ਅੱਜ-ਕੱਲ੍ਹ ਪਤਲੇ ਅਤੇ ਸਿਹਤਮੰਦ ਸਰੀਰਾਂ ਦਾ ਜ਼ਮਾਨਾ ਹੈ! ਇਸ ਕਰਕੇ ਲੋਕ ਜਿਮਨੇਜ਼ੀਅਮਾਂ ਅਤੇ ਹੈੱਲਥ ਕਲੱਬਾਂ ਵਿਚ ਜਾਣ ਲੱਗ ਪਏ ਹਨ। ਪੱਛਮੀ ਦੇਸ਼ਾਂ ਦੇ ਲੋਕ ਵੀ ਪੂਰਬੀ ਦੇਸ਼ਾਂ ਦਾ ਯੋਗਾ ਅਭਿਆਸ ਪਸੰਦ ਕਰਦੇ ਹਨ ਕਿਉਂਕਿ ਉਹ ਵੀ ਚੰਗੀ ਸਿਹਤ ਦੇ ਚਾਹਵਾਨ ਹਨ।
ਅੱਜ-ਕੱਲ੍ਹ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤਰ੍ਹਾਂ-ਤਰ੍ਹਾਂ ਦੇ ਦਬਾਅ ਆਉਂਦੇ ਹਨ ਜਿਨ੍ਹਾਂ ਕਰਕੇ ਉਹ ਡਿਪ੍ਰੈਸ ਹੋ ਜਾਂਦੇ ਹਨ। ਇਨ੍ਹਾਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਲਈ ਉਹ ਕੋਈ-ਨਾ-ਕੋਈ ਹੱਲ ਲੱਭਦੇ ਹਨ। ਕਈ ਮਨ ਦੀ ਸ਼ਾਂਤੀ ਲਈ ਯੋਗਾ ਦਾ ਸਹਾਰਾ ਲੈਂਦੇ ਹਨ। ਹਿੱਪੀਆਂ ਦੇ ਜ਼ਮਾਨੇ ਤੋਂ, ਖ਼ਾਸ ਕਰਕੇ 1960 ਦੇ ਦਹਾਕੇ ਤੋਂ ਪੱਛਮੀ ਦੇਸ਼ਾਂ ਦੇ ਲੋਕ ਪੂਰਬੀ ਧਰਮਾਂ ਵਿਚ ਅਤੇ ਉਨ੍ਹਾਂ ਦੇ ਗੁੱਝੇ ਰੀਤਾਂ-ਰਿਵਾਜਾਂ ਵਿਚ ਬਹੁਤ ਦਿਲਚਸਪੀ ਲੈਣ ਲੱਗ ਪਏ।
ਅੰਤਰਧਿਆਨ ਕਰਨ ਦਾ ਅਭਿਆਸ ਯੋਗਾ ਦੇ ਅਭਿਆਸ ਤੋਂ ਹੀ ਪੈਦਾ ਹੋਇਆ ਹੈ। ਫ਼ਿਲਮੀ ਸਿਤਾਰਿਆਂ ਅਤੇ ਰੌਕ ਸੰਗੀਤਕਾਰਾਂ ਨੇ ਇਸ ਅਭਿਆਸ ਨੂੰ ਕਾਫ਼ੀ ਮਸ਼ਹੂਰ ਕੀਤਾ ਹੈ। ਅੱਜ-ਕੱਲ੍ਹ ਯੋਗਾ ਵਿਚ ਇੰਨੀ ਦਿਲਚਸਪੀ ਹੋਣ ਕਰਕੇ ਅਸੀਂ ਸਵਾਲ ਪੁੱਛ ਸਕਦੇ ਹਾਂ: ‘ਕੀ ਯੋਗਾ ਸਿਰਫ਼ ਇਕ ਤਰ੍ਹਾਂ ਦੀ ਕਸਰਤ ਹੀ ਹੈ ਜਿਸ ਦੇ ਅਭਿਆਸ ਨਾਲ ਸਾਡੇ ਸਰੀਰ ਪਤਲੇ ਅਤੇ ਸਿਹਤਮੰਦ ਬਣ ਸਕਦੇ ਹਨ? ਕੀ ਇਸ ਅਭਿਆਸ ਤੋਂ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ? ਕੀ ਯੋਗਾ ਕਿਸੇ ਧਾਰਮਿਕ ਲਾਗ-ਲਪੇਟ ਤੋਂ ਬਿਨਾਂ ਕੀਤਾ ਜਾ ਸਕਦਾ ਹੈ? ਕੀ ਮਸੀਹੀ ਯੋਗਾ ਕਰ ਸਕਦੇ ਹਨ?’
ਕਸਰਤ ਦੇ ਸੰਬੰਧ ਵਿਚ ਸਾਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ। ਪਰ ਮਸੀਹੀਆਂ ਨੂੰ ਕਸਰਤ, ਖਾਣ-ਪੀਣ, ਪਹਿਰਾਵੇ ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ਕਰਕੇ ਯਹੋਵਾਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਨਹੀਂ ਵਿਗਾੜਨਾ ਚਾਹੀਦਾ। (1 ਕੁਰਿੰਥੀਆਂ 10:31) ਆਪਣੀ ਸਿਹਤ ਚੰਗੀ ਬਣਾਉਣ ਲਈ ਯੋਗਾ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਕਸਰਤਾਂ ਹਨ ਜਿਨ੍ਹਾਂ ਵਿਚ ਜਾਦੂ-ਟੂਣੇ ਦਾ ਕੋਈ ਖ਼ਤਰੇ ਨਹੀਂ ਹੈ। ਝੂਠੇ ਧਰਮ ਤੋਂ ਪੈਦਾ ਹੋਏ ਅਭਿਆਸਾਂ ਤੋਂ ਪਰੇ ਰਹਿ ਕੇ ਅਸੀਂ ਉਸ ਧਰਮੀ ਨਵੇਂ ਸੰਸਾਰ ਦੀਆਂ ਬਰਕਤਾਂ ਦਾ ਆਨੰਦ ਮਾਣ ਸਕਦੇ ਹਾਂ ਜਿਸ ਵਿਚ ਸਾਡਾ ਤਨ-ਮਨ ਸਦਾ ਲਈ ਸਿਹਤਮੰਦ ਰਹੇਗਾ।
ਇਸ ਬਚੇ ਦੇ ਅਗੇ ਤਾਂ ਰਾਮਦੇਵ ਵੀ ਕੱਖ ਨਹੀਂ ਵੀਡੀਓ ਦੇਖ ਚੋਂਕ ਜਾਵੋਂਗੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ