ਅਜਿਹੇ ਸਮੇਂ ਜਦ ਪੰਜਾਬ ਵਿੱਚ ਔਸਤਨ ਇੱਕ ਕਿਸਾਨ ਰੋਜ਼ ਖੁਦਕੁਸ਼ੀ ਕਰ ਰਿਹਾ ਹੈ, ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ (ਐੱਨ ਐੱਸ ਐੱਸ ਓ) ਦੇ ਅੰਕੜਿਆਂ ਨੇ ਵੱਖਰੀ ਤਸਵੀਰ ਪੇਸ਼ ਕੀਤੀ ਹੈ।
ਸਰਵੇ ਕਹਿੰਦਾ ਹੈ ਕਿ ਪੰਜਾਬ ਦਾ ਕਿਸਾਨ ਸਾਰੇ ਰਾਜਾਂ ਦੇ ਕਿਸਾਨ ਨਾਲੋਂ ਜ਼ਿਆਦਾ ਕਮਾਈ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਹਰ ਮਹੀਨੇ 18,059 ਰੁਪਏ ਕਮਾ ਰਿਹਾ ਹੈ, ਪਰ ਬਿਹਾਰ ਦਾ ਕਿਸਾਨ ਸਭ ਤੋਂ ਘੱਟ ਹਰ ਮਹੀਨੇ 3458 ਰੁਪਏ ਕਮਾ ਰਿਹਾ ਹੈ। ਇਸ ਸੰਸਥਾ ਨੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਸਾਲ 2013 ਵਿੱਚ ਸਰਵੇ ਕਰ ਕੇ ਅੰਕੜੇ ਇਕੱਠੇ ਕੀਤੇ ਸਨ ਜਿਹੜੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਹਨ।
ਸਰਵੇ ਮੁਤਾਬਕ ਦੇਸ਼ ਦੇ ਕਿਸਾਨ ਦੀ ਔਸਤ ਕਮਾਈ 6426 ਰੁਪਏ ਮਹੀਨਾ ਹੈ, ਪਰ ਕਿਸਾਨ ਪਰਵਾਰ ਉੱਤੇ ਔਸਤਨ 47000 ਰੁਪਏ ਕਰਜ਼ਾ ਹੈ। ਖੇਤੀ ਦੇ ਖੇਤਰ ਵਿੱਚ ਬੁਲੰਦ ਦਾ ਝੰਡਾ ਗੱਡਣ ਵਾਲੇ ਪੰਜਾਬ ਦੇ ਇੱਕ ਕਿਸਾਨ ਪਰਵਾਰ ਦੀ ਮਾਸਿਕ ਆਮਦਨ 18,059 ਰੁਪਏ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕਿਸਾਨਾਂ ਦੀ ਔਸਤਨ ਆਮਦਨ 14,434 ਰੁਪਏ ਮਹੀਨਾ ਹੈ। ਪੰਜਾਬ ਦਾ ਕਿਸਾਨ ਬੇਸ਼ੱਕ ਸਭ ਤੋਂ ਵੱਧ ਕਮਾਈ ਕਰ ਰਿਹਾ ਹੋਵੇ, ਪਰ ਸੂਬੇ ਵਿੱਚ ਕਿਸਾਨ ਕਰਜ਼ਿਆਂ ਦੀ ਹਾਲਤ ਗਭੀਰ ਹੈ। ਪੰਜਾਬ ਦੇ ਕਿਸਾਨਾਂ Ḕਤੇ ਕੁੱਲ 69355 ਰੁਪਏ ਦਾ ਕਰਜ਼ਾ ਹੈ। ਇਸ ਹਿਸਾਬ ਨਾਲ ਵੱਡੇ ਕਿਸਾਨ (20 ਏਕੜ ਵਾਲਾ) ਉੱਤੇ ਔਸਤ ਕਰਜ਼ਾ 2æ30 ਲੱਖ ਰੁਪਏ ਪ੍ਰਤੀ ਕਿਸਾਨ ਹੈ। ਆਮ ਕਿਸਾਨ ਉੱਤੇ ਔਸਤਨ 1.35 ਲੱਖ ਰੁਪਏ ਕਰਜ਼ਾ ਹੈ।
ਅੱਤਵਾਦ ਦੀ ਸਮੱਸਿਆ ਨਾਲ ਜੂਝਦਾ ਕਸ਼ਮੀਰ ਤੀਜੇ ਸਥਾਨ Ḕਤੇ ਹੈ। ਕਸ਼ਮੀਰ ਦੇ ਹਰੇ ਭਰੇ ਸੇਬ ਦੇ ਬਾਗਾਂ ਤੇ ਕੇਸਰ ਉਗਾਉਂਦੇ ਕਸ਼ਮੀਰ ਦੇ ਕਿਸਾਨ ਨੂੰ ਹਰ ਮਹੀਨੇ ਔਸਤਨ 12,683 ਰੁਪਏ ਕਮਾਈ ਹੁੰਦੀ ਹੈ। ਕਸ਼ਮੀਰ ਵਿੱਚ ਕਰੀਬ ਛੇ ਹਜ਼ਾਰ ਹੈਕਟੇਅਰ ਜ਼ਮੀਨ Ḕਤੇ ਕੇਸਰ ਦੀ ਖੇਤੀ ਹੁੰਦੀ ਹੈ। ਪਿਛਲੇ ਸਾਲਾਂ ਵਿੱਚ ਕੇਸਰ ਦੀ ਪੈਦਾਵਾਰ ਪ੍ਰਤੀ ਹੈਕਟੇਅਰ ਚਾਰ ਫੀਸਦੀ ਦੀ ਦਰ ਨਾਲ ਘਟੀ ਹੈ। ਫਿਰ ਵੀ ਕਸ਼ਮੀਰ ਦੇ ਕਿਸਾਨਾਂ ਨੇ ਖੇਤੀ ਨੂੰ ਨਵੇਂ ਮੁਕਾਮ Ḕਤੇ ਪਹੁੰਚਾਇਆ ਹੈ। ਉੱਤਰ-ਪੂਰਬ ਦੇ ਕਿਸਾਨਾਂ ਦੀ ਹਾਲਤ ਦੂਜੇ ਸੂਬਿਆਂ ਦੇ ਕਿਸਾਨਾਂ ਨਾਲੋਂ ਬਿਹਤਰ ਹੈ। ਰਵਾਇਤੀ ਖੇਤੀ ਨੂੰ ਹੱਲਾਸ਼ੇਰੀ ਦੇਣ ਵਾਲੇ ਮੇਘਾਲਿਆ ਦੇ ਕਿਸਾਨ ਦੀ ਔਸਤ ਮਹੀਨਾਵਰ ਕਮਾਈ 11,792 ਰੁਪਏ ਹੈ। ਅਰੁਣਾਚਲ ਪ੍ਰਦੇਸ਼ ਵਿੱਚ 10,869 ਰੁਪਏ ਅਤੇ ਨਾਗਾਲੈਂਡ ਦੇ ਕਿਸਾਨਾਂ ਦੀ 10,048 ਰੁਪਏ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ