ਆਮ ਲੋਕਾ ਨੂੰ ਘਰੇਲੂ ਐਲ. ਪੀ. ਜੀ. ਗੈਸ ਅਤੇ ਹਰ ਤਰ੍ਹਾਂ ਦੀ ਅੱਗ ਤੋ ਬਚਾਅ ਸਬੰਧੀ ਆਮ ਜਾਕਾਰੀ ਜਰੂ੍ਰ ਹੋਣੀ ਚਾਹਿਦੀ ਹੈ ਕਿਓਂ ਕਿ ਕਿਸੇ ਵੀ ਸਮੈਂ ਇਸ ਦੀ ਲੋੜ੍ਹ ਪੈ ਸਕਦੀ ਹੈ ..video- ਅੱਜ ਹਰ ਘਰ ਵਿੱਚ ਐਲ. ਪੀ. ਜੀ. ਗੈਸ ਸਿਲੰਡਰ ਦਾ ਉਪਯੋਗ ਕੀਤਾ ਜਾਂਦਾ ਹੈ, ਪਰੰਤੂ ਕਈ ਵਾਰ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾ ਵਰਤਣ ਨਾਲ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ.. ਅੱਗ ਬੁਝਾਉਣ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਹੋਣ ਤੇ ਅਸੀਂ ਆਪਣੀ ਅਤੇ ਹੋਰਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਆਸਾਨੀ ਨਾਲ ਕਰ ਸਕਦੇ ਹਾਂ। ਸਾਨੂੰ ਘਰਾਂ ਵਿੱਚ ਗੈਸ ਸਿਲੰਡਰ ਰਸੋਈ ਤੋਂ ਹਮੇਸ਼ਾ ਹੀ ਬਾਹਰ ਰੱਖਣਾ ਚਾਹੀਦਾ ਹੈ ਅਤੇ ਜੇਕਰ ਗੈਸ ਸਿਲੰਡਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਰੰਤ ਤੌਲੀਆ ਜਾਂ ਕਿਸੇ ਮੋਟੇ ਕੱਪੜੇ ਨੂੰੂ ਗਿੱਲਾ ਕਰਕੇ ਹੱਥ ਤੇ ਪਾ ਕੇ ਰੈਗੂਲੇਟਰ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਗੰਭੀਰ ਹਾਦਸਾ ਨਾ ਵਾਪਰ ਸਕੇ। ਲੱਕੜੀ, ਕੱਪੜਾ, ਪੇਪਰ ਅਤੇ ਰਬੜ ਆਦਿ ਤੇ ਲੱਗੀ ਅੱਗ ਨੂੰ ਪਾਣੀ ਨਾਲ ਆਸਾਨੀ ਨਾਲ ਬੁਝਾਇਆ ਜਾ ਸਕਦਾ ਹੈ ਅਤੇ ਸਾਰਟ ਸਰਕਟ ਜਾਂ ਬਿਜਲੀ ਦੀ ਅੱਗ ਲੱਗਣ ਸਮੇਂ ਮੈਨ ਸਵਿੱਚ ਨੂੰ ਹੀ ਸਿੱਧਾ ਬੰਦ ਕਰਨਾ ਚਾਹੀਦਾ ਹੈ।
ਰਾਤ ਸਮੇਂ ਆਮ ਤੌਰ ਤੇ ਅਸੀਂ ਟੀ. ਵੀ. ਨੂੰ ਸਟੈਂਡ ਵਾਏ ਰੱਖ ਕੇ ਸੌਂ ਜਾਂਦੇ ਹਾਂ, ਜੋ ਕਿ ਬਹੁਤ ਹੀ ਖਤਰਨਾਕ ਹੈ। ਇਸ ਨਾਲ ਕਿਸੇ ਵੀ ਸਮੇਂ ਟੀ. ਵੀ. ਦੇ ਗਰਮ ਹੋਣ ਨਾਲ ਅੱਗ ਲੱਗ ਸਕਦੀ ਅਤੇ ਇਸ ਦੇ ਜ਼ਹਿਰੀਲੇ ਧੂੰਏਂ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ……। ਇਸੇ ਤਰ੍ਹਾਂ ਬਹੁਮੰਜਿਲਾਂ ਇਮਾਰਤ ਵਿੱਚ ਅੱਗ ਲੱਗਣ ਸਮੇਂ ਲਿਫਟ ਦੇ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ