ਖੁਸ਼ਖ਼ਬਰੀ- ਪੰਜਾਬ ਚ ਏਸ ਦਿਨ ਆਵੇਗੀ ਮੌਨਸੂਨ ….ਪਿਛਲੀ ਵਾਰ ਨਾਲੋਂ ਹੋਵੇਗੀ ਇਸਵਾਰ ਚੰਗੀ ਬਾਰਸ਼

 

ਗਰਮੀ ਤੋਂ ਰਾਹਤ ਦੇਣ ਲਈ ਵੱਡੀ ਖੁਸ਼ਖ਼ਬਰੀ ਆਈ ਹੈ। 15 ਜੂਨ ਤੋਂ ਉੱਤਰ ਭਾਰਤ ਵਿੱਚ ਪ੍ਰੀ ਮੌਨਸੂਨ ਬਾਰਸ਼ ਸ਼ੁਰੂ ਹੋ ਜਾਵੇਗੀ। 29 ਜੂਨ ਤੋਂ 4-5 ਦਿਨ ਪਹਿਲਾਂ ਹੀ ਮੌਨਸੂਨ ਆ ਜਾਵੇਗਾ। ਇੰਨਾ ਹੀ ਨਹੀਂ ਇਸ ਬਾਰ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਚੰਗੀ ਬਾਰਸ਼ ਹੋਵੇਗੀ। ਇਸ ਗੱਲ ਦੀ ਪੁਸ਼ਟੀ

 ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰਕੈਟਰ ਸੁਰਿੰਦਰ ਪਾਲ ਨੇ ਕੀਤੀ  ।

ਉਨ੍ਹਾਂ ਨੇ ਨਿਊਜ਼ 18 ਨੂੰ ਦੱਸਿਆ ਕਿ ਇਸ ਬਾਰ 25 ਜੂਨ ਤੋਂ ਮੌਨਸੂਨ ਆਉਣ ਦੀ ਸੰਭਾਵਨਾ ਹੈ। ਇਸ ਸਾਲ ਪਿਛਲ਼ੇ ਸਾਲ ਦੇ ਮੁਕਾਬਲੇ ਚੰਗੀ ਬਾਰਸ਼ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਪ੍ਰੀ-ਮੌਨਸੂਨ ਬਾਰਸ਼ 15 ਜੂਨ ਦੇ ਨੇੜੇ ਸ਼ੁਰੂ ਹੋ ਜਾਵੇਗੀ।

ਉੱਤਰ ਭਾਰਤ ਵਿੱਚ ਪਿਛਲੇ ਦਿਨਾਂ ਪੂਰੀ ਗਰਮੀ ਪੈ ਰਹੀ   ਮੌਨਸੂਨ ਆਉਣ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਝੋਨਾ ਲਾਉਣ ਦੀ ਉਡੀਕ ਵਿੱਚ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਸਰਕਾਰ ਨੇ ਪਾਣੀ ਦੇ ਬੱਚਤ ਲਈ ਝੋਨਾ ਲਾਉਣ ਲਈ 20 ਤਰੀਕ ਤੈਅ ਕੀਤੀ ਹੈ ਜੇਕਰ 15 ਜੂਨ ਤੋਂ ਬਾਰਸ਼ ਸ਼ੁਰੂ ਹੋ ਜਾਂਦੀ ਹੈ ਤਾਂ ਕਿਸਾਨਾਂ ਤੇ ਸਰਕਾਰ ਲਈ ਵੱਡੀ ਫਾਇਦਾ ਹੋਵੇਗਾ। ਕਿਸਾਨੀ ਨੂੰ ਪਾਣੀ ਮਿਲ ਜਾਵੇਗਾ ਤੇ ਸਰਕਾਰ ਦੀ ਬਿਜਲੀ ਬਚ ਜਾਵੇਗੀ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: