ਗੋਰਿਆਂ ਦੇ ਨਿਆਣੇ ਜੰਮਦੇ ਹੀ ਕੰਮ ਤੇ ਲਾ ਦਿੱਤੇ ਦੇਖ ਲਵੋ.. ਪਰ ਸਾਡੇ ਵਾਲੇ ਕਦ ਸਿੱਖਣਗੇ ?

ਗੁਰਦੁਆਰੇ `ਚ ਕੀਰਤਨ ਚੱਲ ਰਿਹਾ ਹੈ। ਮੇਰੇ ਕੋਲ ਹੀ ਬਾਪ ਨਾਲ ਬੈਠਾ ਬੱਚਾ ਫੋਨ `ਤੇ ਗੇਮਾਂ ਵਿਚ ਰੁੱਝਾ ਹੈ। ਬਾਪ ਖੁਸ਼ ਹੈ ਕਿ ਬੱਚਾ ਤੰਗ ਨਹੀਂ ਕਰਦਾ। ਬੱਚੇ ਨੂੰ ਕੁਝ ਨਹੀਂ ਪਤਾ ਕਿ ਉਸਦੇ ਆਲੇ-ਦੁਆਲੇ ਕੀ ਹੋ ਰਿਹਾ ਏ ਅਤੇ ਉਹ ਕਿਹੜੇ ਮਾਹੌ਼ਲ ਵਿਚ ਵਿਚਰ ਰਿਹਾ ਏ? ਭਲਾ! ਬੱਚੇ ਨੂੰ ਗੁਰਦੁਆਰੇ ……… ਲਿਆਉਣ ਦਾ ਕੀ ਅਰਥ ੲ? ਇਹ ਤਾਂ ਸਿਰਫ਼, ਬੇਬੀ ਸਿਟੰਗ ਹੀ ਕਹੀ ਜਾ ਸਕਦੀ ਏ। ਬੱਚਿਆਂ ਨੂੰ ਅਸੀਂ ਆਪਣੇ ਧਰਮ, ਵਿਰਸੇ ਅਤੇ ਮੂਲ ਨਾਲ ਜੋੜਨ ਲਈ ਹੀ ਗੁਰਦਆਰਾ ਸਾਹਿਬ ਲੈ ਕੇ ਆਊਂਦੇ ਹਾਂ। ਬੱਚੇ ਦੀ ਅਜੇਹੀ ਮਾਨਸਿਕਤਾ ਨੂੰ ਦੇਖ ਕੇ ਮਨ ਉਚਾਟ ਹੋ ਜਾਂਦਾ ਏ ਅਤੇ ਮਾਪਿਆਂ `ਤੇ ਤਰਸ ਤੇ ਰੋਸ ਆਉਂਦਾ ਏ

ਬੱਚਾ ਰੋ ਰਿਹਾ ਏ ਅਤੇ ਮਾਂ ਕੋਲ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਵਰਚਾਉਣ ਦਾ ਮੌਕਾਹੀ ਨਹੀਂ ਜਾਂ ਉਸਨੂੰ ਜਾਚ ਨਹੀਂ ਏ। ਉਹ ਝੱਟ ਦੇਣੀ ਆਪਣੇ ਫੋਨ ਜਾਂ ਆਈਪੈਡ `ਤੇ ਗੇਮ ਲਗਾ ਕੇ ਬੱਚੇ ਨੂੰ ਵਰਚਾਉਣ ਦੇ ਆਹਰੇ ਲੱਗ ਜਾਂਦੀ ਏ। ਬੱਚਾ ਮਾਂ ਨਾਲ ਜਾਣ ਦੀ ਜਿੱਦ ਕਰੇ ਤਾਂ ਬੱਚੇ ਨੂੰ ਇਲੈਕਟਰੋਨਿਕ ਖਿਡੌਣਾ ਨਾਲ ਵਰਚਾ ਦਿਤਾ ਜਾਂਦਾ ਏ।

ਪਰਿਵਾਰਕ ਮਿਲਣੀ ਦੌਰਾਨ ਕੁਝ ਬੱਚੇ ਬੈਠੇ ਨੇ। ਇਕ ਫੋਨ `ਤੇ ਚੈਟਿੰਗ ਕਰ ਰਿਹਾ ਏ, ਦੂਸਰਾ ਟੈਕਸਟ ਮੈਸੇਜ਼ ਭੇਜ ਰਿਹਾ ਏ, ਤੀਸਰਾ ਫੇਸਬੁੱਕ ਨੂੰ ਅਪਲੋਡ ਕਰ ਰਿਹਾ ਏ, ਚੌਥਾ ਟਵੀਟ ਕਰ ਰਿਹਾ ਏ, ਪੰਜਵਾਂ ਫੋਨ `ਤੇ ਮਿਊਜਿ਼ਕ ਸੁਣ ਰਿਹਾ ਏ ਅਤੇ ਕੋਈ ਹੋਰ ਫੋਨ ਕਰ ਰਿਹਾ ਏ। ਆਪਸ ਵਿਚ ਕੋਈ ਗੱਲਬਾਤ ਨਹੀਂ। ਉਹਨਾਂ ਦੀਆਂ ਗੱਲਾਂ ਬਾਤਾਂ ਅਤੇ ਵਿਚਾਰਾਂ ਦੇ ਦਾਨ-ਪ੍ਰਦਾਨ ਦਾ ਜ਼ਰੀਆ …………. ਸਿਰਫ਼ ਫੋਨ/ਆਈਪੈਡ ਹੀ ਰਹਿ ਗਿਆ ਏ। ਇਹ ਕਿਸ ਤਰਾਂ੍ਹ ਦੀ ਪੀਹੜੀ ਦੀ ਸਿਰਜਣਾ ਹੋ ਰਹੀ ਏ? ਮਾਪੇ ਇਸ ਤੋਂ ਅਵੇਸਲੇ ਕਿਉਂ ਨੇ? ਕਿਹੋ ਜਿਹਾ ਵਿਅਕਤੀਤੱਵ ਸਮਾਜ ਤੇ ਪਰਿਵਾਰ ਦਾ ਹਿੱਸਾ ਬਣੇਗਾ ਅਤੇ ਕਿਹੜੀ ਸੇਧ ਆਉਣ ਵਾਲੀ ਨਸਲ ਨੂੰ ਮਿਲੇਗੀ?
Image result for child
ਬੱਚਿਆਂ ਨੂੰ ਫੋਨਾਂ ਜਾਂ ਆਈਪੈਡ ਰਾਹੀਂ ਪਰਚਾ ਕੇ, ਅਸੀਂ ਕਿੰਂਨੀ ਵੱਡੀ ਕੁਤਾਹੀ ਕਰ ਰਹੇ ਹਾਂ? ਇਸਦਾ ਖਮਿਆਜ਼ਾ ਬੱਚਿਆਂ ਅਤੇ ਸਾਨੂੰ ਹੀ ਭੂਗਤਣਾ ਪਵੇਗਾ। ਬੱਚਿਆਂ ਵਿਚ ਛੋਟੀ ਉਮਰ ਵਿਚ ਹੋ ਰਿਹਾ ਮੋਟਾਪਾ ਹੋਵੇ, ਉਹਨਾਂ  ਚ ਡਾਇਬਟੀਜ਼ ਦਾ ਹੋਣਾ ਹੋਵੇ, ਕਈ ਤਰਾਂ੍ਹ ਦੀਆਂ ਸਰੀਰਕ ਅਲਾਮਤਾਂ ਦਾ ਸਿ਼ਕਾਰ ਹੋਣਾ ਹੋਵੇ, ਬੱਚਿਆਂ ਦੀਆਂ ਲੱਗ ਰਹੀਆਂ ਮੋਟੀਆਂ ਮੋਟੀਆਂ ਐਨਕਾਂ ਹੋਣ ਜਾਂ ਉਹਨਾਂ ਦੀ ਕੰਮਜੋਰ ਹੋ ਰਹੀ ਬਿਮਾਰੀਆਂ ਨਾਲ ਜੂਝਣ ਦੀ ਸਮਰੱਥਾ ਹੋਵੇ, ਬਹੁਤ ਸਾਰੀਆਂ ਅਲਾਮਤਾਂ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: