ਇੰਝ ਹੋਈ ਸੀ ਪਹਿਲੇ ਪਤੀ ਨਰਿੰਦਰ ਨਾਲ ਕਿਰਨ ਦੀ ਮੁਲਾਕਾਤ…….

18 ਦੀ ਉਮਰ ‘ਚ ਘਰੋਂ ਭੱਜੀ ਕਿਰਨ ਬਾਲਾ ਉਰਫ ਆਮਨਾ 31 ‘ਚ ਪਹੁੰਚੀ ਪਾਕਿਸਤਾਨ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਇੰਝ ਹੋਈ ਸੀ ਪਹਿਲੇ ਪਤੀ ਨਰਿੰਦਰ ਨਾਲ ਕਿਰਨ ਦੀ ਮੁਲਾਕਾਤ……

 

ਪ੍ਰੇਮੀ ਤੋਂ ਪਤੀ ਬਣੇ ਨੌਜਵਾਨ ਦੀ ਮੌਤ ਨੂੰ ਅਜੇ ਚਾਰ ਸਾਲ ਹੀ ਬੀਤੇ ਸਨ ਕਿ 3 ਬੱਚਿਆਂ ਦੀ ਮਾਂ ਕਿਰਨ ਬਾਲਾ (31) ਦੀ ਅੱਖ ਪਾਕਿਸਤਾਨ ਦੇ ਨੌਜਵਾਨ ਮੁਹੰਮਦ ਆਜ਼ਮ ਨਾਲ ਲੜ ਗਈ ਅਤੇ ਉਸ ਨੇ ਪਾਕਿਸਤਾਨ ਵਿਖੇ ਉਸ ਨਾਲ ਨਿਕਾਹ ਕਰ ਲਿਆ। ਕਿਰਨ ਨੇ ਮੁਹੰਮਦ ਨਾਲ ਰਹਿਣ ਲਈ ਸਿਰਫ ਧਰਮ ਹੀ ਨਹੀਂ ਬਦਲਿਆ ਸਗੋਂ ਆਪਣੇ ਬੱਚਿਆਂ ਤੋਂ ਵੀ ਮੁਕਰ ਗਈ। ਪਾਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮਨਾ ਬੀਬੀ ਬਣੀ ਕਿਰਨ ਬਾਲਾ ਨੇ ਕਿਹਾ ਕਿ ਉਸ ਦੇ ਭਾਰਤ ‘ਚ ਕੋਈ ਬੱਚੇ ਨਹੀਂ ਹਨ ਜਦਕਿ ਇਥੇ ਸੁੰਨੀਆਂ ਅੱਖਾਂ ਦੇ ਨਾਲ ਤਿੰਨੋਂ ਬੱਚੇ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੇ ਹਨ।

PunjabKesariਜ਼ਿਕਰਯੋਗ ਹੈ ਕਿ ਕਿਰਨ ਬਾਲਾ 12 ਅਪ੍ਰੈਲ ਨੂੰ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਤੋਂ ਜਥੇ ਨਾਲ ਪਾਕਿਸਤਾਨ ਗਈ ਸੀ। ਜਾਣ ਤੋਂ ਪਹਿਲਾਂ ਕਿਰਨ ਬਾਲਾ 12 ਸਾਲ ਦੀ ਆਪਣੀ ਵੱਡੀ ਬੇਟੀ ਨੂੰ ਇਹ ਸਮਝਾ ਕੇ ਗਈ ਸੀ ਕਿ ਉਹ 21 ਤਰੀਕ ਨੂੰ ਵਾਪਸ ਆ ਜਾਵੇਗੀ ਅਤੇ ਉਦੋਂ ਤੱਕ ਉਹ ਛੋਟੇ ਭਰਾਵਾਂ ਦਾ ਧਿਆਨ ਰੱਖੇ। ਬੱਚਿਆਂ ਨੂੰ ਇਹ ਵੀ ਦੱਸਿਆ ਕਿ ਉਹ ਦਾਦਾ-ਦਾਦੀ ਦੀ ਗੱਲ ਮੰਨਣ ਅਤੇ ਕਿਸੇ ਨੂੰ ਵੀ ਤੰਗ ਨਾ ਕਰਨ। ਇਹ ਹੀ ਨਹੀਂ ਸਗੋਂ ਪਾਕਿਸਤਾਨ ਜਾਣ ਦੇ ਬਾਅਦ ਤਿੰਨ ਦਿਨਾਂ ਤੱਕ ਕਿਰਨ ਸਹੁਰੇ ਤਰਸੇਮ ਦੇ ਨਾਲ ਗੱਲਬਾਤ ਕਰਦੀ ਰਹੀ ਅਤੇ ਪਰਿਵਾਰ ਦਾ ਹਾਲ ਜਾਣਦੀ ਰਹੀ। 15 ਤਰੀਕ ਤੱਕ ਉਸ ਨੇ ਸਹੁਰੇ ਨਾਲ ਫੋਨ ‘ਤੇ ਗੱਲਬਾਤ ਕਰਕੇ ਪਰਿਵਾਰ ਦਾ ਹਾਲ ਜਾਣਿਆ ਅਤੇ 16 ਤਰੀਕ ਨੂੰ ਫੋਨ ਕਰਕੇ ਦੱਸਿਆ ਕਿ ਪਿਤਾ ਜੀ ਮੈਂ ਹੁਣ ਵਾਪਸ ਨਹੀਂ ਆਵਾਂਗੀ, ਮੈਂ ਨਿਕਾਹ ਕਬੂਲ ਕਰ ਲਿਆ ਹੈ। ਹੁਣ ਮੇਰਾ ਨਾਮ ਆਮਨਾ ਬੀਬੀ ਹੈ। ਇਸ ਦੇ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ।

PunjabKesari
ਇੰਝ ਹੋਈ ਸੀ ਪਹਿਲੇ ਪਤੀ ਨਰਿੰਦਰ ਨਾਲ ਕਿਰਨ ਦੀ ਮੁਲਾਕਾਤ
ਕਿਰਨ ਦਾ ਸਹੁਰਾ ਤਰਸੇਮ ਸਿੰਘ 1971 ‘ਚ ਮੁਕਤੀ ਵਾਹਿਨੀ ‘ਚ ਸੇਵਾ ਦੌਰਾਨ ਜੰਗ ‘ਚ ਜ਼ਖਮੀ ਹੋ ਗਏ ਸਨ। ਸਾਲ 2005 ‘ਚ ਉਹ ਆਪਣੇ ਬੇਟੇ ਨੂੰ ਫੌਜ ‘ਚ ਭਰਤੀ ਕਰਵਾਉਣ ਲਈ ਦਿੱਲੀ ਗਏ ਸਨ। ਇਸੇ ਦੌਰਾਨ ਨਰਿੰਦਰ ਦੀ ਮੁਲਾਕਾਤ ਕਿਰਨ ਬਾਲਾ ਨਾਲ ਹੋਈ। ਕਿਰਨ ਦਾ ਘਰ ਭਰਤੀ ਕੇਂਦਰ ਦੇ ਨੇੜੇ ਹੀ ਸੀ। ਉਸ ਸਮੇਂ ਉਹ 10ਵੀਂ ਜਮਾਤ ‘ਚ ਪੜ੍ਹਦੀ ਸੀ। ਇਸ ਤੋਂ ਬਾਅਦ ਦੋਵੇਂ ਫੇਸਬੁੱਕ ਜ਼ਰੀਏ ਗੱਲਬਾਤਾਂ ਕਰਦੇ ਰਹੇ। ਇਸ ਦੌਰਾਨ ਕਦੋਂ ਉਨ੍ਹਾਂ ‘ਚ ਪਿਆਰ ਪਰਵਾਨ ਚੜ੍ਹਿਆ ਇਸ ਬਾਰੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਲੱਗਾ। 18 ਸਾਲ ਦੀ ਉਮਰ ‘ਚ ਕਿਰਨ ਆਪਣਾ ਘਰ ਛੱਡ ਕੇ ਨਰਿੰਦਰ ਨਾਲ ਵਿਆਹ ਕਰਕੇ ਉਸ ਦੇ ਘਰ ਆ ਗਈ ਅਤੇ ਦੱਸਿਆ ਕਿ ਉਹ

 

ਆਪਣਾ ਘਰੋਂ ਭੱਜ ਕੇ ਨਰਿੰਦਰ ਨਾਲ ਘਰ ਵਸਾਉਣ ਲਈ ਆਈ ਹੈ। ਸਾਲ 2013 ‘ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਹ ਪੇਕੇ ਚਲੀ ਗਈ। ਇਸ ਤੋਂ ਬਾਅਦ ਨਰਿੰਦਰ ਦੇ ਪਿਤਾ ਤਰਸੇਮ ਸਿੰਘ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਬਕਾਇਦਾ ਸਟਾਂਪ ਪੇਪਰ ‘ਤੇ ਐਗ੍ਰੀਮੈਂਟ ਕਰਕੇ ਬੱਚਿਆਂ ਦੀ ਦੇਖਭਾਲ ਲਈ ਵਾਪਸ ਸਹੁਰੇ ਘਰ ਲੈ ਆਏ ਸਨ।
ਜ਼ਿਕਰਯੋਗ ਹੈ ਕਿ ਕਿਰਨ ਬਾਲਾ ਉਰਫ ਆਮਨਾ ਬੀਬੀ ਦਾ ਪਰਿਵਾਰ ਮੂਲ ਰੂਪ ਨਾਲ ਪਠਾਨਕੋਟ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਹੈ ਪਰ ਉਸ ਦੇ ਪਿਤਾ ਲੰਬੇ ਸਮੇਂ ਤੋਂ ਦਿੱਲੀ ਦੇ ਮੁਖਰਜੀ ਨਗਰ ‘ਚ ਰਹਿ ਰਹੇ ਹਨ।


Posted

in

by

Tags: