ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫੀਫਾ ਵਿਸ਼ਵ ਕੱਪ ਦੇਖਣ ਲਈ ਸਿਰਫ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੁੱਟਬਾਲ ਮੈਚ ਨੂੰ ਵੇਖਣ ਵਾਲਿਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।
ਪਰ ਇਸ ਦੌਰਾਨ ਸਥਿਤੀ ਉਸ ਸਮੇਂ ਤਨਾਅਪੂਰਣ ਹੋ ਗਈ ਜਦੋਂ ਬੀਤੇ ਦਿਨ ਮਾਸਕੋ ਵਿੱਚ ਇੱਕ ਡਰਾਇਵਰ ਵੱਲੋਂ ਆਪਣੀ ਟੈਕਸੀ ਭੀੜ ਦੇ ਉੱਪਰ ਚੜਾ ਦਿੱਤੀ ਗਈ।ਡ੍ਰਾਈਵਰ ਵੱਲੋਂ ਕੀਤੀ ਗਈ ਇਸ ਗਲਤੀ ਕਾਰਨ ਤਕਰੀਬਨ 8 ਲੋਕ ਜ਼ਖਮੀ ਹੋਣ ਦੀ ਖਬਰ ਹੈ।
ਜ਼ਖਮੀਆਂ ਨੂੰ ਮੌਕੇ ‘ਤੇ ਮੈਡੀਕਲ ਸਹਾਇਤਾ ਦਿੱਤੀ ਗਈ ਹੈ। ਗਨੀਮਤ ਰਹੀ ਕਿ ਇਸ ‘ਚ ਕੋਈ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਖਬਰ ਨਹੀਂ ਹੈ। ਇਸ ਹਾਦਸੇ ‘ਚ ਮੈਕਸਿਕੋ ਦੇ 2, ਰੂਸ ਦੇ 2 ਅਤੇ ਯੂਕ੍ਰੇਨ ਦਾ ਇਕ ਨਾਗਰਿਕ ਜ਼ਖਮੀ ਹੋਇਆ ਹੈ। ਦੋਸ਼ੀ ਟੈਕਸੀ ਡ੍ਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਦੱਸ ਦੇਈਏ ਕਿ ਅਮਰੀਕਾ ਦੀ ਸਰਕਾਰ ਵੱਲੋਂ ਰੂਸ ‘ਚ ਚਲ ਰਹੇ ਫੀਫਾ ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
?? A taxi driver drove his vehicle into a crowd of pedestrians near Moscow's Red Square on Saturday, injuring eight people including two Mexicans in the city for the World Cup. Moscow's Mayor Sergei Sobyanin said the driver lost control of the vehicle. pic.twitter.com/XiqnVPMfC2
— Keith Walker (@KeithWalkerNews) June 16, 2018