ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਲਈ ਜਾਰੀ ਹੋਏ ਇਹ ਵੱਡੇ ਸਖਤ ਨਿਰਦੇਸ਼
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਲਈ ਜਾਰੀ ਹੋਏ ਇਹ ਵੱਡੇ ਸਖਤ ਨਿਰਦੇਸ਼
ਅੱਜ ਦੇ ਸਿੱਖਿਅਕਾਂ ਨੇ ਵੀ ਮੰਨ ਲਿਆ ਹੈ ਕਿ ਕਈ ਸਾਲ ਪਹਿਲਾਂ ਤੋਂ ਸਕੂਲਾਂ ‘ਚ ਬੱਚਿਆਂ ਨੂੰ ਗਣਿਤ ਦੇ ਪਹਾੜੇ ਰਟਾਉਣ ਦਾ ਤਰੀਕਾ ਕਾਫੀ ਵਧੀਆ ਸੀ। ਉਸ ਨਾਲ ਬੱਚਿਆਂ ਦਾ ਸਕਿੱਲ ਕਾਫੀ ਵਧੀਆ ਹੁੰਦਾ ਸੀ। ਹੁਣ ‘ਸਟੇਟ ਕਾਊਂਸਿਲ ਆਫ ਐਜੂਕੈਸ਼ਨਲ ਰਿਸਰਚ ਐਂਡ ਟ੍ਰੇਨਿੰਗ’ ਨੇ ਬੱਚਿਆਂ ਨੂੰ ਫਿਰ ਪਹਾੜੇ ਰਟਾ ਕੇ ਯਾਦ ਕਰਾਉਣ ਦੇ ਨਿਰਦੇਸ਼ ਦੇ ਦਿੱਤੇ ਹਨ।
ਕਾਊਂਸਿਲ ਦੇ ਡਾਇਰੈਕਟਰ ਇੰਦਰਜੀਤ ਸਿੰਘ ਵਲੋਂ ਇਸ ਸਬੰਧੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਗਣਿਤ ‘ਚ ਪਰਿਪੱਕਤਾ ਲਿਆਉਣ ਅਤੇ ਗਣਿਤ ਸਿੱਖਣ ਲਈ ਪਹਾੜੇ ਯਾਦ ਹੋਣੇ ਜ਼ਰੂਰੀ ਹਨ। ਜੇਕਰ ਬੱਚਿਆਂ ਨੂੰ ਪਹਾੜੇ ਮੂੰਹ ਜ਼ੁਬਾਨੀ ਯਾਦ ਹੋਣਗੇ ਤਾਂ ਉਨ੍ਹਾਂ ਦਾ ਕੰਪਿਊਟੇਸ਼ਨਲ ਸਕਿੱਲ ਵਧੀਆ ਹੋਵੇਗਾ।
ਇੰਦਰਜੀਤ ਸਿੰਘ ਨੇ ਕਿਹਾ ਕਿ ਕੈਲਕੁਲੈਟਰ ਆਦਿ ਆਉਣ ਨਾਲ ਬੱਚਿਆਂ ਦੀ ਰਿਟੈਂਸ਼ਨ ਪਾਵਰ ਅਤੇ ਸੋਚਣ-ਸਮਝਣ ਦੀ ਸਮਰੱਥਾ ਘਟ ਗਈ ਹੈ। ਗੁਣਾ-ਭਾਗ ਲਈ ਦਿਮਾਗ ਦੀ ਬਜਾਏ ਗੈਜਟਸ ਦਾ ਸਹਾਰਾ ਲੈਣ ਕਾਰਨ ਉਨ੍ਹਾਂ ਦੀ ਦਿਮਾਗੀ ਸਮਰੱਥਾ ਵਿਕਸਿਤ ਨਹੀਂ ਹੋ ਰਹੀ।
ਪਹਿਲਾਂ ਆਖਰੀ ਪੀਰੀਅਡ ‘ਚ ਪਹਾੜੇ ਜ਼ਰੂਰੀ ਹੁੰਦੇ ਸਨ ਪਰ ਪਿਛਲੇ 15-20 ਸਾਲਾਂ ‘ਚ ਇਹ ਪ੍ਰਚਲਨ ਹੌਲੀ-ਹੌਲੀ ਖਤਮ ਹੋ ਗਿਆ। ਇਸ ਦਾ ਬੁਰਾ ਪ੍ਰਭਾਵ ਬੱਚਿਆਂ ‘ਤੇ ਪੈ ਰਿਹਾ ਹੈ, ਹਾਲਾਂਕਿ ਸਰਕਾਰੀ ਸਕੂਲਾਂ ‘ਚ ਅਜਿਹੇ ਵੀ ਬੱਚੇ ਹਨ, ਜੋ 30 ਹਜ਼ਾਰ ਤੱਕ ਪਹਾੜੇ ਸੁਣਾ ਸਕਦੇ ਹਨ। ਅਜਿਹੇ ਬੱਚੇ ਵੀ ਹਨ, ਜਿਨ੍ਹਾਂ ਨੂੰ ਸਾਰੇ ਵਿਧਾਨ ਸਭਾ ਹਲਕਿਆਂ, ਡਿਪਟੀ ਕਮਿਸ਼ਨਰਾਂ ਦੇ ਨਾਂ ਯਾਦ ਹਨ।