ਕੁੜੀਆਂ ਨੂੰ kidnap ਕਰਕੇ ਲੈ ਜਾਂਦੇ ਨੇ ਤੇ ਕੁਕਰਮ ਕਰਦੇ ਨੇ ਤੇ…..

ਇਹ ਗੱਲ ਓਦੋਂ ਸ਼ੁਰੂ ਹੋਈ ਜਦ ਮੈਂ ਅਫਰੀਕਾ ਦੇ Nigeria ਦੇਸ਼ ਵਿੱਚ ਸਮਾਜ ਭਲਾਈ ਲਈ khalsa aid ਵਲੋਂ ਗਈ ਸੀ। ਓਥੇ civil war ਦੇ ਕਾਰਣ ਕਈ ਬੱਚੇ ਅਨਾਥ ਹੋ ਗਏ ਸਨ, ਭੁਖ ਤੇ ਪਿਆਸ ਨਾਲ ਲੋਕ ਮਰ ਰਹੇ ਸਨ। ਮੈਂ ਓਥੇ ਮਦਦ ਕਰ ਰਹੀ ਸੀ 1 ਮਹੀਨੇ ਤੋਂ। ਸੁਡਾਨ ਦਾ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੈ , ਨਿਤ boko haram (ਇਹ nigeria ਦਾ ਅੱਤਵਾਦੀ ਸੰਗਠਨ ਹੈ।) ਵਾਲੇ ਕੁੜੀਆਂ ਨੂੰ kidnap ਕਰਕੇ ਲੈ ਜਾਂਦੇ ਨੇ ਤੇ ਕੁਕਰਮ ਕਰਦੇ ਨੇ।

ਮੈਂ ਇਕ ਪਿੰਡ ਵਿਚ ਚਲੀ ਗਈ ਤੇ ਓਥੇ ਮੈਂ ਤੇ ਮੇਰਾ ਇਕ ਸਿੱਖ ਦੋਸਤ ਸੀ ਜੋ ਬੱਚਿਆਂ ਨੂੰ ਖਾਣਾ distribute ਕਰ ਰਹੇ ਸੀ। ਉਸ ਪਿੰਡ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ Khalsa Aid ਵਾਲਿਆਂ ਦਾ ਹੀ base ਬਣਿਆ ਹੋਇਆ ਸੀ। ਜਦ ਵੀ ਖਾਣਾ ਖ਼ਤਮ ਹੁੰਦਾ ਤਾਂ ਅਸੀਂ ਲੈ ਆਉਂਦੇ ਸੀ base ਤੋਂ। ਖਾਣਾ ਖ਼ਤਮ ਹੋ ਗਿਆ ਪਰ ਹਜੇ ਵੀ ਕੁੱਝੇ ਬੱਚੇ ਤੇ ਔਰਤਾਂ ਹਜੇ ਵੀ ਭੁੱਖੇ ਸਨ। ਫਿਰ ਮੈਂ ਆਪਣੇ ਸਾਥੀ ਨੂੰ ਖਾਣਾ ਲੈਕੇ ਆਉਣ ਲਈ Base ਭੇਜਤਾ ਤੇ ਮੈਂ ਇਕੱਲੀ ਉਸ ਪਿੰਡ ਵਿਚ ਸੇਵਾ ਕਰ ਰਹੀ ਸੀ। ਅਚਾਨਕ ਕੁੱਝ ਦੇਰ ਬਾਅਦ Boko Haram ਵਾਲਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਉਸ ਪਿੰਡ ਵਿੱਚ।

ਸਾਰੇ ਜਣੇ ਭੱਜੇ ਆਪਣੇ ਟਿਕਾਣੇ ਜਾਨ ਬਚਾਉਣ ਲਈ, ਮੈਨੂੰ ਕੁਝ ਸਮਝ ਨਹੀਂ ਸੀ ਲਗ ਰਿਹਾ ਕੇ ਕਿ ਕਰਾ ਕਿਓਂਕਿ ਮੈਂਨੂੰ ਕੁਝ ਨਹੀਂ ਪਤਾ ਸੀ। ਮੈਂ ਆਪਣੇ ਸਚੇ ਪਿਤਾ ਵਾਹਿਗੁਰੂ ਨੂੰ ਯਾਦ ਕੀਤਾ ਉਸ time। ਇਕ ਦਮ ਹੀ ਸਾਹਮਣੇ ਓਥੋਂ ਦਾ ਲੋਕਲ ਮੁੰਡਾ ਜੋ ਮੇਰੇ ਹਾਣ ਦਾ ਸੀ ਆਇਆ ਤੇ ਆਪਣੀ ਜਾਨ ਤੇ ਖੇਡ ਕੇ ਮੈਨੂੰ ਬਚਾਇਆ। ਮੇਰੇ ਲਈ ਉਹ ਹੀ ਰੱਬ ਦਾ ਭੇਜਿਆ ਦੂਤ ਸੀ ਜਿਹਨੇ ਮੇਰੀ ਜਾਨ ਬਚਾਈ। ਏਦਾਂ ਬਾਅਦ ਵਿਚ ਸਾਡੀ ਗੱਲ ਬਾਤ ਸ਼ੁਰੂ ਹੋਈ, ਬਹੁਤ ਚੰਗੇ ਦੋਸਤ ਬਣੇ ਫਿਰ ਅਸੀਂ ਦੋਵਾਂ ਨੇ ਵਿਆਹ ਕਰਾਉਣ ਦਾ ਸੋਚਿਆ।

ਮੇਰਾ ਸਿੱਖ ਧਰਮ ਵਿੱਚ ਦ੍ਰਿੜ੍ਹ ਵਿਸ਼ਵਾਸ ਸੀ ਇਸ ਲਈ ਮੈਂ ਸਿਰਫ ਵਿਆਹ ਆਨੰਦ ਕਾਰਜ ਕਰਕੇ ਹੀ ਕਰਵਾਉਣਾ ਸੀ ਤੇ ਉਹ ਵੀ ਸਿੱਖ ਧਰਮ ਵਿੱਚ ਬਹੁਤ interested ਸਨ। ਉਹਨਾਂ ਨੇ ਕੇਸ ਤਾਂ ਨਹੀਂ ਰੱਖੇ ਪਰ ਓਹ ਸਿੱਖ ਧਰਮ ਵਿਚ ਬਹੁਤ ਨਿਸ਼ਟਾ ਰੱਖਦੇ ਹਨ। ਹੋਲੀ ਹੋਲੀ ਸ਼ਾਇਦ ਕੇਸ ਵੀ ਰੱਖ ਲੈਣ। ਮੈਂ ਵਿਆਹ ਕਰਵਾਇਆ ਤੇ ਫੇਸਬੁੱਕ ਤੇ pics ਪੋਸਟ ਕੀਤੀਆਂ ਤਾਂ ਮੇਰੇ ਸਮਾਜ ਦੇ ਸਿੱਖ ਲੋਕਾਂ ਨੇ ਮੇਰੀ ਕਹਾਣੀ ਜਾਣੇ ਬੇਗ਼ੈਰ facebook ਤੇ ਨਿੰਦਣਾ ਸ਼ੁਰੂ ਕਰ ਦਿਤਾ।

ਮੇਰੀ ID ਤੋਂ ਫੋਟੋਆਂ ਚੁਰਾ ਮੈਨੂੰ ਬਦਚਲਣ ਆਖਿਆ ਆਪਣੇ pages ਤੇ, ਮੇਰੇ ਪਤੀ ਦੇ ਰੰਗ ਤੇ ਕਈ ਟਿੱਪਣੀਆਂ ਕੀਤੀਆਂ,ਮੈਨੂੰ ਬਹੁਤ ਮੰਦਾ ਆਖਿਆ ਤੇ ਮੈਨੂੰ ਕਈਆਂ ਨੇ ਇਸ ਵਿਆਹ ਦਾ ਕਾਰਣ ਇਮੀਗ੍ਰੇਸ਼ਨ ਕਿਹਾ। ਇਹੀ ਇਕ ਸਰਦਾਰ ਮੁੰਡੇ ਨੇ ਕੀਤਾ ਹੁੰਦਾ ਤੇ ਗੋਰੀ ਨਾਲ ਵਿਆਹ ਕੀਤਾ ਹੁੰਦਾ ਤਾਂ ਉਸਨੂੰ ਵਾਹੋ ਵਾਹੀ ਮਿਲਣੀ ਸੀ, ਪਰ ਇਕ ਕੁੜੀ ਨਾਲ ਏਦਾਂ ਕਿਓਂ ਜੋ ਆਪਣੇ ਧਰਮ ਵਿਚ ਪਰਪੱਕ ਹੈ ।ਕਿੰਝ ਲੋਕ ਮੇਰੀ ਕਹਾਣੀ ਨੂੰ ਮਿਥ ਸਕਦੇ ਹਨ ਜਾਣੇ ਬਗੈਰ। ਮੈਂ ਅੱਜ ਇਸ page ਦੇ admin ਨੂੰ request ਕਰਦੀ ਹਾਂ ਕਿ ਉਹ ਜਰੂਰ ਪੋਸਟ ਕਰੇ ਤੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਏ। please ਲੋਕੋ ਮੇਰੀ ਕਹਾਣੀ ਨੂੰ share ਜਰੂਰ ਕਰਨਾ ਤਾਂ ਜੋ ਸੱਚ ਸਬ ਨੂੰ ਪਤਾ ਚਲ ਜਾਏ।

ਮੈਂ ਸੂਰਤ ਦੇਖ ਕੇ ਨਹੀਂ ਸਗੋਂ ਸੀਰਤ ਦੇਖ ਕੇ ਵਿਆਹ ਕੀਤਾ ਇਸ ਕਲਯੁਗੀ ਜਮਾਨੇ ਵਿਚ।


Posted

in

by

Tags: