ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਦੀ ਵੱਡੀ ਖਬਰ – ਆਖਰ ਅੱਜ ਐਮ ਐਚ 17 ਜਹਾਜ ਬਾਰੇ ਹੋ ਗਿਆ ਵੱਡਾ ਖੁਲਾਸਾ
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ
ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ ਸੀ। ਡੱਚ ਜਾਂਚ ਕਰਤਾ ਵਿਲਬਰਟ ਪਾਲੀਸਨ ਨੇ ਦੱਸਿਆ ਕਿ ਸਾਂਝੀ ਜਾਂਚ ਟੀਮ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਬੁਕ-ਟੇਲਰ ਮਿਜ਼ਾਈਲ, ਜਿਸ ਨੇ ਐਮ. ਐਚ. 17 ਨੂੰ ਸੁੱਟਿਆ ਸੀ, ਉਹ ਰੂਸ ਦੇ ਕੁਰਸਕ ਵਿਖੇ ਸਥਿਤ 53ਵੀਂ ਜਹਾਜ਼ ਵਿਰੋਧੀ ਮਿਜ਼ਾਈਲ ਬ੍ਰਿਗੇਡ ‘ਚੋਂ ਆਈ ਸੀ। ਦੱਸ ਦਈਏ ਕਿ 17 ਜੁਲਾਈ, 2014 ਨੂੰ 298 ਯਾਤਰੀਆਂ ਨਾਲ ਭਰਿਆ ਮਲੇਸ਼ੀਅਨ ਏਅਰਲਾਈਨਜ਼ ਦਾ ਜਹਾਜ਼ ਐਮ. ਐਚ. 17 ਐਮਸਟਰਡਮ ਤੋਂ ਕੁਆਲਾਲੰਪੁਰ ਜਾ ਰਿਹਾ ਸੀ ਕਿ ਪੂਰਬੀ ਯੂਕਰੇਨ ‘ਚ ਇਸ ‘ਤੇ ਮਿਜ਼ਾਈਲ ਡਿੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਮਾਰੇ ਗਏ।