ਜਦੋਂ ਗਰਲਫ੍ਰੈਂਡ ਜਾਂ ਪਤਨੀ ਕਿਤੇ ਬਾਹਰ ਜਾਂਦੀ ਹੈ ਤਾਂ ਜਿਆਦਾਤਰ ਮੁੰਡੇ ਉਹ ਸਾਰੇ ਕੰਮ ਕਰ ਲੈਣਾ ਚਾਹੁੰਦੇ ਹਨ, ਜੋ ਉਹ ਪਹਿਲਾਂ ਸਿੰਗਲ ਹੋਣ ‘ਤੇ ਬੇਧੜਕ ਹੋ ਕੇ ਕਰਦੇ ਸਨ। ਕੀ ਤੁਸੀ ਜਾਣਦੇ ਹੋ ਕਿ ਜਦੋਂ ਤੁਸੀ ਕਿਤੇ ਦੂਰ ਜਾਂਦੇ ਹੈ ਤਾਂ ਪਿੱਛੋਂ ਤੁਹਾਡਾ ਬੁਆਏਫ੍ਰੈਂਡ ਜਾਂ ਪਤੀ ਕੀ-ਕੀ ਕਰਦੇ ਹੋਣਗੇ। ਜੇ ਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਜ਼ਰੂਰ ਜਾਣੋ।
1 ਵੀਡੀਓ ਗੇਮ ਖੇਡਣਾ
ਜਦੋਂ ਪਤਨੀ ਜਾਂ ਗਰਲਫ੍ਰੈਂਡ ਕਿਤੇ ਚੱਲੀਆਂ ਜਾਂਦੀਆਂ ਹੈ ਤਾਂ ਮੁੰਡੇ ਕਈ-ਕਈ ਘੰਟੇ ਬੈਠਕੇ ਵੀਡੀਓ ਗੇਮ ਖੇਡਦੇ ਹਨ। ਵੀਡੀਓ ਗੇਮ ਖੇਡਣਾ ਮੁੰਡਿਆਂ ਦੀ ਮਨਪਸੰਦ ਚੋਣ ਹੁੰਦੀ ਹੈ, ਜੋ ਕਿ ਇੱਕ ਟਾਈਮ ਪਾਸ ਦਾ ਮੁੱਖ ਸਾਧਨ ਮੰਨੀ ਜਾਂਦੀ ਹੈ। ਜ਼ਿਆਦਾਤਰ ਪੁਰਸ਼ ਆਪਣੇ ਖਾਲੀ ਸਮੇਂ ‘ਚ ਵੀਡੀਓ ਗੇਮ ਖੇਡਣ ਨੂੰ ਜ਼ਿਆਦਾ ਤਵੱਜੋਂ ਦਿੰਦੇ ਨੇ। ਕਿਉਂਕਿ ਵੀਡੀਓ ਗੇਮ ਮਨਪ੍ਰਚਾਵੇ ਦੇ ਨਾਲ ਨਾਲ ਪੁਰਸ਼ਾਂ ਦੀ ਦਿਮਾਗੀ ਕਸਰਤ ਲਈ ਵੀ ਸਹਾਈ ਸਿੱਧ ਹੁੰਦੀ ਹੈ।2 ਦੋਸਤਾਂ ਨੂੰ ਸੱਦਣਾ
ਇਹ ਦੇਖਿਆ ਗਿਆ ਹੈ ਕਿ ਜਦੋ ਪਤਨੀ ਘਰ ਨਾ ਹੋਵੇ ਤਾਂ ਜ਼ਿਆਦਾਤਰ ਪੁਰਸ਼ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਮਜ਼ਾ ਕਰਦੇ ਨੇ,ਪਾਰਟੀ ਕਰਦੇ ਨੇ। ਇਸ ਤੋਂ ਇਲਵਾ ਕਈ ਮੁੰਡੇ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਇਕੱਠਿਆਂ ਟੀਵੀ ਦੇਖਦੇ ਨੇ,ਗੱਪਾਂ ਮਰਦੇ ਨੇ,ਸ਼ਰਾਬ ਪੀਂਦੇ ਨੇ ਜਾਂ ਫਿਰ ਦੋਸਤਾਂ ਨਾਲ ਮਿਲ ਕੇ ਘਰ ਤੋਂ ਬਾਹਰ ਕੀਤੇ ਘੁੰਮਣ ਜਾਂਦੇ ਨੇ।3. ਪਸੰਦੀਦਾ ਫ਼ਿਲਮਾਂ ਦੇਖਣਾ ਅਤੇ ਖਾਣਾ ਪੀਣਾ
ਬੰਦ ਕਮਰੇ ‘ਚ ਇਕੱਲਿਆਂ ਬੈਠ ਕੇ ਫ਼ਿਲਮਾਂ ਦੇਖਣਾ,ਮਨਪਸੰਦ ਦਾ ਖਾਣਾ ਪੀਣਾ ਵੀ ਮੁੰਡਿਆਂ ਦਾ ਇੱਕ ਸ਼ੌਂਕ ਹੈ। ਮੁੰਡਿਆਂ ਵੱਲੋਂ ਅਜਿਹਾ ਉਦੋਂ ਕੀਤਾ ਜਾਂਦਾ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਜਾਂ ਪ੍ਰੇਮਿਕਾ ਘਰ ਨਾ ਹੋਵੇ।4.ਦੋਸਤਾਂ ਨਾਲ ਟੂਰ ‘ਤੇ ਜਾਣਾ
ਪਤਨੀ ਜਾਂ ਗਰਲਫ੍ਰੈਂਡ ਦੇ ਘਰ ਨਾ ਹੋਣ ‘ਤੇ ਕਈ ਮੁੰਡੇ ਅਕਸਰ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਟੂਰ ਦਾ ਆਯੋਜਨ ਕਰਦੇ ਨੇ ਅਤੇ ਮੌਜ ਮਸਤੀਆਂ ਕਰਦੇ ਨੇ।5.ਲੌਂਗ ਡਰਾਇਵਿੰਗ
ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸਨੂੰ ਕਿ ਲੌਂਗ ਡਰਾਇਵਿੰਗ ਪਸੰਦ ਨਾ ਹੋਵੇ। ਅਕਸਰ ਜ਼ਿਆਦਾਤਰ ਮੁੰਡੇ ਆਪਣੀ ਪਤਨੀ ਦੀ ਗੈਰ ਮਜੂਦਗੀ ‘ਚ ਆਪਣੇ ਦੋਸਤਾਂ ਨਾਲ ਲੌਂਗ ਡਰਾਇਵਿੰਗ ‘ਤੇ ਜਾਣਾ ਅਤੇ ਡਰਾਇਵਿੰਗ ਦੌਰਾਨ ਵਾਰਤਾਲਾਪ ਕਰਨਾ ਵੀ ਪਸੰਦ ਕਰਦੇ ਨੇ।6.ਤੇਜ਼ ਸੰਗੀਤ
ਤੇਜ਼ ਸੰਗੀਤ ਸੁਨਣ ਦਾ ਸ਼ੋਂਕ ਮੁੰਡਿਆਂ ‘ਚ ਆਮ ਹੀ ਪਾਇਆ ਜਾਂਦਾ ਹੈ।ਇਕੱਲਿਆਂ ਬੈਠ ਕੇ ਤੇਜ਼ ਆਵਾਜ਼ ‘ਚ ਸੰਗੀਤ ਸੁਣਨਾ ਮੁੰਡਿਆਂ ਦੇ ਸ਼ੋਂਕ ਦੇ ਨਾਲ ਨਾਲ ਇੱਕ ਆਦਤ ਵੀ ਬਣ ਚੁੱਕਾ ਹੈ।ਇਹ ਦੇਖਿਆ ਗਿਆ ਹੈ ਕਿ ਮੁੰਡੇ ਜਦੋ ਕੀਤੇ ਇਕੱਲੇ ਹੁੰਦੇ ਨੇ ਤਾਂ ਉਹ ਅਕਸਰ ਹੀ ਸੰਗੀਤ ਨੂੰ ਤੇਜ਼ ਆਵਾਜ਼। ਚ ਸੁਣਦੇ ਨੇ।7.ਰੀ ਯੂਨਿਅਨ
ਜ਼ਿਆਦਾਤਰ ਮੁੰਡੇ ਆਪਣੇ ਪਤਨੀ ਜਾਂ ਗਰਲਫ੍ਰੈਂਡ ਦੀ ਗੈਰ ਹਾਜ਼ਰੀ ‘ਚ ਆਪਣੇ ਕਾਲਜ ਦੇ ਦੋਸਤਾਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨਾ ਅਤੇ ਮੌਜ ਮਸਤੀਆਂ ਕਰਨਾ ਜ਼ਿਆਦਾ ਪਸੰਦ ਕਰਦੇ ਨੇ।