ਹੁਣੇ ਹੁਣੇ ਗਵਾਂਢੀਆਂ ਤੇ ਪੈਟਰੋਲ ਪਾਕੇ ਲਾਈ ਅੱਗ (ਮੌਕੇ ਦੀ ਤਾਜਾ ਵੱਡੀ ਖਬਰ ਵੀਡੀਓ )

ਹੁਣੇ ਹੁਣੇ ਗਵਾਂਢੀਆਂ ਤੇ ਪੈਟਰੋਲ ਪਾਕੇ ਲਾਈ ਅੱਗ (ਮੌਕੇ ਦੀ ਤਾਜਾ ਵੱਡੀ ਖਬਰ ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਟਾਂਡੇ ਦੀ ਸੰਤ ਈਸ਼ਰ ਸਿੰਘ ਕਲੋਨੀ ‘ਚ ਅੱਜ ਸਵੇਰੇ ਤੜਕੇ ਇਕ ਦਰਦਨਾਕ ਵਾਰਦਾਤ ‘ਚ ਇਕ ਪਰਿਵਾਰ ਦੇ ਪੰਜ ਮੈਂਬਰ ਅੱਗ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਚੋਂ 11 ਮਹੀਨੇ ਦੇ ਬੱਚੇ ਦੀ ਸੜ ਕੇ ਦਰਦਨਾਕ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ 90 ਫੀਸਦੀ ਤੋਂ ਵਧ ਝੁਲਸ ਕੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਈਸ਼ਰ ਸਿੰਘ ਕਲੋਨੀ ‘ਚ ਭੰਡਾਲ ਬੇਟ ਤੋਂ ਆ ਕੇ ਵਸਿਆ ਹੈ। ਹਸਪਤਾਲ ‘ਚ ਮੌਤ ਅਤੇ ਜ਼ਿੰਦਗੀ ਨਾਲ ਲੜ ਰਹੇ ਮੈਂਬਰਾਂ ਨੇ ਦੱਸਿਆ ਕਿ ਪਰਿਵਾਲ ਨਾਲ ਕਲੋਨੀ ਦੇ ‘ਚ ਰਹਿਣ ਵਾਲੇ ਜਿੰਦਾ ਨਾਮੀ ਵਿਅਕਤੀ ਨਾਲ ਕਿਸੇ ਗੱਲ ਨੂੰ ਲਾ ਕੇ ਤਕਰਾਰ ਸੀ, ਜਿਸ ਨੂੰ ਲੈ ਕੇ ਅੱਜ ਉਸ ਵਿਅਕਤੀ ਨੇ ਪਰਿਵਾਰ ਦੇ ਬਜ਼ੁਰਗ ਲਸ਼ਮਣ ਸਿੰਘ ਨਾਲ ਝਗੜਾ ਕੀਤਾ ਅਤੇ ਕੁਝ ਦੇਰ ਬਾਅਦ ਆ ਕੇ ਘਰ ਅੰਦਰ ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ‘ਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ।

ਪਹਿਲਾਂ ਤੋਂ ਹੀ ਝਗੜੇ ‘ਚ ਜ਼ਖਮੀ ਬਜ਼ੁਰਗ ਲਸ਼ਮਣ ਸਿੰਘ ਨੇ ਕਲੋਨੀ ਨਿਵਾਸੀ ਲੋਕਾਂ ਦੀ ਮਦਦ ਨਾਲ ਅੱਗ ‘ਚੋਂ ਪਰਿਵਾਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਕੋਸ਼ਿਸ਼ਾਂ ਦੌਰਾਨ 11 ਮਹੀਨੇ ਦੇ ਬੱਚੇ ਹਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਸੜ ਕੇ ਦਰਦਨਾਕ ਮੌਤ ਹੋ ਗਈ, ਜਦਕਿ 80 ਫੀਸਦੀ ਤੋਂ ਵੀ ਵਧ ਝੁਲਸੇ ਗੁਰਦੇਵ ਕੌਰ ਪਤਨੀ ਲਸ਼ਮਣ ਸਿੰਘ, ਰਜਵੰਤ ਕੌਰ ਪਤਨੀ ਕੁਲਦੀਪ ਸਿੰਘ, ਜਸਕਰਨ ਸਿੰਘ ਪੁੱਤਰ ਕੁਲਦੀਪ ਸਿੰਘ, ਪਰਮਿੰਦਰ ਕੌਰ ਪੁੱਤਰੀ ਕੁਲਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ ‘ਚੋਂ ਮੁੱਢਲੀ ਡਾਕਟਰੀ ਮਦਦ ਦੇ ਕੇ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।

ਇਸ ਵਾਰਦਾਤ ਸਮੇਂ ਪਰਿਵਾਰ ਦੇ ਮੁੱਖ ਮੈਂਬਰ ਕੁਲਦੀਪ ਸਿੰਘ ਆਪਣੇ ਕਿਸੇ ਦੋਸਤ ਦੀ ਧੀ ਦੇ ਵਿਆਹ ‘ਤੇ ਭੋਗਪੁਰ ਗਿਆ ਹੋਇਆ ਸੀ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪਰਿਵਾਰ ਨੂੰ ਬਚਾਉਣ ਲਈ ਡਾਕਟਰੀ ਮਦਦ ਦਿੱਤੀ ਜਾ ਰਹੀ ਹੈ। ਬਿਆਨ ਦਰਜ ਕਰਕੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਪਰਿਵਾਰ ਦੇ ਮੁਖੀ ਕੁਲਦੀਪ ਸਿੰਘ ਨੇ ਵਿਲਖਦੇ ਹੋਏ ਦੱਸਿਆ ਕਿ ਕਲੋਨੀ ‘ਚ ਰਹਿੰਦੇ ਜਿੰਦਾ ਨੂੰ ਉਸ ਦੇ ਘਰ ਨਜਾਇਜ਼ ਅਨੈਤਿਕ ਕੰਮ ਕਰਨ ਤੋਂ ਰੋਕਦੇ ਸਨ, ਇਸੇ ਰੰਜਿਸ਼ ਨੂੰ ਲੈ ਕੇ ਉਸ ਨੇ ਉਨ੍ਹਾਂ ਦੇ ਘਰ ‘ਚ ਅੱਗ ਲਗਾ ਦਿੱਤੀ।

ਹੁਣੇ ਹੁਣੇ ਗਵਾਂਢੀਆਂ ਤੇ ਪੈਟਰੋਲ ਪਾਕੇ ਲਾਈ ਅੱਗ (ਮੌਕੇ ਦੀ ਵੀਡੀਓ )


Posted

in

by

Tags: