ਘੜੇ ਦਾ ਪਾਣੀ ਪੀਣ ਨਾਲ ਜੜ ਤੋਂ ਖਤਮ ਹੋ ਜਾਣਗੀਆਂ ਇਹ ਬਿਮਾਰੀਆਂ ….

ਇਸ ਪੋਸਟ ਨੂੰ ਧਿਆਨ ਨਾਲ ਪੜਨਾ ਇਸ ਵਿਚ ਬਹੁਤ ਹੀ ਜਰੂਰੀ ਜਾਣਕਾਰੀ ਹੈ ਜੋ ਤੁਹਾਡੇ ਬਹੁਤ ਕੰਮ ਆ ਸਕਦੀ ਹੈ

 

ਘੜੇ ਦਾ ਪਾਣੀ ਪੀਣ ਨਾਲ ਜੜ ਤੋਂ ਖਤਮ ਹੋ ਜਾਣਗੀਆਂ ਇਹ ਬਿਮਾਰੀਆਂ ….

 

ਭਾਰਤ ”ਚ ਕੁਝ ਅਜਿਹੇ ਲੋਕ ਵੀ ਹਨ ਜੋ ਠੰਡਾ ਪਾਣੀ ਪੀਣ ਦੇ ਲਈ ਘੜੇ ਦਾ ਇਸਤੇਮਾਲ ਕਰਦੇ ਹਨ। ਅੱਜ ਵੀ ਕਈ ਲੋਕ ਹਨ ਜੋ ਫਰਿੱਜ਼ ”ਚ ਪਾਣੀ ਰੱਖਣ ਦੀ ਥਾਂ ਘੜੇ ਦਾ ਪਾਣੀ ਪੀਂਦੇ ਹਨ। ਘੜੇ ਦਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਘੜਾ ਮਿੱਟੀ ਤੋਂ ਬਣਿਆ ਹੁੰਦਾ ਹੈ ਅਤੇ ਮਿੱਟੀ ”ਚ ਕਈ ਪ੍ਰਕਾਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਹੁੰਦੀ ਹੈ। ਮਿੱਟੀ ”ਚ ਕੁਝ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰੀਆ ਕਰ ਕੇ ਉਸ ਨੂੰ ਸਿਹਤਮੰਦ ਬਣਾਉਣ ”ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਘੜੇ ਦਾ ਪਾਣੀ ਪੀਣ ਦੇ ਫਾਇਦੇ।


1. ਪਾਚਨ ਕਿਰਿਆ ਠੀਕ
ਜੇਕਰ ਲਗਾਤਾਰ ਘੜੇ ਦੇ ਪਾਣੀ ਦਾ ਇਸਤੇਮਾਲ ਪੀਣ ਦੇ ਲਈ ਕੀਤਾ ਜਾਵੇ ਤਾਂ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।

2. ਗਲਾ ਖਰਾਬ
ਫਰਿੱਜ਼ ਦਾ ਜ਼ਿਆਦਾ ਠੰਡਾ ਪਾਣੀ ਗਲੇ ਨੂੰ ਖਰਾਬ ਕਰ ਦਿੰਦਾ ਹੈ। ਪਰ ਘੜੇ ਦਾ ਪਾਣੀ ਪੀਣ ਨਾਲ ਗਲਾ ਠੀਕ ਰਹਿੰਦਾ ਹੈ।


3. ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਨੂੰ ਫਰਿੱਜ਼ ”ਚ ਰੱਖੇ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਆਪਣੀ ਗਰਭ ਅਵਸਥਾ ਦੇ ਦੌਰਾਨ ਜੇਕਰ ਉਹ ਘੜੇ ਦੇ ਪਾਣੀ ਦੀ ਵਰਤੋਂ ਕਰਦੀਆਂ ਹਨ ਤਾਂ ਇਹ ਉਨ੍ਹਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।


4. ਥਕਾਵਟ ਦੂਰ
ਘੜੇ ਦਾ ਪਾਣੀ ਪੀਣ ਨਾਲ ਥਕਾਵਟ ਦੂਰ ਹੁੰਦੀ   ਇਸ ਨੂੰ ਪੀਣ ਨਾਲ ਭਾਰ ਦੇ ਵੱਧਣ ਦੀ ਸਮੱਸਿਆਂ ਵੀ ਦੂਰ ਹੁੰਦੀ ਹੈ।
ਜ਼ਰੂਰੀ ਗੱਲਾਂ

ਜਿੰਨ੍ਹਾਂ ਲੋਕਾ ਨੂੰ ਸਾਹ ਦੀ ਸਮੱਸਿਆਂ ਹੋਵੇ ਉਨ੍ਹਾਂ ਨੂੰ ਘੜੇ ਦੇ ਪਾਣੀ ਦੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀ ਤਸੀਰ ਕਾਫੀ ਠੰਡੀ ਹੁੰਦੀ ਹੈ ਜਿਸ ਨਾਲ ਖਾਂਸੀ ਵੱਧਦੀ ਹੈ। ਜ਼ੁਕਾਮ, ਮਾਸ – ਪੇਸ਼ਿਆਂ ”ਚ ਦਰਦ, ਸ਼ੁਰੂਆਤੀ ਬੁਖਾਰ ਦੇ ਲੱਛਣ ਹੋਣ ਤੇ ਘੜੇ ਦਾ ਪਾਣੀ ਨਾ ਪੀਓ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: