ਹੇਟ ਸਟੋਰੀ 4’ ‘ਚ ਇਸ ਪੰਜਾਬੀ ਅਭਿਨੇਤਰੀ ਨੇ ਦਿੱਤੇ ਬੇਹੱਦ ਹੌਟ ਸੀਨਜ਼
‘ਹੇਟ ਸਟੋਰੀ 4’ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਹੜਾ ਯੂਟਿਊਬ ‘ਤੇ ਟਰੈਂਡ ਕਰ ਰਿਹਾ ਹੈ। ਫਿਲਮ ‘ਚ ਉਰਵਸ਼ੀ ਰੌਤੇਲਾ, ਵਿਵਾਨ ਬਦੇਨਾ, ਕਰਨ ਵਾਹੀ ਤੇ ਗੁਲਸ਼ਨ ਗਰੋਵਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਨ੍ਹਾਂ ਦੇ ਨਾਲ ਇਕ ਪੰਜਾਬੀ ਅਭਿਨੇਤਰੀ ਵੀ ਹੈ, ਜਿਹੜੀ ਫਿਲਮ ‘ਚ ਉਰਵਸ਼ੀ ਰੌਤੇਲਾ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
ਇਸ ਪੰਜਾਬੀ ਅਭਿਨੇਤਰੀ ਦਾ ਨਾਂ ਹੈ ਇਹਾਨਾ ਢਿੱਲੋਂ। ਇਹਾਨਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ। ਟਰੇਲਰ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਸਾਫ ਦੇਖੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਇਹਾਨਾ ਢਿੱਲੋਂ ‘ਡੈਡੀ ਕੂਲ ਮੁੰਡੇ ਫੂਲ’, ‘ਟਾਈਗਰ’ ਤੇ ‘ਠੱਗ ਲਾਈਫ’ ਵਰਗੀਆਂ ਪੰਜਾਬੀ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।
ਇਹਾਨਾ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਖੂਬਸੂਰਤ ਅਭਿਨੇਤਰੀਆਂ ‘ਚ ਸ਼ਾਮਲ ਹੈ।
ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।
ਅੱਜ ਤੁਹਾਨੂੰ ਇਹਾਨਾ ਢਿੱਲੋਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ‘ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।