ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਮੌਕੇ ਤੇ 7 ਮਰੇ ਅਤੇ ………

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਅੰਮ੍ਰਿਤਸਰ ‘ਚ ਵੱਡਾ ਸੜਕ ਹਾਦਸਾ, 7 ਲੋਕਾਂ ਦੀ ਮੌਤ

ਅੰਮ੍ਰਿਸਤਰ: ਕੌਮੀ ਸ਼ਾਹਰਾਹ ਨੰਬਰ ਇੱਕ ‘ਤੇ ਰਈਆ ਦੇ ਪਿੰਡ ਫੱਤੂਵਾਲ ਨੇੜੇ ਦਰਦਨਾਕ ਸੜਕ ਹਾਦਸੇ ਵਿੱਚ 7 ਮੌਤਾਂ ਹੋਈਆਂ ਹਨ। ਕੌਮੀ ਸ਼ਾਹਰਾਹ ‘ਤੇ ਵਾਪਰੇ ਇਸ ਹਾਦਸੇ ਵਿੱਚ ਹਰਿਆਣਾ ਦੇ ਤਿੰਨ ਔਰਤਾਂ, ਦੋ ਮਰਦਾਂ ਤੇ ਦੋ ਬੱਚਿਆਂ ਸਮੇਤ ਕੁੱਲ 7 ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਬੱਚਾ ਜ਼ਖ਼ਮੀ ਹੋਇਆ ਹੈ।

ਮ੍ਰਿਤਕਾਂ ਦੀ ਪਛਾਣ ਮਕਾਨ ਨੰਬਰ 281, ਵਿਪਨ ਗਾਰਡਨ, ਉੱਤਮ ਨਗਰ, ਨਵੀਂ ਦਿੱਲੀ ਦੇ ਰਹਿਣ ਵਾਲੇ ਅਰਵਿੰਦ ਸ਼ਰਮਾ ਪੁੱਤਰ ਐਸਡੀ ਸ਼ਰਮਾ, ਸਵਿਤਾ ਸ਼ਰਮਾ ਪਤਨੀ ਅਰਵਿੰਦਰ ਸ਼ਰਮਾ, ਮਨੀ ਸ਼ਰਮਾ ਪੁੱਤਰੀ ਅਰਵਿੰਦ ਸ਼ਰਮਾ, ਸੀਵਾਸ਼ ਸ਼ਰਮਾ ਪੁੱਤਰ ਅਰਵਿੰਦ ਸ਼ਰਮਾ ਅਤੇ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੇ ਜਰਕਪੁਰ ਦੇ ਰਹਿਣ ਵਾਲੇ ਸੁਨੀਲ ਤੇ ਉਨ੍ਹਾਂ ਦੀ ਪਤਨੀ ਪੂਨਮ ਤੇ ਇੱਕ ਬੱਚੇ ਦੀ ਮੌਤ ਹੋ ਗਈ।…… ਕਾਰ ਵਿੱਚ ਇੱਕ ਹੋਰ ਸਵਾਰ ਬੱਚੇ ਨੂੰ ਹਸਪਤਾਲ ਲਿਜਾਇਆ ਹੈ, ਜਿਸ ਦੀ ਸ਼ਨਾਖ਼ਤ ਹੋਣੀ ਬਾਕੀ ਹੈ।

ਹਾਦਸਾ ਸਵੇਰੇ 6:30 ਤੋਂ 7 ਵਜੇ ਦਰਮਿਆਨ ਵਾਪਰਿਆ। ਸਕਾਰਪਿਓ ਕਾਰ ਅੰਮ੍ਰਿਤਸਰ ਤੋਂ ਆ ਰਹੀ ਸੀ। ਪ੍ਰਤੱਖ ਦਰਸ਼ੀਆਂ ਮੁਤਾਬਕ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ ਜਿਸ ਦਾ ਸਕਾਰਪੀਓ ਦੇ ਚਾਲਕ ਨੂੰ ਪਤਾ ਨਹੀਂ ਲੱਗਾ। ਦੋਵੇਂ ਪਰਿਵਾਰ ਵੈਸ਼ਨੋ ਦੇਵੀ ਦੀ ਯਾਤਰਾ ‘ਤੇ ਗਏ ਸਨ ਤੇ ਬੀਤੇ ਕੱਲ੍ਹ ਜੰਮੂ ਤੋਂ ਅੰਮ੍ਰਿਤਸਰ ਪਰਤੇ ਸਨ।….. ਸੋਮਵਾਰ ਸਵੇਰ ਦੋਵੇਂ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣੇ ਘਰਾਂ ਲਈ ਨਿੱਕਲੇ ਸਨ, ਪਰ ਅੰਮ੍ਰਿਤਸਰ ਤੋਂ 35 ਕੁ ਕਿਲੋਮੀਟਰ ਦੂਰ ਆਉਣ ‘ਤੇ ਹਾਦਸੇ ਦਾ ਸ਼ਿਕਾਰ ਹੋ ਗਏ।


Posted

in

by

Tags: