ਆ ਗੲੇ ਵਾਪਸ ਸਿੰਘ ਸਾਬ …. ਫੋਟੋਆਂ ਖਿਚਵਾਓਣ ਵਾਲਿਆਂ ਦੀ ਲੱਗ ਜਾਂਦੀ ਹੈ ਭੀੜ੍ਹ ..

ਸੋਸ਼ਲ ਮੀਡੀਆ ਉੱਪਰ ਸਬ ਇੰਸਪੈਕਟਰ ਗਗਨਦੀਪ ਸਿੰਘ ਸਿੰਘ ਹੀਰੋ ਬਣਿਆ ਹੋਇਆ ਹੈ। video – ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਨੇ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ‘ਚ ਇੱਕ ਮੁਸਲਮਾਨ ਨੌਜਵਾਨ ਨੂੰ ਹਿੰਸਕ ਭੀੜ ਤੋਂ ਬੜੀ ਬਹਾਦਰੀ ਨਾਲ ਬਚਾਇਆ ……..। ਦਰਅਸਲ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਮੰਦਰ ਨੇੜੇ ਕਥਿਤ ਤੌਰ ’ਤੇ ਹਿੰਦੂ ਕੁੜੀ ਨਾਲ ਫੜੇ ਗਏ ਮੁਸਲਮਾਨ ਨੌਜਵਾਨ ਨੂੰ ਹਿੰਸਕ ਭੀੜ ਘੇਰ ਲਿਆ। ਭੀੜ ਉਸ ਨੂੰ ਜਾਨੋਂ ਮਾਰਨ ‘ਤੇ ਉਤਾਰੂ ਸੀ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਬੜੀ ਦਲੇਰੀ ਨਾਲ ਭੀੜ ਤੋਂ ਨੌਜਵਾਨ ਨੂੰ ਬਚਾ ਲਿਆ। Image result for gagandeep singh dehradunਕਾਫੀ ਦਿਨਾਂ ਬਾਅਦ ਗਗਨਦੀਪ ਸਿੰਘ ਆਪਣੀ ਡਿੳੂਟੀ ਤੇ ਵਾਪਿਸ ਆੲੇ ਹਨ .. ਤੇ ਓਹ ਜਿੱਥੈ ਵੀ ਖੜ੍ਹਦੇ ਹਨ ਤਸਵੀਰਾਂ ਕਰਵਾਓਣ ਵਾਲਿਆਂ ਦਾ ਤਾਂਤਾਂ ਲੱਗ ਜਾਂਦਾ ਹੈ .. ……ਬੀਤੇ ਮਹੀਨੇ ਦੇਹਰਾਦੂਨ ਵਿੱਚ ਜਦੋਂ ਮੁਸਲਮਾਨ ਨੌਜਵਾਨ ਸਥਾਨਕ ਕੁੜੀ ਨੂੰ ਮਿਲਣ ਲਈ ਰਾਮਨਗਰ ਤੋਂ ਕਰੀਬ 15 ਕਿਲੋਮੀਟਰ ਦੂਰ ਗਰਜੀਆ ਦੇਵੀ ਮੰਦਰ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਹ ਪ੍ਰੇਮੀ ਜੋੜੇ ਨੂੰ ਸਬਕ ਸਿਖਾਉਣ ਲਈ ਉੱਥੇ ਜਾ ਪੁੱਜੇ। ਹਾਸਲ ਜਾਣਕਾਰੀ ਮਿਲਣ ਉਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਵੀ ਮੌਕੇ ਉਤੇ ਜਾ ਪੁੱਜਾ। Image result for gagandeep singh dehradunਜਦੋਂ ਭੀੜ ਨੇ ਨੌਜਵਾਨ ਉਤੇ ਹਮਲਾ ਕੀਤਾ ਤਾਂ ਗਗਨਦੀਪ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।ਇਸ ਦੌਰਾਨ ਇਸ ਜਾਂਬਾਜ਼ ਪੁਲਿਸ ਅਫ਼ਸਰ ਨੂੰ ਵੀ ਲੋਕਾਂ ਦੀ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪਿਆ…….। ਉਨ੍ਹਾਂ ਕਿਹਾ ਕਿ ਭੀੜ ਦੇ ਖਿੰਡ ਜਾਣ ਪਿੱਛੋਂ ਮੁੰਡੇ ਤੇ ਕੁੜੀ ਨੂੰ ਆਪੋ-ਆਪਣੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ। Image result for gagandeep singh dehradunਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਵੀਡੀਓ ਵਿੱਚ ਦਿਖਾਈ ਦੇ ਰਹੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਗਨਦੀਪ ਸਿੰਘ ਨੂੰ ਇਸ ਦਲੇਰਾਨਾ ਕਾਰਵਾਈ ਲਈ 2500 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਬਹਾਦਰ ਪੁਲਿਸ ਅਫ਼ਸਰ ਦੀ ਜਮ ਕੇ ਤਾਰੀਫ਼ ਹੋ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: