ਭੱਜ-ਦੌੜ ਭਰੀ ਜਿੰਦਗੀ ਵਿਚ ਕਿਸੇ ਦੇ ਕੋਲ ਆਪਣੇ ਲਈ ਸਮਾਂ ਨਹੀਂ ਹੁੰਦਾ |ਪੈਸਾ ਕਮਾਉਣ ਦੇ ਲਾਲਚ ਵਿਚ ਲੋਕ ਇੰਨੇ ਜਿਆਦਾ Bussy ਹੋ ਗਏ ਹਨ ਕਿ ਉਹਨਾਂ ਦੇ ਕੋਲ ਖਾਣਾ ਅਤੇ ਕਸਰਤ ਕਰਨ ਦਾ ਵੀ ਟਾਈਮ ਨਹੀਂ ਹੈ |ਅਜਿਹੀ ਸਥਿਤੀ ਵਿਚ ਲੋਕਾਂ ਦਾ ਬੀਮਾਰ ਹੋਣਾ ਇੱਕ ਆਮ ਜਿਹੀ ਗੱਲ ਹੈ |ਇਹਨਾਂ ਬਿਮਾਰੀਆਂ ਦੇ ਚਲਦੇ ਸਾਡੇ ਸਰੀਰ ਵਿਚ ਖੂਨ ਦਾ ਸੰਚਾਰ ਹੌਲੀ ਹੋਣ ਲੱਗਦਾ ਹੈ ਜੋ ਬਾਅਦ ਵਿਚ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ |
ਦਰਾਸਲ ਖੂਨ ਦੀ ਖਰਾਬੀ ਦਾ ਸਭ ਤੋਂ ਵੱਡਾ ਲੱਛਣ ਤਵਚਾ ਰੋਗ ਜਿਵੇਂ ਦਾਗ-ਦੱਬੇ ,ਫਿਨਸੀਆਂ ਜਾਂ ਸੰਕ੍ਰਮਣ ਇਹ ਸਾਰੇ ਰੋਗ ਖੂਨ ਵਿਕਾਰਾਂ ਦੇ ਕਾਰਨ ਹੁੰਦੇ ਹਨ |ਖੂਨ ਸਾਫ਼ ਅਤੇ ਪਤਲਾ ਕਰਨ ਲਈ ਕੁੱਝ ਲੋਕ ਦਵਾਈਆਂ ਲੈਂਦੇ ਹਨ |ਪਰ ਤੁਸੀਂ ਆਪਣੇ ਘਰ ਵਿਚ ਹੀ ਕੁੱਝ ਦੇਸੀ ਨੁਸਖੇ ਅਤੇ ਆਯੁਰਵੇਦ ਉਪਚਾਰ ਅਜਮਾ ਕੇ ਵੀ ਆਪਣਾ ਖੂਨ ਸਾਫ਼ ਕਰ ਸਕਦੇ ਹੋ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਖੂਨ ਸਾਫ਼ ਕਰਨ ਲਈ ਦੇਸੀ ਨੁਸਖਿਆਂ ਬਾਰੇ……………………………
ਖੂਨ ਸਾਫ਼ ਨਾ ਹੋਣ ਦੇ ਲੱਛਣ…………………………..
ਅਸੀਂ ਆਪਣੇ ਆਸ-ਪਾਸ ਅਕਸਰ ਕੁੱਝ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜਿੰਨਾਂ ਦੇ ਚਿਹਰੇ ਦੇ ਚਿਹਰੇ ਤੇ ਵਾਰ-ਵਾਰ ਫਿਨਸੀਆਂ ਅਤੇ ਫੋੜੇ ਨਿਕਲ ਆਉਂਦੇ ਹਨ |ਇਸ ਤੋਂ ਇਲਾਵਾ ਕੁੱਝ ਅਜਿਹੇ ਵੀ ਲੋਕ ਹਨ ਜਿੰਨਾਂ ਦਾ ਵਜਨ ਘੱਟ ਹੁੰਦਾ ਹੈ ਅਤੇ ਕੁੱਝ ਲੋਕ ਥੋੜਾਂ ਕੰਮ ਕਰਨ ਤੇ ਹੀ ਥੱਕ ਜਾਂਦੇ ਹਨ |ਕੁੱਝ ਲੋਕਾਂ ਨੂੰ ਪੇਟ ਨਾਲ ਜੁੜੀ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਹੈ |ਇਹਨਾਂ ਸਾਰਿਆਂ ਲੋਕਾਂ ਵਿਚ ਜਿਆਦਾਤਰ ਇਹ ਸਮੱਸਿਆ ਖੂਨ ਸਾਫ਼ ਨਾ ਹੋਣ ਦੇ ਕਾਰਨ ਹੀ ਹੁੰਦੀ ਹੈ |
ਖੂਨ ਸਾਫ਼ ਕਰਨ ਲਈ ਨੁਸਖੇ………………………….
ਖੂਨ ਸਾਫ਼ ਕਰਨ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਬਾਰੇ ਹੋਣਾ ਜਰੂਰੀ ਹੈ ਕਿ ਸਾਡੇ ਸਰੀਰ ਵਿਚ blood clean ਕਰਨ ਦੀ ਪ੍ਰਕਿਰਿਆਂ ਕਿਸ ਤਰਾਂ ਕੰਮ ਕਰਦੀ ਹੈ |ਖੂਨ ਸਾਫ਼ ਕਰਨ ਦੀ ਪ੍ਰਕਿਰਿਆਂ ਵਿਚ ਲੀਵਰ ਵਿਚ ਜਮਾਂ ਹੋਣ ਵਾਲੇ ਖੂਨ ਨੂੰ ਸਾਫ਼ ਕੀਤਾ ਜਾਂਦਾ ਹੈ ਜਿਸ ਕਾਰਨ ਕੁੱਝ ਲੋਕ ਖੂਨ ਸਾਫ਼ ਕਰਨ ਦੀ ਦਵਾ ਲੈਂਦੇ ਹਨ ਪਰ ਇਹ ਦਵਾਈ ਗਰਮ ਹੁੰਦੀ ਹੈ ਪਰ ਇਸਦੇ ਕਾਰਨ ਸਾਡੇ ਬਲੱਡ ਪ੍ਰੈਸ਼ਰ ਵਿਚ ਕੁੱਝ ਗਲਤ ਬਦਲਾਵ ਵੀ ਆ ਸਕਦੇ ਹਨ ਪਰ ਆਯੁਰਵੇਦ ਦਵਾ ਅਤੇ ਘਰੇਲੂ ਨੁਸਖਿਆਂ ਨਾਲ ਇਹ ਸਮੱਸਿਆ ਨਹੀਂ ਹੁੰਦੀ |ਘਰ ਵਿਚ ਇਸਤੇਮਾਲ ਕਰਨ ਵਾਲੇ ਇਹ ਉਪਾਅ ਸਾਡਾ ਖੂਨ ਤਾਂ ਸਾਫ਼ ਕਰਦੇ ਹੀ ਹਨ ਅਤੇ ਨਾਲ ਹੀ ਸਾਡਾ ਖੂਨ ਸੰਚਾਰ ਵੀ ਵਧੀਆ ਰੱਖਦੇ ਹਨ |
ਖੂਨ ਸਾਫ਼ ਕਰਨ ਦੇ ਉਪਾਅ ਅਤੇ ਨੁਸਖੇ…………………………
ਖੂਨ ਸਾਫ਼ ਕਰਨ ਦੇ ਤਰੀਕਿਆਂ ਵਿਚੋਂ ਸਭ ਤੋਂ ਪਹਿਲਾਂ ਤਰੀਕਾ ਹੈ ਪਾਣੀ ਜਿਆਦਾ ਪੀਓ |ਸਾਡੇ ਸਰੀਰ ਵਿਚ ਇੱਕ ਤਿਹਾਈ ਭਾਗ ਪਾਣੀ ਦਾ ਹੈ |ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਨੂੰ ਡਿਟਾੱਕਸ ਕਰਨ ਲਈ ਪਾਣੀ ਦੀ ਮਾਤਰਾ ਦਾ ਹੋਣਾ ਬਹੁਤ ਜਰੂਰੀ ਹੈ |
ਖੂਨ ਸਾਫ਼ ਕਰਨ ਅਤੇ ਸਵਸਥ ਸਿਹਤ ਪਾਉਣ ਲਈ ਤੁਸੀਂ ਘਰ ਵਿਚ ਪ੍ਰਯੋਗ ਹੋਣ ਵਾਲੀ ਸੌਂਫ ਨੂੰ ਕਿ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ |ਖੂਨ ਨੂੰ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਬਰਾਬਰ ਮਾਤਰਾ ਵਿਚ ਮਿਸ਼ਰੀ ਅਤੇ ਸੌਂਫ ਨੂੰ ਲੈ ਕੇ ਪੀਸ ਲਵੋ |ਹੁਣ ਇਸ ਮਿਸ਼ਰਣ ਨੂੰ 2 ਮਹੀਨਿਆਂ ਤੱਕ ਸਵੇਰੇ-ਸ਼ਾਮ ਗਰਮ ਪਾਣੀ ਨਾਲ ਲਵੋ |ਇਹਨਾਂ ਦੇਸੀ ਨੁਸਖਿਆਂ ਨਾਲ ਸਾਡੇ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਠੀਕ ਹੁੰਦਾ ਹੈ ,ਤਵਚਾ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ,ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਖੂਨ ਸਾਫ਼ ਹੁੰਦਾ ਹੈ |
ਪਸੀਨਾ ਆਉਣ ਨਾਲ ਸਰੀਰ ਵਿਚੋਂ ਕਈ ਔਸ਼ੁੱਧੀਆਂ ਬਾਹਰ ਨਿਕਲਦੀਆਂ ਹਨ |ਸਰੀਰਕ ਕਸਰਤ ਜਿਆਦਾ ਕਰੋ ਤਾਂ ਕਿ ਤੁਹਾਨੂੰ ਪਸੀਨਾ ਜਿਆਦਾ ਆਵੇ |ਪਸੀਨਾ ਲਿਆਉਣ ਲਈ ਤੁਸੀਂ ਯੋਗਾ ਵੀ ਕਰ ਸਕਦੇ ਹੋ ਯੋਗੇ ਨਾਲ ਤੁਹਾਡਾ ਤਨ ਅਤੇ ਮਨ ਸਵਸਥ ਰਹੇਗਾ ,ਜਿਆਦਾ ਪਸੀਨਾ ਆਵੇਗਾ ਅਤੇ ਯੋਗਾ ਕਰਦੇ ਸਮੇਂ ਅਸੀਂ ਜਿਆਦਾ ਆੱਕਸੀਜਨ ਲੈਂਦੇ ਹਾਂ ਜਿਸ ਨਾਲ blodd circulation ਠੀਕ ਰਹਿੰਦਾ ….. |ਖੂਨ ਸਾਫ਼ ਕਰਨ ਦੀ ਦਵਾ ਵਿਚ ਕਣਕ ਦੇ ਜਵਾਰ ਦਵਾ ਦੀ ਤਰਾਂ ਕੰਮ ਕਰਦੇ ਹਨ |ਇਹ ਸਾਡੇ ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਖੂਨ ਸਾਫ਼ ਕਰਨ ਦੀ ਪ੍ਰਕਿਰਿਆਂ ਨੂੰ ਵਧਾਉਂਦੇ ਹਨ |
ਖੂਨ ਸਾਫ਼ ਕਰਨ ਲਈ ਆਹਾਰ…………………………
ਅਸੀਂ ਜਦ ਵੀ ਕੁੱਝ ਖਾਂਦੇ ਹਾਂ ਉਸਦਾ ਅਸਰ ਸਾਡੀ ਸਿਹਤ ਉੱਪਰ ਪੈਂਦਾ ਹੈ |ਵਧੀਆ ਪੌਸ਼ਟਿਕ ਆਹਾਰ ਖਾਣ ਨਾਲ ਸਾਡੇ ਸਰੀਰ ਵਿਚ ਸਾਰੇ ਅੰਗਾਂ ਨੂੰ ਜਰੂਰੀ ਪੋਸ਼ਣ ਮਿਲ ਜਾਂਦਾ ਹੈ ਜਿਸ ਨਾਲ ਸਾਡਾ ਸਰੀਰਕ ਵਿਕਾਸ ਚੰਗੀ ਤਰਾਂ ਹੁੰਦਾ …..
ਖੂਨ ਸਾਫ਼ ਕਰਨ ਵਾਲੇ ਅਹਾਰਾਂ ਵਿਚ ਅਜਿਹੇ food ਸ਼ਾਮਿਲ ਕਰੋ ਜਿੰਨਾਂ ਵਿਚ ਫਾਇਬਰ ਜਿਆਦਾ ਮਾਤਰਾ ਵਿਚ ਹੋਵੇ ਜਿਵੇਂ ਕਿ ਗਾਜਰ ,ਮੂਲੀ ,ਚਕੁੰਦਰ ,ਸ਼ਲਗਮ ,ਹਰੀਆਂ ਸਬਜੀਆਂ ਅਤੇ ਤਾਜੇ ਫਲ |ਇਹ food ਸਰੀਰ ਵਿਚ ਖੂਨ ਬਣਾਉਣ ਅਤੇ ਸਾਫ਼ ਕਰਨ ਵਿਚ ਮੱਦਦਗਾਰ ਹਨ ….ਵਿਟਾਮਿਨ C ਵੀ ਸਰੀਰ ਵਿਚ ਖੂਨ ਸਾਫ਼ ਕਰਨ ਵਿਚ ਫਾਇਦਾ ਕਰਦਾ ਹੈ |ਆਪਣੀ ਡਾਇਟ ਵਿਚ ਅਜਿਹੀਆਂ ਚੀਜਾਂ ਜਿਆਦਾ ਖਾਓ ਜਿੰਨਾਂ ਵਿਚ ਵਿਟਾਮਿਨ C ਜਿਆਦਾ ਹੋਵੇ ਜਿਵੇਂ ਕਿ ਨਿੰਬੂ ਅਤੇ ਸੰਤਰਾ |
ਜੇਕਰ ਤੁਹਾਡਾ ਖੂਨ ਪ੍ਰਵਾਹ ,ਦਿਲ ਦਾ ਕੋਈ ਰੋਗ ਜਾਂ ਦਿਮਾਗ ਤੱਕ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹੋਵੇ ਤਾਂ ਡਾਕਟਰ ਤੁਹਾਨੂੰ ਖੂਨ ਨੂੰ ਪਤਲਾ ਕਰਨ ਦੀ ਸਲਾਹ ਦੇਣਗੇ |ਖੂਨ ਦਾ ਗਾੜਾ ਹੋਣਾ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਵਧਾਉਂਦਾ ਹੈ ਕਿਉਂਕਿ ਇਸਦੇ ਕਾਰਨ ਖੂਨ ਵਾਹੀਕਾਂ ਵਿਚ ਖੂਨ ਦੇ ਥੱਕੇ ਜੰਮਣੇ ਜਿਹੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ |ਖੂਨ ਨੂੰ ਪਤਲਾ ਕਰਨ ਦੇ ਤਰੀਕੇ ਵਿਚ ਕੁੱਝ ਲੋਕ ਦਵਾ ਦਾ ਸਹਾਰਾ ਲੈਂਦੇ ਹਨ ਪਰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਖੂਨ ਦਾ ਜਿਆਦਾ ਪਤਲਾ ਹੋਣ ਦੇ ਕਾਰਨ ਬਲੀਡਿੰਗ ਦੀ ਸਮੱਸਿਆ ਹੋ ਸਕਦੀ ਹੈ |ਬਿਨਾਂ ਡਾਕਟਰ ਦੀ ਸਲਾਹ ਦੇ ਕਦੇ ਵੀ ਖੂਨ ਪਤਲਾ ਕਰਨ ਦੀ ਦਵਾ ਨਾ ਲਵੋ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ