ਖ਼ਾਲਿਸਤਾਨੀ ਹਰਮਿੰਦਰ ਮਿੰਟੂ ਦੀ ਮੌਤ ‘ਤੇ ਵਜਾਏ ਬੈਂਡ ਬਾਜੇ ਅਤੇ …….

ਖ਼ਾਲਿਸਤਾਨੀ ਹਰਮਿੰਦਰ ਮਿੰਟੂ ਦੀ ਮੌਤ ‘ਤੇ ਵਜਾਏ ਬੈਂਡ ਬਾਜੇ ਅਤੇ। …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਟਿਆਲਾ- ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁਲਜ਼ਮ ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਮਿੰਟੂ ਦੀ ਮੌਤ ਤੇ ਲੁਧਿਆਣਾ ਵਿੱਚ ਹਿੰਦੂ ਸੰਗਠਨ ਸ਼ਿਵ ਸੈਨਾ ਹਿੰਦੁਸਤਾਨ ਨੇ ਬੈਂਡ ਬਾਜਿਆਂ ਨਾਲ ਖ਼ੁਸ਼ੀ ਮਨਾਹੀ।

ਸੰਗਠਨ ਦੇ ਆਗੂ ਚੰਦਰਕਾਂਤ ਚੱਢਾ ਨੇ ਦੁਰਗਾ ਮੰਦਰ ਦੇ ਨੇੜੇ ਬੈਂਡ ਵਾਜੇ ਬਜਾਕੇ ਖ਼ੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੀ ਖ਼ੁਸ਼ੀ ਨੂੰ ਫੇਸਬੁੱਕ ਲਾਈਵ ਕਰ ਕੇ ਸਾਂਝਾ ਕੀਤਾ।

ਸ਼ਿਵ ਸੈਨਾ ਆਗੂ ਚੱਢਾ ਨੇ ਦੱਸਿਆ ਕਿ ਹਰਮਿੰਦਰ ਦੇ ਪਾਪ ਦਾ ਘੜਾ ਭਰ ਗਿਆ ਸੀ। ਉਸ ਦੀ ਮੌਤ ਨਾਲ

ਪੰਜਾਬ ਵਿੱਚ ਅੱਤਵਾਦ ਦਾ ਸਫ਼ਾਇਆ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਮਿੰਟੂ ਦੇ ਮੌਤ ਨਾਲ ਅਮਨ ਪਸੰਦ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਉਮੀਦ ਜਤਾਈ ਜਿਹੜੇ ਲੋਕ ਭਾਰਤ ਤੇ ਪੰਜਾਬ ਦਾ ਅਮਨ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਮਿੰਟੂ ਦੀ ਮੌਤ ਨਾਲ ਉਨ੍ਹਾਂ ਦਾ ਵੀ ਸਫ਼ਾਇਆ ਹੋ ਜਾਵੇਗਾ।


Posted

in

by

Tags: