ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਨੇਡਾ ਗਈ ਪੰਜਾਬੀ ਕੁੜੀ ਨਾਲ ਆਹ ਦੇਖੋ ਕੀ ਭਾਣਾ ਵਾਪਰ ਗਿਆ
ਵਿਦੇਸ਼ ਜਾਣ ਦਾ ਚਾਹਵਾਨ ਹਰ ਕੋਈ ਹੈ । ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਪੜ੍ਹਾਈ ਕਰਕੇ ਉੱਥੇ ਹੀ ਪੱਕੇ ਹੋ ਜਾਣ ‘ਤੇ ਉਹਨਾਂ ਦਾ ਭਵਿਖ ਵਧੀਆ ਬਣ ਸਕੇ।
ਠੇਠਰ ਖੁਰਦ ਦੇ ਵਾਸੀ ਹਰਭਜਨ ਸਿੰਘ ਨੇ ਵੀ ਆਪਣੀ ਬੇਟੀ ਅਮਨਦੀਪ ਕੌਰ ਬਾਰੇ ਕੁਝ ਅਜਿਹਾ ਹੀ ਸੋਚਿਆ ਸੀ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿੱਚ ਪੜ੍ਹ ਲਿਖ ਕੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕਰੇ ਪਰ ਹੋਣੀ ਜਦੋਂ ਕਿਸੇ ਨੂੰ ਆ ਘੇਰ੍ਹਦੀ ਹੈ ਫ਼ਿਰ ਹਰ ਕੋਈ ਬੇਬਸ ਹੋ ਜਾਂਦਾ ਹੈ। ਇੱਕ ਨਿੱਜੀ ਅਖ਼ਬਾਰ ਮੁਤਾਬਕ ਹਰਭਜਨ ਸਿੰਘ ਨੇ ਆਪਣੀ ਧੀ ਨੂੰ ਮਹਿਜ਼ ਗਿਆਰ੍ਹਾਂ ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਲਈ ਭੇਜਿਆ ਸੀ । ਅਮਨ ਸਟੱਡੀ ਵਿਜ਼ਾ ਤਹਿਤ ਕਨੇਡਾ ਗਈ ਸੀ। ਪਰ ਅਚਾਨਕ ਭੇਦਭਰੀ ਹਾਲਤ ਵਿੱਚ ਉਸਦੀ ਮੌਤ ਹੋ ਜਾਣ ਨਾਲ ਪੂਰੇ ਦਾ ਪੂਰਾ ਪਰਿਵਾਰ ਸੋਗ ਵਿੱਚ ਹੈ।
23 ਮਈ ਵਾਲੇ ਦਿਨ ਕਨੇਡਾ ਦੀ ਪੁਲਿਸ ਵੱਲੋਂ ਹਰਭਜਨ ਸਿੰਘ ਨੂੰ ਇੱਕ ਫੋਨ ਕਾਲ ਜ਼ਰੀਏ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੀ ਧੀ ਅਮਨਦੀਪ ਦੀ ਮੌਤ ਹੋ ਚੁੱਕੀ ਹੈ।ਉਸਦੀ ਲਾਸ਼ ਭਾਰਤ ਆਉਣ ਤੋਂ ਬਾਅਦ ਉਸਦਾ ਅੰਤਿਮ ਰਸਮਾਂ ਉਸਦੇ ਪਿੰਡ ਵਿਖੇ ਹੀ ਕੀਤੀਆਂ ਜਾਣਗੀਆਂ।