ਹੋ ਜਾਵੋ ਸਾਵਧਾਨ – ਦੇਖੋ ਆਉਣ ਵਾਲੇ 7 ਦਿਨਾਂ ਦੇ ਮੌਸਮ ਦਾ ਹਾਲ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੋ ਜਾਵੋ ਸਾਵਧਾਨ – ਦੇਖੋ ਆਉਣ ਵਾਲੇ 7 ਦਿਨਾਂ ਦੇ ਮੌਸਮ ਦਾ ਹਾਲ
ਅੱਜ ਤੋਂ 7 ਦਿਨਾਂ ਤੱਕ ਅੱਗ ਵਰ੍ਹਾਊ ਗਰਮੀ ਪੈਣ ਵਾਲੀ ਹੈ, ਜਿਹੜੀ ਕਿ ਲੋਕਾਂ ਦੇ ਵੱਟ ਕਢਾ ਛੱਡੇਗੀ। ਸੋਮਵਾਰ ਨੂੰ ਜ਼ਿਆਦਾਤਰ ਜ਼ਿਲਿਆਂ ਦਾ ਤਾਪਮਾਨ 40 ਡਿਗਰੀ ਤੋਂ ਪਾਰ ਪੁੱਜ ਗਿਆ ਸੀ। ਆਈ. ਐੱਮ. ਡੀ. ਨੇ ਹੁਣ ਅਗਲੇ 7 ਦਿਨਾਂ ਤੱਕ ਦਿਨ-ਰਾਤ ਤਪਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਨ੍ਹਾਂ ‘ਚੋਂ 22, 23 ਅਤੇ 24 ਮਈ ਨੂੰ ਗਰਮੀ ਦਾ ਕਹਿਰ ਜ਼ਿਆਦਾ ਰਹਿ ਸਕਦਾ ਹੈ। ਪਾਰਾ 44 ਡਿਗਰੀ ਤੋਂ ਪਾਰ ਪੁੱਜ ਜਾਵੇਗਾ। 28 ਤੋਂ 30 ਮਈ ਤੱਕ ਬਰਸਾਤ ਇਸ ਭਿਆਨਕ ਗਰਮੀ
ਤੋਂ ਕੁਝ ਰਾਹਤ ਦੁਆ ਸਕਦੀ ਹੈ।
ਮਈ, 2013 ‘ਚ 48 ਡਿਗਰੀ ਪੁੱਜਿਆ ਸੀ ਪਾਰਾ
ਅੰਮ੍ਰਿਤਸਰ ‘ਚ 24 ਮਈ, 2013 ਨੂੰ ਪਾਰਾ 48 ਡਿਗਰੀ ਤੱਕ ਪੁੱਜ ਗਿਆ ਸੀ। ਇਹ ਹੁਣ ਤੱਕ ਦਾ ਮਈ ਦਾ ਵੱਧ ਤੋਂ ਵੱਧ ਤਾਪਮਾਨ ਦਾ ਰਿਕਾਰਡ ਹੈ, ਜਦੋਂ ਕਿ ਲੁਧਿਆਣਾ ‘ਚ 29 ਮਈ, 1944 ਨੂੰ ਮਈ ਦਾ ਰਿਕਾਰਡ ਬਣਿਆ ਸੀ, ਉਸ ਸਮੇਂ ਪਾਰਾ 48.3 ਡਿਗਰੀ ਦਰਜ ਕੀਤਾ ਗਿਆ ਸੀ।