ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ ‘ਚ ਪਈ ਢਾਬੇ ‘ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ:ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦਾ ਇੱਕ ਐਨਆਰਆਈ ਜੋੜਾ ਇੱਕ ਮਹੀਨੇ ਬਾਅਦ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਲਈ ਰਵਾਨਾ ਹੋਇਆ ਸੀ।ਜਦੋਂ ਇਹ ਐਨਆਰਆਈ ਜੋੜਾ ਰੋਹਤਕ ਕੋਲ ਮੰਨਤ ਢਾਬੇ ‘ਤੇ ਚਾਹ-ਪਾਣੀ ਪੀਣ ਲਈ ਰੁਕੇ ਤਾਂ ਅਚਾਨਕ ਉਹਨਾਂ ਦੇ ਡਰਾਈਵਰ ਨੇ ਅੰਦਰ ਬੈਠੇ ਚਾਹ ਪੀਂਦਿਆਂ ਨੂੰ ਜੋ ਖ਼ਬਰ ਦਿੱਤੀ,ਉਸਨੇ ਐਨਆਰਆਈ ਜੋੜੇ ਦੇ ਹੋਸ਼ ਉਡਾ ਦਿੱਤੇ।
ਡਰਾਈਵਰ ਦੇ ਦੱਸਣ ਅਨੁਸਾਰ ਮੋਟਰਸਾਈਕਲ ਸਵਾਰ ਲੁਟੇਰੇ ਢਾਬੇ ਦੇ ਬਾਹਰ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਸਕਿੰਟਾਂ ਵਿਚ ਹੀ ਗੱਡੀ ‘ਚ ਪਿਆ ਬੈਗ ਚੁੱਕ ਕੇ ਲੈ ਗਏ।ਪੀੜਤ ਅਮਨਦੀਪ ਸ਼ਰਮਾ,ਯੂਐਸਏ ਨੇ ਦੱਸਿਆ ਕਿ ਉਹਨਾਂ ਦੇ ਕੈਰੀ ਬੈਗ ਵਿਚ 5800 ਅਮਰੀਕੀ ਡਾਲਰ, 2 ਤੋਲੇ ਸੋਨੇ ਦੇ ਗਹਿਣੇ,ਜਿੰਨ੍ਹਾਂ ਵਿਚ ਇੱਕ ਡਾਇਮੰਡ ਕਿੱਟੀ ਸੈੱਟ,ਇੱਕ ਸੋਨੇ ਦਾ ਕੁੰਦਨ ਸੈੱਟ, 2 ਡਾਇਮੰਡ ਅਗੂੰਠੀਆਂ, 5 ਸੋਨੇ ਦੀਆਂ ਮੁੰਦੀਆਂ,ਦੋਨਾਂ ਦੇ ਪਾਸਪੋਰਟ,ਅਮਰੀਕਾ ਦਾ ਨਰਸਿੰਗ ਕਾਰਡ,ਕ੍ਰੈਡਿਟ ਕਾਰਡ,ਟਿਕਟ ਅਤੇ ਹੋਰ ਵੀ ਕਈ ਜਰੂਰੀ ਕਾਗਜ਼ਾਤ ਸ਼ਾਮਿਲ ਸਨ।ਪੀੜਤਾਂ ਅਨੁਸਾਰ ਉਹਨਾਂ ਨੂੰ ਤਕਰੀਬਨ 10 ਲੱਖ ਦਾ ਨੁਕਸਾਨ ਹੋਇਆ ਹੈ।ਇਸ ਘਟਨਾ ਕਾਰਨ ਉਹਨਾਂ ਦੀ ਅਮਰੀਕਾ ਦੀ ਫਲਾਈਟ ਵੀ ਛੁੱਟ ਗਈ।ਇਹ ਸਾਰੀ ਘਟਨਾ ਢਾਬੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰੇ ਵਿਚ ਕੈਦ ਤਾਂ ਹੋ ਗਈ ਪਰ ਫਿਲਹਾਲ ਚੋਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਹਨ।ਮੌਕੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਾਂਪਲਾ ਦੇ ਪੁਲਿਸ ਇੰਸਪੈਕਟਰ ਰਾਜਬੀਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਮਾਹਿਰਾਂ ਦੀ ਮਦਦ ਲੈ ਕੇ ਸੀਸੀਟੀਵੀ ਫੁਟੇਜਾਂ ਕਢਵਾਈਆਂ ਜਾ ਰਹੀਆਂ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਵਿੱਢੀ ਜਾ ਚੁੱਕੀ ਹੈ।ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਜਤਾਇਆ ਗਿਆ।