ਹੁਣ ਗੁਰੂ ਦੇ ਲੰਗਰਾਂ ਖਿਲਾਫ ਬੋਲੇ ਢੱਡਰੀਆਂਵਾਲੇ-ਜਾਣੋ ਪੂਰਾ ਮਾਮਲਾ
ਵੈਸੇ ਤਾਂ ਜਦੋਂ ਦਾ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਹਮਲਾ ਹੋਇਆ ਉਦੋਂ ਤੋਂ ਹੀ ਬਾਬਾ ਗੁਰਮਤਿ ਦੀ ਗੱਲ ਘੱਟ ਕਰ ਰਿਹਾ ਤੇ ਏਧਰੋਂ ਓਧਰੋਂ ਗੱਲਾਂ ਜਿਆਦਾ ਕਰਦਾ ਪਿਆ। ਪਤਾ ਲੱਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵੀ ਲੰਗਰਾਂ ਦੇ ਖਿਲਾਫ ਨਿੱਤਰਿਆ ਮੈਦਾਨ ਚ ਬਈ, ਸਦਕੇ ਜਾਵਾਂ ਸ਼ੇਰ ਦੇ। ਭਾਈ ਸਾਬ ਜੇ ਲੰਗਰਾਂ ਨੂੰ ਨਿੰਦਣਾ ਈ ਸੀ ਤਾਂ ਕਹਾਣੀ ਤੇ ਤਰਕ ਤਾਂ ਚੱਜ ਦਾ ਘੜ ਲੈਂਦੇ। ਭਾਈ ਸਾਬ ਕਹਿ ਰਹੇ ਨੇ ਕਿ ਜੇ ਚਰਚ ਵਾਲੇ ਸਾਡੇ ਲੰਗਰ ਲਾਉਣ ਵਾਲਿਆ ਨਾਲ ਗੱਲ ਕਰਨ ਬੈਠਣ ਤਾਂ ਬੋਲਣ ਨੀ ਦੇਣਗੇ।ਕਹਿਣਗੇ ਕਿ ਤੁਸੀਂ ਗੱਲਾਂ ਮਾਰਦੇ ਔ ਇਕ ਵੇਲੇ ਦੀ ਰੋਟੀ ਖਵਾ ਕੇ। ਅਸੀਂ ਚਰਚ ਚ ਆਉਣ ਵਾਲੇ ਜੀਹਦੇ ਕੋਲ ਨੌਕਰੀ ਨਹੀ,ਘਰ ਨਹੀਂ ਉਹਨੂੰ ਦੋ ਸੌ ਡਾਲਰ ਹਫਤੇ ਦਾ ਮੁਫਤ ਦਿੰਨੇ ਆ। ਬੱਚਿਆਂ ਦੇ ਜੰਮਣ ਵੇਲੇ ਤੋਂ ਲੈ ਕੇ ਪੜਾਈ ਤਕ ਦਾ ਖਰਚਾ ਸਰਕਾਰ ਕਰਦੀ ਆ। ਪਹਿਲੀ ਗੱਲ ਤਾਂ ਭਾਈ ਸਾਬ ਚਰਚ ਵਾਲਿਆਂ ਕੋਲ ਏਨਾ ਸਮਾਂ ਨਹੀ ਕਿ ਉਹ ਤੁਹਾਡੇ ਵਾਂਗ ਇਹੋ ਜੀਆਂ ਬੇਮਤਲਬੀ ਗੱਲਾਂ ਤੇ ਆਪਣਾ ਵਕਤ ਜਾਇਆ ਕਰਦੇ ਫਿਰਨ, ਦੂਜੀ ਗੱਲ ਜੀਹਦੇ ਕੋਲ ਏਥੇ ਵਿਦੇਸ਼ਾਂ ਚ ਨੌਕਰੀ ਨਹੀ, ਘਰ ਨਹੀ ਉਹਨੂੰ ਦੋ ਸੌ ਡਾਲਰ ਚਰਚ ਵਾਲੇ ਨਹੀ ਸਰਕਾਰ ਦਿੰਦੀ ਆ ਭਾਈ ਸਾਬ।
ਨਾਲੇ ਸਰਕਾਰ ਇਹ ਸਭ ਆਪਣੇ ਕੋਲੋਂ ਅਦਾ ਨਹੀ ਕਰਦੀ। ਏਥੇ ਕੰਮ ਕਰਨ ਵਾਲੇ ਆਪਣੀ ਮਿਹਨਤ ਦੇ ਪੈਸੇ ਚੋ ਸਰਕਾਰ ਨੂੰ ਟੈਕਸ ਦਿੰਦੇ ਨੇ ਤੇ ਸਰਕਾਰ ਉਹੀ ਪੈਸਾ ਅੱਗੇ ਦਿੰਦੀ ਹੈ। ਇਹ ਟੈਕਸ ‘ਕੱਲਾ ਗੋਰੇ ਹੀ ਨਹੀ ਸਗੋਂ ਇਹਨਾਂ ਨਾਲੋ ਜਿਆਦਾ ਵਿਦੇਸ਼ਾਂ ਚੋ ਆਉਣ ਵਾਲੇ ਵਿਦਿਆਰਥੀ ਤੇ ਕਾਮੇ ਅਦਾ ਕਰਦੇ ਹਨ।ਕਨੇਡਾ,ਅਮੇਰਿਕਾ,ਇੰਗਲੈਂਡ, ਨਿਊਜੀਲੈਂਡ ਤੇ ਆਸਟਰੇਲੀਆ ਵਰਗੇ ਦੇਸਾਂ ਦਾ ਇਸ ਮਾਮਲੇ ਚ ਆਪਣਾ ਸਿਸਟਮ ਹੈ। ਤੁਸੀਂ ਸੰਗਤ ਚ ਇਸ ਵਧੀਆ ਸਿਸਟਮ ਬਾਰੇ ਵਿਸਥਾਰ ਚ ਤਾਂ ਕੀ ਦੱਸਣਾ ਸੀ ਸਗੋਂ ਮਾਮਲਾ ਚਰਚ ਬਨਾਮ ‘ਗੁਰੂ ਦਾ ਲੰਗਰ’ ਬਣਾ ਦਿੱਤਾ। ਪਰ ਇਹ ਕੋਈ ਨਵੀਂ ਗੱਲ ਨਹੀਂ,ਕਦੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜੂਰੀ ਚ ਕਬੂਤਰ ਧਿਆਨ ਭੰਗ ਕਰਦੇ ਆ, ਕਦੇ ਤੁਸੀਂ ਜਹਾਜ ਚ ਪਾਣੀ ਦੀਆਂ ਦੋ ਬੋਤਲਾਂ ਨਾਲ ਕੇਸੀ ਇਸ਼ਨਾਨ ਕਰਦੇ ਹੋ, ਕਦੇ ਕਹਿੰਨੇ ਹੋ ਕਿ ਪੰਜਾਬ ਚ ਲੋਕਾਂ ਨੂੰ ਹੋਰ ਕੋਈ ਕੰਮ ਨੀ ਸਵੇਰੇ ਤੇ ਸ਼ਾਮ ਨੂੰ ਕੁੱਤੇ ਦਾ ਸੰਗਲ ਫੜ ਕੇ ਗੇੜੇ ਲਾਉਣਗੇ। ਪਰ ਆਪ ਤੁਸੀਂ ਪਿਟਬੁੱਲ ਕੁੱਤੇ ਦਾ ਸੰਗਲ ਫੜ ਕੇ ਫੋਟੋਮਾ ਖਿਚਾਉਣ ਚ ਮਾਣ ਮਹਿਸੂਸ ਕਰਦੇ ਹੋ। ਬੇਨਤੀ ਹੈ ਤੁਹਾਨੂੰ ਕਿ ਕਿਸੇ ਚੰਗੇ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉ। ਛਬੀਲ ਵੇਲੇ ਥਾਂ ਕੁਥਾਂ ਵੱਜਗੀ ਲੱਗਦੀ ਆ ਥੋਡੇ।ਅੱਜ ਆਪਣੇ ਗੁਰੂ ਦੇ ਚਲਾਏ ਲੰਗਰਾਂ ਦੀ ਪ੍ਰਥਾ ਦੀ ਸਿਫਤ ਕਰਨ ਵਾਲੇ ਸਿੰਘਾਂ ਤੇ ਖਿੱਝਣ ਵਾਲਾ ਕੁੱਤਾ ਸੱਚਾ ਹੋ ਗਿਆ ਤੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਲੋੜਵੰਦਾਂ ਦੇ ਮੂੰਹ ਵਿੱਚ ਬੁਰਕੀ ਪਾਉਣ ਵਾਲੇ ਸਿੱਖ ਝੂਠੇ। ਅਸੀਂ ਗੁਰੂ ਨਾਲ ਜੁੜੇ ਗੁਰੂ ਨਾਲ ਜੁੜੇ ਕਹਿਣ ਵਾਲੇ ਇਹ ਦਸਣ ਕਿ ਇਸਦੀਆਂ ਗੱਲਾਂ ਨੂੰ ਸੱਚ ਕਹਿਣ ਵਾਲੇ ਕਿ ਆਹ ਪ੍ਰਚਾਰਕ ਹੈ ਜਾਂ ਕਾਮਰੇਡ ਜੋ ਗੁਰੂ ਘਰ ਦੇ ਹਰ ਕਾਰਜ ਤੇ ਉਂਗਲ ਚੁੱਕ ਰਿਹਾ ?? (ਪੋਸਟ ਲਿਖਤ-ਕੁਲਜੀਤ ਸਿੰਘ ਖੋਸਾ,ਕਾਂਟ/ਛਾਂਟ-ਪਵਿੱਤਰਵੀਰ ਸਿੰਘ)