ਆਖ਼ਰ ਉਸ ਰਾਤ ਕੀ ਕੁਝ ਹੋਇਆ ਸੀ ਪਰਮੀਸ਼ ਨਾਲ, ਪੜ੍ਹੋ ਹਮਲੇ ਦੀ ਪੂਰੀ ਕਹਾਣੀ

ਆਖ਼ਰ ਉਸ ਰਾਤ ਕੀ ਕੁਝ ਹੋਇਆ ਸੀ ਪਰਮੀਸ਼ ਨਾਲ, ਪੜ੍ਹੋ ਹਮਲੇ ਦੀ ਪੂਰੀ ਕਹਾਣੀ

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਚੰਡੀਗੜ੍ਹ: ਯੂ-ਟਿਊਬ ‘ਸਨਸਨੀ’ ਅਤੇ ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ, ਵੀਡੀਓ ਨਿਰਦੇਸ਼ਕ ਤੇ ਰੰਗਕਰਮੀ ਪਰਮੀਸ਼ ਵਰਮਾ ‘ਤੇ ਸ਼ੁੱਕਰਵਾਰ ਸ਼ਨੀਵਾਰ ਦੀ ਰਾਤ ਨੂੰ ਜਾਨਲੇਵਾ ਹਮਲਾ ਕੀਤਾ ਗਿਆ। ਮੋਹਾਲੀ ਦੇ ਸੈਕਟਰ 91 ਵਿੱਚ ਹੋਏ ਜਾਨਲੇਵਾ ਹਮਲੇ ਵਿੱਚ ਪਰਮੀਸ਼ ਤੇ ਉਨ੍ਹਾਂ ਦੇ ਕਰੀਬੀ ਦੋਸਤ ਲਾਡੀ ਦੀਆਂ ਲੱਤਾਂ ਵਿੱਚ ਗੋਲ਼ੀਆਂ ਵੱਜੀਆਂ। ਪੁਲਿਸ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ।ਮੋਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨੇ ਦੱਸਿਆ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਪਰਮੀਸ਼ ਵਰਮਾ ਨੂੰ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਸੈਕਟਰ 91 ਕੋਲ ਉਸ ਸਮੇਂ ਗੋਲ਼ੀ ਮਾਰੀ ਜਦ ਉਹ ਘਰ ਆ ਰਹੇ ਸੀ।

ਗੋਲ਼ੀ ਉਨ੍ਹਾਂ ਦੇ ਪੈਰ ਵਿੱਚ ਲੱਗੀ ਹੈ। ਉਨ੍ਹਾਂ ਦੱਸਿਆ ਸੀ ਕਿ ਪਰਮੀਸ਼ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।ਪਰਮੀਸ਼ ਨੇ ਕੀਤਾ ਫੈਨਜ਼ ਦਾ ਧੰਨਵਾਦ-ਗੋਲ਼ੀ ਲੱਗਣ ਤੋਂ ਬਾਅਦ ਪਰਮੀਸ਼ ਵਰਮਾ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਆਪਣੇ ਫੈਨਜ਼ ਦੀਆਂ

 

ਦੁਆਵਾਂ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਲਿਖਿਆ, “ਬਾਬੇ ਨਾਨਕ ਦੀ ਮਿਹਰ ਨਾਲ ਮੈਂ ਠੀਕ ਹਾਂ, ਸਾਰੇ ਫੈਨਜ਼ ਦੀਆਂ ਦੁਆਵਾਂ ਨਾਲ ਨੇ, ਮੇਰੀ ਕਿਸੇ ਨਾਲ ਕਿਸੇ ਤਰੀਕੇ ਦੀ ਦੁਸ਼ਮਣੀ ਨਹੀਂ, ਜਿਵੇਂ ਮੇਰੀ ਅੱਜ ਮਾਂ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਏ। ਸਰਬੱਤ ਦਾ ਭਲਾ।”ਫ਼ੋਨ ‘ਤੇ ਮਿਲ ਰਹੀਆਂ ਧਮਕੀਆਂ-ਪਰਮੀਸ਼ ਦੀ ਟੀਮ ਨਾਲ ਜੁੜੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਪਰਮੀਸ਼ ਨੂੰ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਧਮਕੀ ਭਰੇ ਫ਼ੋਨ ਆ ਰਹੇ ਸਨ। ਪਰ ਉਨ੍ਹਾਂ ਦੇ ਕਈ ਸਾਰੇ ਸ਼ੋਅ ਪਹਿਲਾਂ ਹੀ ਬੁੱਕ ਹੋ ਗਏ ਸਨ, ਜਿਨ੍ਹਾਂ ਨੂੰ ਕੈਂਸਲ ਨਹੀਂ ਕਰ ਸਕਦੇ ਸਨ।

ਪਰਮੀਸ਼ ਨੇ ਇਨ੍ਹਾਂ ਕਾਲਜ਼ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੇ ਪਰਮੀਸ਼ ਲਗਾਤਾਰ ਪੁਲਿਸ ਵੱਲੋਂ ਦਿੱਤੀਆਂ ਹਦਾਇਤਾਂ ਤੇ ਸਾਵਧਾਨੀਆਂ ਵਰਤ ਰਹੇ ਸਨ।ਕੀ ਹੋਇਆ ਸੀ ਵਿਸਾਖੀ ਵਾਲੀ ਰਾਤ-ਟੀ.ਓ.ਆਈ. ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ-ਸ਼ਨੀਵਾਰ ਵਿਚਲੀ ਰਾਤ ਨੂੰ ਤਕਰੀਬਨ ਸਾਢੇ ਬਾਰਾਂ ਵਜੇ ਪਰਮੀਸ਼ ਵਰਮਾ ਆਪਣੀ ਟੀਮ ਤੇ ਬਾਊਂਸਰਜ਼ ਨਾਲ ਸ਼ੋਅ ਖ਼ਤਮ ਕਰ ਕੇ ਘਰ ਵਾਪਸ ਜਾ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੀ ਕਾਰ ਦਾ ਇੱਕ ਹੁੰਡਈ ਕ੍ਰੇਟਾ ਗੱਡੀ ਪਿੱਛਾ ਕਰਨ ਲੱਗ ਜਾਂਦੀ ਹੈ। ਪਰ ਬਾਊਂਸਰਜ਼ ਨੇ ਇਸ ਖ਼ਿਆਲ ਨਾਲ

ਉਸ ਨੂੰ ਗੰਭੀਰ ਨਾ ਲਿਆ ਕਿ ਹੋ ਸਕਦਾ ਹੈ ਕਿ ਪਰਮੀਸ਼ ਦੇ ਫੈਨਜ਼ ਸੈਲਫ਼ੀ ਲੈਣ ਲਈ ਪਿੱਛਾ ਕਰਦੇ ਹੋਣ। ਬਾਊਂਸਰਜ਼ ਉਨ੍ਹਾਂ ਨੂੰ ਘਰ ਛੱਡ ਕੇ ਚਲੇ ਗਏ, ਪਰ ਪਰਮੀਸ਼, ਆਪਣੇ ਭਰਾ ਤੇ ਦੋਸਤ ਲਾਡੀ ਨੇ ਕੁਝ ਖਾਧਾ ਨਹੀਂ ਸੀ, ਉਹ ਤਿੰਨੇ ਕੁਝ ਖਾਣ ਲਈ ਨਿੱਕਲ ਗਏ। ਇਸੇ ਦੌਰਾਨ ਉਨ੍ਹਾਂ ਨੋਟਿਸ ਕੀਤਾ ਕਿ ਉਹੀ ਕਾਰ ਫਿਰ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।ਸੂਤਰਾਂ ਮੁਤਾਬਕ ਪਰਮੀਸ਼ ਹੁਰਾਂ ਨੇ ਉਸ ਕਾਰ ਤੋਂ ਦੂਰ ਜਾਣ ਲਈ ਆਪਣੀ ਕਾਰ ਦੀ ਰਫ਼ਤਾਰ ਵਧਾ ਦਿੱਤੀ। ਪਰ ਸੈਕਟਰ 91 ਆਉਂਦੇ ਆਉਂਦੇ ਉਹੀ ਕਾਰ

 

 

ਉਨ੍ਹਾਂ ਦੇ ਬਰਾਬਰ ਆ ਗਈ ਤੇ ਕਾਰ ਸਵਾਰ ਗੋਲ਼ੀਆਂ ਚਲਾਉਣ ਲੱਗ ਪਏ। ਦੋਵੇਂ ਕਾਰਾਂ ਰਫ਼ਤਾਰ ‘ਤੇ ਸਨ, ਇਸ ਲਈ ਗੋਲ਼ੀਆਂ ਪਰਮੀਸ਼ ਤੇ ਲਾਡੀ ਦੇ ਗੋਡਿਆਂ ਵਿੱਚ ਲੱਗੀਆਂ। ਸੂਤਰਾਂ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪਰਮੀਸ਼ ਨੇ ਗੱਡੀ ਹਾਈਵੇਅ ਵੱਲ ਮੋੜ ਦਿੱਤੀ ਤੇ ਸਹੀ ਸਮੇਂ ‘ਤੇ ਪੁਲਿਸ ਦੇ ਪਹੁੰਚਣ ਕਾਰਨ ਹਮਲਾਵਰ ਭੱਜ ਗਏ। ਫਿਰ ਪੁਲਿਸ ਨੇ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ।


Posted

in

by

Tags: