ਗੁਰਦਵਾਰਾ ਸਾਹਿਬ ਵਿਚ ਸਿਲੰਡਰ ਤੋਂ ਬਗੈਰ ਹੀ ਭੱਠੀ ਵਿੱਚ ਅੱਗ ਬਲੀ .. ਲੋਕ ਕ੍ਰਿਸ਼ਮਾ ਸਮਝ ਰਹੇ ਨੇ ..

ਫੇਸਬੁੱਕ ਤੇ ਇੱਕ video ਕਾਫੀ ਘੁੰਮ ਰਹੀ ਹੈ ਜਿਸ ਵਿੱਚ ਦੱਸਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ ਸਥਿਤ ਗੁਰੂ ਘਰ ਵਿੱਚ ਇੱਕ ਭੱਠੀ ਜਿਸ ਨੂੰ ਕੋੲੀ ਗੈਸ ਨਹੀਂ ਲਗਾੲੀ ਫਿਰ ਵੀ ੳੁਸ ‘ਚ ਅੱਗ ਬਲਦੀ ਰਹੀ .. ਲੋਕ ਇਸ ਨੂੰ ਰੱਬ ਦਾ ਕ੍ਰਿਸ਼ਮਾ ਮੰਨ ਰਹੇ ਹਨ ..video- ਪਰ ਕੁੱਜ ਲੋਕਾਂ ਅਨੁਸਾਰ ਸਿਲੰਡਰ ੳੂਤਾਰ ਦੇਣ ਤੋਂ ਬਾਅਦ ਕੁੱਝ ਸਮਾਂ ਵੈਸੈ ਹੀ ਨਾਲੀਆਂ ਵਿਚਲੀ ਗੈਸ ਨਾਲ ਇਹ ਅੱਗ ਬਲਦੀ ਰਹੀ ਹੋਵੇਗਾੀ .. ਕੁਦਰਤ ਦੇ ਵਿਰੋਧ ਵਿੱਚ ਕੋਈ ਵੀ ‘ਚਮਤਕਾਰ’ ਨਹੀਂ ਹੁੰਦਾ। ਚਕਮਤਕਾਰ ਕੇਵਲ ਕੁਦਰਤ ਪ੍ਰਤੀ ਸਾਡੀ ਜਾਣਕਾਰੀ ਦੇ ਵਿਰੋਧ ਵਿੱਚ ਹੁੰਦਾ ਹੈ, ਇਸ ਲਈ ਉਸ ਨੂੰ ਕਬੂਲ ਕਰਨ ਵਿੱਚ ਕਠਿਨਾਈ ਹੁੰਦੀ ਹੈ।
ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾਂ ਵਿੱਚੋਂ ਜੀਵਨ ਦਾ ਉੱਦਗਮ ਇੱਕ ਚਮਤਕਾਰ ਨਹੀਂ? ਭਲਾ ਕੋਈ ਕਹਿ ਸਕਦਾ ਹੈ ਕਿ ਨਿਰਜੀਵ ਤੱਤਾਂ ਵਿੱਚ ਵੇਖਣ ਦੀ ਸਮਰੱਥਾ ਚਮਤਕਾਰ ਨਹੀਂ? ਨਿਰਜੀਵ ਤੱਤਾਂ ਵਿੱਚ ਮਨੁੱਖਾ ਮਨ ਦੀ ਉਤਪਤੀ ਤੱਤਾਂ ਵਿੱਚ ਮੌਜੂਦ ਚੇਤਨ ਦੀ ਪਰਕਾਸ਼ਠਾ ਹੈ! ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ? ਕੇਵਲ ਇਕ ਭੌਤਿਕ ਘਟਨਾ ?Image result for sikhism
ਇਹ ਕੁਦਰਤ ਦਾ ਨਿਯਮ ਹੀ ਹੈ ਕਿ ਮੱਨੁਖ ਦਾ ਸਾਮਰਥ ਕੁਦਰਤ ਦੀ ਵਿਸ਼ਾਲਤਾ ਦੇ ਸਮਕਸ਼ ਬਹੁਤ ਹੀ ਸੀਮਿਤ ਹੈ। ਕੁਦਰਤ ਦੇ ਨਿਯਮਾਂ ਦੀ ਦੁਹਾਈ ਪਾਉਂਣ ਵਾਲੇ ਆਪ ਇਸ ਨਿਯਮ ਦੇ ਵਿਰੋਧ ਵਿੱਚ ਹਨ? ਕਿਉਂ? ਜੀਵਨ ਸਮੇਤ ਸਾਰੇ ਅਕਾਰ (ਕੁਦਰਤ) ਬਿਨਸਹਾਰ ਹਨ। ਇਹ ਕੁਦਰਤ ਦਾ ਨਿਯਮ ਹੈ ਪਰ ਪਰਮਾਤਮਾ ਇਸ ਨਿਯਮਾਵਲੀ ਦੇ ਦਾਈਰੇ ਤੋਂ ਬਾਹਰ ਹੈ। ਜੇ ਕਰ ਨਾ ਹੋਵੇ ਤਾਂ ਉਹ ਵੀ ਬਿਨਸਹਾਰ ਹੋਵੇ। ਨਹੀਂ ?Image result for sikhism
ਪਰਮਾਤਮਾ ਦੇ ਗੁਣਾਂ ਵਿੱਚੋਂ ਕਿਸੇ ਇੱਕ ਗੁਣ ਨੂੰ ਵੀ ਕਹਿਣਾ ਔਖਾ ਹੈ। ਔਖੇ ਤੋਂ ਭਾਵ ਮੁਸ਼ਕਿਲ ਨਹੀਂ ਬਲਕਿ ਅਸੰਭਵ ਹੈ। ਕੀ ਬਾਣੀ ਦੀ ਕਸਵੱਟੀ ਵਰਤਣ ਦਾ ਦਮ ਭਰਦੇ ਕੁੱਝ ਸੱਜਣਾਂ ਨੇ ਬਾਣੀ ਦੀ ਇਸ ਸਿੱਖਿਆ ਨੂੰ ਕਦੇ ਡੂੰਗੇ ਹੋ ਕੇ ਸਮਝਿਆ ਹੈ? ਉਹ ਤਾਂ ਇੰਝ ਦਾ ਵਰਤਾਵ ਕਰਦੇ ਹਨ ਜਿਵੇਂ ਕਿ ਕੁਦਰਤ ਦੇ ਨਿਯਮਾਂ ਨੂੰ ਉਨ੍ਹਾਂ ਆਪਣੇ ਚਿੰਤਨ ਦੀ ਪੋਟਲੀ ਵਿੱਚ ਸਮੇਟ ਮੁੱਡੇ ਪਾ ਲਿਆ ਹੋਵੇ।ਕੀ ਕੋਈ ਬੰਦਾ ਬ੍ਰਹਮਿੰਡ ਦੇ ਅਤਿ ਵਿਸ਼ਾਲ ਅਕਾਰਾਂ ਨੂੰ ਖ਼ਲਾ ਵਿੱਚ ਟਿਕਾ ਸਕਦਾ ਹੈ ? ਜੇ ਕਰ ਨਹੀਂ ਤਾਂ ਉਹ ਕਿਹੜਾ ਨਿਯਮ ਹੈ ਜੋ ਬ੍ਰਹਮਿੰਡ ਤੋਂ ਪਹਿਲਾਂ ਅਤੇ ਉਹ ਨੂੰ ਅਨੁਸ਼ਾਸਿਤ ਕਰਨ ਵਾਲਾ ਹੈ ? Image result for sikhismਜੇ ਕਰ ਕੁਦਰਤ ਦਾ ਨਿਯਮ ਹੀ ਕੁਦਰਤ ਦਾ ਰਚਨਹਾਰ ਹੈ ਤਾਂ ਇਸ ਸੰਸਾਰ ਵਿੱਚ ਪਰਮਾਤਮਾ ਦਾ ਵਿਚਾਰ ਜਾਂ ਤਾਂ ਇੱਕ ਵਹਿਮ ਹੈ ਜਾਂ ਫਿਰ ਇੱਕ ਐਸਾ ਧੋਖਾ ਜਿਸ ਵਿੱਚ ਕੋਈ ਚਤੁਰ ਪਦਾਰਥਵਾਦੀ ਸਿੱਖੀ ਅਤੇ ਪਰਮਾਤਮਾ ਦੀ ਆੜ ਵਿੱਚ ਕੇਵਲ ਸ਼ੁਹਰਤ ਜਾਂ ਪੈਸਾ ਕਮਾਉਂਣ ਦਾ ਧੰਧਾ/ਧੜਾ ਚਲਾਉਂਦਾ ਹੈ।
ਹਾਂ ਕੁੱਝ ਸੱਜਣ ਐਸੇ ਵੀ ਹਨ ਜੋ ਕਿ ਵਿਦਵਤਾ ਦਾ ਭਰਮ ਪਾਲ ਕੇ ਉਸਦਾ ਪੋਸ਼ਣ ਕਰਦੇ ਹਨ। ਉਨ੍ਹਾਂ ਨੂੰ ਪਰਮਾਤਮਾ ਮਹਜ਼ ਇੱਕ ‘ਵਸਤੂ ਕਾਰੀਗ਼ਰ’ ਹੀ ਨਜ਼ਰ ਆਉਂਦਾ ਹੈ।ਸਿਧਾਂ ਨੇ ਗੁਰੂ ਨਾਨਕ ਜੀ ਤੋਂ ਕੁਦਰਤ ਦੇ ਆਰੰਭ ਸਬੰਧੀ ਇਹ ਸਵਾਲ ਪੁੱਛਿਆ:-
ਆਦਿ ਕਉ ਕਵਨੁ ਬਿਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥ (ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)
ਸੰਖੇਪ ਭਾਵਅਰਥ:- (ਪ੍ਰਸ਼ਨ) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫ਼ੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ ?ਇਸ ਸਵਾਲ ਤੇ ਗੁਰੂ ਨਾਨਕ ਦੇਵ ਜੀ ਦਾ ਉੱਤਰ ਹੈ:-
ਅਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰ ਵਾਸੁ ਲੀਆ॥ (ਗੁਰੂ ਗ੍ਰੰਥ ਸਾਹਿਬ, ਪੰਨਾ ੯੪੦)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: