ਗੁਰਦਵਾਰਿਆਂ ਦੇ ਬਾਹਰ ਪੈਰ ਧੋਣ ਲੲੀ ਬਣੇ ਚੁੱਬਚੇ ਦਾ ਪਾਣੀ ਪੀਣ ਵਾਲੇ ਜਰੂਰ ਦੇਖੋ ਇੱਕ ਵਾਰ ..

ਗੁਰਦੁਆਰਿਆਂ ਦੇ ਬਾਹਰ ਪਾਣੀ ਦੇ ਭਰੇ ਚੁਬੱਚੇ, ਪੈਰ ਧੋਣ ਲਈ ਹਨ, ਕਿ ਜਿਹੜੇ ਲੋਕ ਬਾਹਰੋਂ ਆਏ ਹਨ, ਗੁਰਦੁਆਰੇ ਅੰਦਰ ਪੈਰ ਧੋ ਕੇ ਜਾਣ, ਜਿਸ ਨਾਲ ਗੁਰਦੁਆਰੇ ਦੀ ਸਫਾਈ ਦਾ ਸੰਬੰਧ ਹੈ, ਧਰਮ ਨਾਲ ਨਹੀਂ। ਪਰ ਸਿੱਖ ਗੁਰੂ ਦੀ ਘੱਟ, ਅਖੋਤੀ ਸਾਧ ਬਾਬਿਆਂ ਦੀ ਜ਼ਿਆਦਾ ਸੁਣਦੇ ਹਨ। ਗੁਰਦੁਆਰੇ ਅੰਦਰ ਵੜ੍ਹਨ ਤੋਂ ਪਹਿਲਾਂ ਹੀ ਸਿੱਖ ਅਖਵਾਉਣ ਵਾਲਾ ਕਈ ਥਾਂਈਂ ਮੱਥਾ ਟੇਕ ਚੁਕਾ ਹੁੰਦਾ ਹੈ। ਨਿਸ਼ਾਨ (ਝੰਡੇ) ਨੂੰ, ਬੇਰੀਆਂ ਨੂੰ, ਜੁੱਤੀਆਂ ਨੂੰ, ਹੋਰ ਪਤਾ ਨਹੀਂ ਕਿੱਥੇ ਕਿੱਥੇ…ਪੈਰ ਧੋਣ ਲਈ ਬਣੇ ਚੁੱਬਚੇ ‘ਚ ਪੈਰ ਧੋਣ ਤੋਂ ਬਾਅਦ ਕਈ ਬਹੁਤੇ ਸ਼ਰਧਾਲੂ (ਸ਼ਰਧਾ ਉੱਲੂ) ਉਹ ਗੰਦਾ ਪਾਣੀ ਚੂਲੀ ਭਰਕੇ ਪੀ ਜਾਂਦੇ ਨੇ, ਕਹਿੰਦੇ ਨੇ ਕਿ ਇਹ ਅੰਮ੍ਰਿਤ ਹੈ। ਫਿਰ ਸਰੋਵਰ ‘ਚ ਜਿੱਥੇ ਸਭ ਚੁੱਭੀਆਂ ਮਾਰਦੇ ਨੇ, ਉਹ ਵੀ ਅੰਮ੍ਰਿਤ?Image result for charan ganga gurudwara
ਹੈਂਅਅਅ, ਗੁਰਬਾਣੀ ਤਾਂ ਜਿਸ ਅੰਮ੍ਰਿਤ ਦੀ ਗੱਲ ਕਰ ਰਹੀ ਹੈ ਉਸ ਵਿੱਚ ਤਾਂ ਕਿਤੇ ਜ਼ਿਕਰ ਨਹੀਂ ਗੰਦੇ ਪੈਰਾਂ ਵਾਲੇ ਅੰਮ੍ਰਿਤ ਦਾ ਜਾਂ ਸਰੋਵਰ ਵਾਲੇ ਅੰਮ੍ਰਿਤ ਦਾ? ਜਿਹੜੇ ਬਿਬੇਕੀ ਸਿੰਘ, ਜਾਂ ਆਪਣੇ ਆਪ ਨੂੰ ਮਹਾਨ ਸਿੱਖ ਅਖਵਾਉਂਦੇ ਨੇ, ਜਿਹੜੇ ਕਿਸੇ ਨੂੰ ਲਾਗੇ ਨਹੀਂ ਬਹਿਣ ਦਿੰਦੇ, ਕਿਸੇ ਦਾ ਹੱਥ ਦਾ ਪਾਣੀ ਨਹੀਂ ਪੀਂਦੇ, ਉਹ ਇਸ ਗੰਦੇ ਪਾਣੀ ਨੂੰ ਬੜੇ ਚਾਅ ਨਾ ਪੀਂਦੇ ਨੇ… ਵਾਹ… ਕਿਸੇ ਗੈਰ ਅੰਮ੍ਰਿਧਾਰੀ ਦੇ ਸਾਫ ਹੱਥਾਂ ਦਾ ਪਾਣੀ ਮਾੜਾ ਹੈ, ਪਰ ਵੱਖ ਵੱਖ ਤਰ੍ਹਾਂ ਦੇ ਮਨੁੱਖਾਂ ਦੇ ਪੈਰਾਂ ਦੀ ਮਿੱਟੀ ਵਾਲਾ ਪਾਣੀ ਅੰਮ੍ਰਿਤ… ਵਾਹ…Image result for charan ganga gurudwara
ਇਸ ਤਸਵੀਰ ‘ਚ ਜਿਸ ਗੁਰਦੁਆਰਾ ਕਮੇਟੀ ਨੇ ਇਸ ਬੋਰਡ ਟੰਗਿਆ ਹੈ, ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਜਿਹੜਾ ਪੜ੍ਹੇਗਾ, ਤਾਂ ਸ਼ਾਇਦ ਕਿਸੇ ‘ਤੇ ਅਸਰ ਹੋ ਜਾਏ… ਪਰ ਸਿੱਖਾਂ ਦੀ ਇਹ ਤ੍ਰਾਸਦੀ ਹੈ ਕਿ ਉਹ ਪੜ੍ਹਨ ‘ਚ ਰੁਚੀ ਬਹੁਤ ਘੱਟ ਰੱਖਦੇ ਹਨ, ਨਹੀਂ ਤਾਂ ਜਿਨ੍ਹਾਂ ਕੋਲ ਗਿਆਨ ਦਾ ਸਾਗਰ ਹੋਵੇ, ਅੰਮ੍ਰਿਤ ਰੂਪੀ ਗੁਰਬਾਣੀ ਹੋਵੇ… ਉਹ ਚੁਬੱਚਿਆਂ ਅਤੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝੇ???Image result for charan ganga gurudwara ਚੁਬੱਚਾ ਪੈਰਾਂ ਦੀ ਸਫਾਈ ਲਈ ਹੈ, ਅਤੇ ਸਰੋਵਰ ਪੈਰਾਂ ਸਮੇਤ ਬਾਕੀ ਸ਼ਰੀਰ ਦੀ ਸਫਾਈ ਲਈ, ਤਾਂਕਿ ਗੁਰਦੁਆਰੇ ਅੰਦਰ ਜਾਣ ਤੋਂ ਪਹਿਲਾਂ ਤਨ ਤਾਂ ਸਾਫ ਹੋਵੇ ਅਤੇ ਗੁਰਦੁਆਰੇ ਅੰਦਰ ਗੁਰਬਾਣੀ ਕਥਾ ਤੇ ਕੀਰਤਨ ਰਾਹੀਂ ਮਨ ਦੀ ਮੈਲ ਵੀ ਸਾਫ ਕੀਤੀ ਜਾ ਸਕੇ… ਇਸ ਤੋਂ ਵੱਧ ਚੁਬਚਿਆਂ, ਸਰੋਵਰਾਂ ਦਾ ਹੋਰ ਕੋਈ ਕੰਮ ਨਹੀਂ, ਇਨ੍ਹਾਂ ਨੂੰ ਧਰਮ ਦਾ ਹਿੱਸਾ ਸਮਝਣਾ, ਨਾਸਮਝੀ ਹੈ।
ਪਰ ਅਫਸੋਸ… ਅੱਜ ਦੇ ਗੁਰਦੁਆਰੇ ਸਿਰਫ ਤਨ ਤੱਕ ਹੀ ਸੀਮਿਤ ਹਨ, ਮਨ ਦੀ ਖੁਰਾਕ ਉਥੋਂ ਨਹੀਂ ਮਿਲਦੀ, ਗੁਰੂ ਦੀ ਸਿੱਖਿਆ ਤੋਂ ਸੱਖਣੇ ਨੇ ਗੁਰਦੁਆਰ..

Source : http://www.khalsanews.org/newspics/2015/08%20Aug%202015/27%20Aug%2015/27%20Aug%2015%20Feet%20Water,%20Sarovar%20-%20KhalsaNews%20Editorial.htm

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: