ਅੱਜ ਦੀ ਵੱਡੀ ਖਬਰ – ਆਹ ਦੇਖੋ ਹਨੀ ਪ੍ਰੀਤ ਕੀ ਕਰ ਰਹੀ ਹੈ ਸਿਰੇ ਦਾ ਜੁਗਾੜ ਲਾ ਤਾ। …….
ਹਨੀਪ੍ਰੀਤ ਸਰਕਾਰੀ ਗਵਾਹ ਬਣ ਕਰ ਸਕਦੀ ਹੈ ਪੁਲਿਸ ਦੀ ਮਦਦ। ਸੂਤਰਾਂ ਦੇ ਅਨੁਸਾਰ ਹਨੀਪ੍ਰੀਤ ਵਿਪਾਸਨਾ ਤੇ ਹੋਰਨਾਂ ਨੂੰ ਫੜਵਾਉਣ ‘ਚ ਕਰ ਸਕਦੀ ਹੈ ਪੁਲਿਸ ਦੀ ਮਦਦ। ਸਰਕਾਰ ਤੇ ਪੁਲਿਸ ਨੂੰ ਹਨੀਪ੍ਰੀਤ ਨੇ ਦਿੱਤਾ ਪ੍ਰਪੋਜ਼ਲ ਤੇ ਦੱਸਿਆ ਜਾ ਰਿਹਾ ਹੈ ਕੇ ਹਨੀਪ੍ਰੀਤ ਅੰਤਿਮ ਰਾਹਤ ਦੀ ਪਟੀਸ਼ਨ ਦਾਇਰ ਕਰ ਸਕਦੀ ਹੈ। ਬੀਤੇ ਦਿਨੀਂ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਅਰੋਪੀ ਹਨੀਪ੍ਰੀਤ ਇੰਸਾਂ ਨੂੰ ਅੰਬਾਲਾ ਜੇਲ੍ਹ ਤੋਂ ਲਿਆ ਕੇ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ‘ਚ ਪੇਸ਼ ਕੀਤਾ।
ਹਨੀਪ੍ਰੀਤ ‘ਤੇ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਬਾਅਦ 25 ਅਗਸਤ ਨੂੰ ਹਰਿਆਣੇ ਦੇ ਪੰਚਕੂਲਾ ਸਮੇਤ ਹੋਰ ਥਾਵਾਂ ‘ਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਹੈ। ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਕੋਰਟ ‘ਚ ਪੇਸ਼ੀ ਪੂਰੀ ਹੋ ਗਈ ਹੈ। ਹਰਿਆਣਾ ਪੁਲਿਸ ਦੀ ਐੱਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵੱਲੋਂ ਪੰਚਕੂਲਾ ਦੀ ਅਦਾਲਤ ਵਿੱਚ 979 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਹਾਲਾਂਕਿ , ਹਨੀਪ੍ਰੀਤ ਉੱਤੇ ਵੀਰਵਾਰ ਨੂੰ ਇਲਜ਼ਾਮ ਤੈਅ ਨਹੀਂ ਕੀਤੇ ਗਏ ।ਅੱਜ ਦੀ ਸੁਣਵਾਈ ਦੌਰਾਨ ਦੋਸ਼ ਤੈਅ ਹੋਣ ‘ਤੇ ਬਹਿਸ ਨਹੀਂ ਹੋ ਸਕੀਂ। ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ। ਮਾਮਲੇ ਦੀ ਸੁਣਵਾਈ ‘ਚ ਦੋਸ਼ ਤੈਅ ਹੋਣ ‘ਤੇ ਬਹਿਸ ਹੋਵੇਗੀ। ਇਸ ਮਾਮਲੇ ‘ਚ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ਸਾਧਵੀਆਂ ਦੇ ਯੌਨ ਸ਼ੋਸ਼ਨ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਮਾਮਲੇ ‘ਚ ਦੋਸ਼ੀ ਹੈ। ਮਾਮਲੇ ਦੀ ਸੁਣਵਾਈ ‘ਚ ਪੰਚਕੂਲਾ ਕੋਰਟ ‘ਚ ਅੱਜ ਹਨੀਪ੍ਰੀਤ ਦੇ ਖਿਲਾਫ ਚਾਰਜ ਫ੍ਰੇਮ(ਦੋਸ਼ ਤੈਅ) ਹੋਣ ‘ਤੇ ਬਹਿਸ ਹੋਵੇਗੀ।
ਹਨੀਪ੍ਰੀਤ ਦੇ ਖਿਲਾਫ ਐੱਫ.ਆਈ.ਆਰ. ਨੰਬਰ 345 ‘ਚ ਆਈ.ਪੀ.ਸੀ. ਦੀ ਧਾਰਾ 121, 121ਏ, 216, 145, 150, 151, 152, 153 ਅਤੇ 120ਬੀ ਦੇ ਤਹਿਤ ਹੈ ਸਾਰੇ 15 ਦੋਸ਼ੀਆਂ ‘ਤੇ ਮਾਮਲੇ ਦਰਜ ਹਨ। ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ 28 ਨਵੰਬਰ ਨੂੰ ਪੰਚਕੂਲਾ ਕੋਰਟ ‘ਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ‘ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਜਦੋਂਕਿ ਇਸੇ ਚਲਾਨ ‘ਚ ਸੁਰਿੰਦਰ ਧੀਮਾਨ , ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ।
ਇਸ ਦੇ ਨਾਲ ਹੀ ਹਨੀਪ੍ਰੀਤ ਦੇ 9 ਦਿਨਾਂ ਦੀ ਰਿਮਾਂਡ ‘ਚ ਦੰਗਿਆ ‘ਚ ਉਸਦਾ ਹੱਥ ਹੋਣ ਦੀ ਗੱਲ ਕਬੂਲ ਕੀਤੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਹਨੀਪ੍ਰੀਤ ਤੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।ਹਨੀਪ੍ਰੀਤ ਦੀ ਕੋਰਟ ‘ਚ ਪੇਸ਼ੀ ਪੂਰੀ ਹੋ ਗਈ ਹੈ। ਅੱਜ ਦੀ ਸੁਣਵਾਈ ਦੌਰਾਨ ਦੋਸ਼ ਤੈਅ ਹੋਣ ‘ਤੇ ਬਹਿਸ ਨਹੀਂ ਹੋ ਸਕੀਂ। ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ।