬੜ ਨੂੰ ਰੋਕਣ ਲਈ ਫੋਰਸ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੁਝ ਸਮੇਂ ਲਈ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਲੁਧਿਆਣਾ ਜ਼ਿਲ੍ਹਿਆਂ ਦੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜਦੋਂਕਿ ਸ਼ਹਿਰ ਦੇ ਵਾਲਮੀਕ ਮੁਹੱਲੇ ਸਣੇ ਕੁਝ ਇਲਾਕਿਆਂ ਵਿੱਚ ਡਰੋਨ ਕੈਮਰੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ।