ਦੋਸਤੋ ਇਹ ਇੱਕ ਸੱਚੀ ਘਟਨਾ ਮੋਗੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਜਿੱਥੇ ਕਿ ਕੁਝ ਸਾਲ ਪਹਿਲਾਂ ਇੱਕ ਪਰਿਵਾਰ ਦੇ ਪੰਜ ਜੀਅ ਰਹਿੰਦੇ ਸਨ । ਇਨ੍ਹਾਂ ਪੰਜਾਂ ਜੀਆਂ ਵਿੱਚ ਮਾਂ ਪਿਓ ਅਤੇ ਉਨ੍ਹਾਂ ਦੇ ਦੋ ਬੇਟੇ ਤੇ ਇਕ ਬੇਟੀ ਸੀ । ਮਾਤਾ ਪਿਤਾ ਦੀ ਤਬੀਅਤ ਅਕਸਰ ਖਰਾਬ ਰਹਿੰਦੀ ਸੀ ਅਤੇ ਉਨ੍ਹਾਂ ਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਜਿਸ ਦੇ ਚੱਲਦਿਆਂ ਘਰ ਦੀ ਸਾਰੀ ਜ਼ਿੰਮੇਵਾਰੀ ਵੱਡੇ ਬੇਟੇ ਉੱਪਰ ਆ ਗਈ । ਉਸ ਸਮੇਂ ਉਸ ਲੜਕੇ ਦੀ ਉਮਰ ਕਰੀਬ 10 ਸਾਲ ਦੇ ਕਰੀਬ ਸੀ । ਲੜਕਾ ਪਰਿਵਾਰ ਦਾ ਪੇਟ ਭਰਨ ਲਈ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਇਕ ਹਲਵਾਈ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ।
ਮਾਂ ਪਿਓ ਦਾ ਉੱਠਿਆ ਸਾਇਆ:
ਬਿਮਾਰੀ ਨਾਲ ਲੜਦਿਆਂ ਲੜਦਿਆਂ ਆਖ਼ਰ ਬਿਮਾਰੀ ਜਿੱਤ ਗਈ ਅਤੇ ਘਰ ਦੇ ਦੋਨੋਂ ਵੱਡੀ ਜੀਅ ਭਾਵ ਮਾਤਾ ਪਿਤਾ ਇਸ ਦੁਨੀਆ ਤੋਂ ਸਦਾ ਨਹੀਂ ਚੱਲ ਵੱਸੇ ਅਤੇ ਪੰਜਾਂ ਜੀਆਂ ਵਿੱਚੋਂ ਘਰ ਵਿੱਚ ਤਿੰਨ ਜੀਅ ਹੀ ਰਹਿ ਗਏ ਜੋ ਕਿ ਬੱਚੇ ਸਨ । ਜਦੋਂ ਮਾਤਾ ਪਿਤਾ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਉਸ ਸਮੇਂ ਵੱਡੇ ਬੇਟੇ ਦੀ ਉਮਰ ਸਤਾਰਾਂ ਸਾਲ ਹੋ ਗਈ ਸੀ ਅਤੇ ਦੂਸਰੇ ਛੋਟੇ ਦੋ ਜੀਆਂ ਦੀ ਉਮਰ ਵਿੱਚ ਲੜਕੀ ਦੀ ਉਮਰ ਤੇਰਾਂ ਸਾਲ ਅਤੇ ਉਨ੍ਹਾਂ ਦੇ ਦੂਸਰੇ ਭਰਾ ਦੀ ਉਮਰ ਪੰਦਰਾਂ ਸਾਲ ਸੀ । ਮਾਤਾ ਪਿਤਾ ਦੇ ਜਾਣ ਤੋਂ ਬਾਅਦ ਵੱਡੇ ਪੁਰਾਣੇ ਸੋਚਿਆ ਕਿ ਮੈਂ ਤਾਂ ਨਹੀਂ ਪੜ੍ਹ ਸਕਿਆ ਪਰ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਜ਼ਰੂਰ ਸਕੂਲ ਭੇਜਾਂਗਾ ਅਤੇ ਉਨ੍ਹਾਂ ਨੂੰ ਵੱਡੇ ਅਫਸਰ ਬਣਾਵਾਂਗਾ ।
ਉਹ ਲਗਾਤਾਰ ਮਿਹਨਤ ਕਰਦਾ ਰਿਹਾ ਤੇ ਉਸ ਨੇ ਆਪਣੀ ਛੋਟੀ ਭੈਣ ਅਤੇ ਭਰਾ ਦੋਨਾਂ ਨੂੰ ਹੀ ਪੜ੍ਹਾ ਲਿਖਾ ਕੇ ਪੈਰਾਂ ਉੱਪਰ ਖੜ੍ਹੇ ਕਰ ਦਿੱਤਾ ….. । ਦੋ ਕੁ ਸਾਲ ਬਾਅਦ ਕੰਮ ਕਰਦੇ ਸਮੇਂ ਉਸ ਦਾ ਹੱਥ ਇੱਕ ਮਸ਼ੀਨ ਵਿੱਚ ਆ ਗਿਆ ਅਤੇ ਉਸ ਨੇ ਆਪਣਾ ਹੱਥ ਗਵਾ ਦਿੱਤਾ । ਕੰਪਨੀ ਵੱਲੋਂ ਉਸ ਨੂੰ ਦੋ ਲੱਖ ਰੁਪਏ ਮਿਲੇ ਜਿਸ ਨਾਲ ਉਸ ਨੇ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਅਤੇ ਸੋਚਿਆ ਕਿ ਹੁਣ ਤਾਂ ਉਸ ਦਾ ਛੋਟਾ ਭਰਾ ਅਫਸਰ ਲੱਗ ਗਿਆ ਹੈ ਇਸ ਕਰਕੇ ਹੁਣ ਉਹ ਬਾਕੀ ਦੀ ਜ਼ਿੰਦਗੀ ਉਸ ਕੋਲੋਂ ਰੋਟੀ ਖਾ ਕੇ ਕੱਟ ਲਵੇਗਾ । ਓਧਰ ਭੈਣ ਦੇ ਵਿਆਹ ਤੋਂ ਬਾਅਦ ਉਸ ਦੇ ਘਰ ਵਾਲੇ ਉਸ ਨੂੰ ਉਸ ਦੇ ਭਰਾ ਨੂੰ ਮਿਲਣ ਨਹੀਂ ਦਿੰਦੇ ਸਨ ਕਿਉਂਕਿ ਉਹ ਕਾਫੀ ਗਰੀਬ ਸੀ । ਭਰਾ ਨੇ ਫਿਰ ਦਿਲ ਤੇ ਪੱਥਰ ਰੱਖ ਕੇ ਭੈਣ ਨੂੰ ਕਿਹਾ ਕਿ ਤੂੰ ਆਪਣੇ ਘਰ ਖੁਸ਼ ਰਹਿ ਮੈਂ ਤੈਨੂੰ ਖੁਸ਼ ਦੇਖ ਕੇ ਹੀ ਖੁਸ਼ ਰਹਿ ।
ਜ਼ਿੰਦਗੀ ਵਿੱਚ ਆਇਆ ਨਵਾਂ ਮੋੜ:
ਦੂਜੇ ਪਾਸੇ ਉਸ ਨੇ ਜਿਸ ਛੋਟੇ ਭਰਾ ਨੂੰ ਪੜ੍ਹਾ ਲਿਖਾ ਕੇ ਅਫ਼ਸਰ ਬਣਾਇਆ ਸੀ ਉਹ ਇੱਕ ਲੜਕੀ ਨੂੰ ਪਿਆਰ ਕਰਨ ਲੱਗ ਪਿਆ ਅਤੇ ਫਿਰ ਉਸ ਨੇ ਉਸ ਲੜਕੀ ਨਾਲ ਵਿਆਹ ਵੀ ਕਰਵਾ ਲਿਆ । ਸਾਰਾ ਕੁਝ ਠੀਕ ਠਾਕ ਹੋ ਗਿਆ ਅਤੇ ਫਿਰ ਤਿੰਨੋਂ ਜਾਣੇ ਇੱਕ ਹੀ ਘਰ ਵਿੱਚ ਖ਼ੁਸ਼ੀ ਖ਼ੁਸ਼ੀ ਰਹਿਣ ਲੱਗੇ । ਪਹਿਲਾਂ ਕਈ ਦਿਨ ਤਾਂ ਸਾਰਾ ਕੁਝ ਠੀਕ ਰਿਹਾ ਪ੍ਰੰਤੂ ਹੌਲੀ ਹੌਲੀ ਫਿਰ ਉਸ ਦੇ ਛੋਟੇ ਭਰਾ ਦੀ ਘਰਵਾਲੀ ਨੇ ਉਸ ਨੂੰ ਚੰਗਾ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ । ਜਿਸ ਭਰਾ ਨੂੰ ਉਸ ਨੇ ਮਿਹਨਤ ਕਰ ਕਰ ਕੇ ਪੜ੍ਹਾ ਕੇ ਅਫ਼ਸਰ ਬਣਾਇਆ ਸੀ ਅੱਜ ਉਸ ਭਰਾ ਦੀ ਹੀ ਘਰਵਾਲੀ ਉਸ ਨੂੰ ਨਕਾਰਾ ਦੱਸਦੀ ਸੀ ਅਤੇ ਕਹਿੰਦੀ ਸੀ ਕਿ ਉਹ ਮੇਰੇ ਘਰ ਵਾਲੇ ਦੇ ਟੁਕੜਿਆਂ ਤੇ ਹੀ ਪਲ ਰਿਹਾ ਹੈ ।
ਛੋਟੇ ਭਰਾ ਦੀ ਘਰਵਾਲੀ ਤੋਂ ਅਜਿਹੇ ਤਾਨੇ ਮਿਹਣੇ ਜਰਦਾ ਹੋਇਆ ਉਹ ਬਹੁਤ ਰੋਇਆ ਅਤੇ ਆਖਿਰ ਉਹ ਆਪਣੇ ਛੋਟੇ ਭਰਾ ਦੇ ਘਰ ਨੂੰ ਛੱਡ ਕੇ ਚਲਾ ਗਿਆ । ਆਪਣੇ ਛੋਟੇ ਭਰਾ ਦੇ ਘਰ ਤੋਂ ਦੁਖੀ ਹੋ ਕੇ ਨਿਕਲੇ ਨੇ ਫਿਰ ਵੀ ਹਿੰਮਤ ਨਹੀਂ ਛੱਡੀ ਅਤੇ ਦੁਬਾਰਾ ਇੱਕ ਹੋਟਲ ਵਿੱਚ ਜਾ ਕੇ ਕੰਮ ਕਰਨ ਲੱਗ ਪਿਆ । ਹੋਟਲ ਵਿੱਚ ਉਹ ਭਾਂਡੇ ਮਾਂਜਦਾ ਅਤੇ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪਿਆ । ਇੱਕ ਦਿਨ ਉਹ ਰਸਤੇ ਵਿੱਚ ਜਾ ਰਿਹਾ ਸੀ ਕਿ ਅਚਾਨਕ ਆ ਰਹੀ 1 ਗੱਡੀ ਦਾ ਟਾਇਰ ਫੱਟ ਗਿਆ ਅਤੇ ਗੱਡੀ ਪੂਰੀ ਤਰ੍ਹਾਂ ਨਾਲ ਪਲਟ ਗਈ । ਉਹ ਦੌੜ ਕੇ ਉਸ ਗੱਡੀ ਕੋਲ ਗਿਆ ਅਤੇ ਗੱਡੀ ਵਿੱਚ 1 ਲਾਲਾ ਸੀ ਜਿਸ ਨੂੰ ਕਿ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੇ ਔਖਾ ਸੌਖਾ ਹੋ ਕੇ ਲਾਲੇ ਨੂੰ ਗੱਡੀ ਵਿਚੋਂ ਕੱਢਿਆ ਅਤੇ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲ ਪਹੁੰਚਾ ਦਿੱਤਾ । ਲਾਲਾ ਕਾਫੀ ਅਮੀਰ ਆਦਮੀ ਪ੍ਰੰਤੂ ਉਹ ਬਹੁਤ ਹੀ ਸਾਦਗੀ ਭਰਿਆ ਜੀਵਨ ਬਤੀਤ ਕਰਦਾ ਸੀ ਕਿਉਂਕਿ ਉਸਦਾ ਵੀ ਇਸ ਦੁਨੀਆਂ ਵਿੱਚ ਕੋਈ ਨਹੀਂ ਸੀ । ਲਾਲੇ ਨੇ ਉਸ ਨੂੰ ਕਿਹਾ ਕਿ ਨਾ ਤਾਂ ਉਸ ਦਾ ਕੋਈ ਇਸ ਦੁਨੀਆਂ ਵਿੱਚ ਹੈ ਅਤੇ ਨਾ ਹੀ ਤੇਰਾ ਇਸ ਕਰਕੇ ਤੂੰ ਮੇਰੇ ਨਾਲ ਹੀ ਰਹਿ ਲਿਆ ਕਰ ।
ਰੱਬ ਦੇ ਰੰਗ:
ਉਹ ਮੰਨ ਗਿਆ ਤੇ ਲਾਲੇ ਨਾਲ ਰਹਿਣ ਲੱਗਾ ਉਸ ਨੇ ਲਾਲੇ ਦੀ ਸੇਵਾ ਕਰਨੀ ਤੇ ਉਸ ਦੇ ਘਰ ਦੀ ਸੇਵਾ ਸੰਭਾਲ ਕਰਨੀ ਲਾਲਾ ਇਹ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਉਸ ਤੇ ਵਿਸ਼ਵਾਸ ਕਰਨ ਲੱਗਾ| ਕੁਜ ਦੇਰ ਪਿੱਛੋਂ ਲਾਲੇ ਦੀ ਤਬੀਯਤ ਬਹੁਤ ਖ਼ਰਾਬ ਹੋ ਗਈ ਤੇ ਲਾਲਾ ਮਰ ਗਿਆ, ਤੇ ਉਹ ਇਨਸਾਨ ਬਹੁਤ ਰੋਇਆ ਉਸ ਨੇ ਕਿਹਾ ਰੱਬ ਮੈਂ ਕਿ ਗ਼ਲਤੀ ਕੀਤੀ ਸੀ ਕਿ ਤੂੰ ਮੇਨੂ ਜੋ ਮਿਲਾਂਦਾ ਹੀ ਉਹ ਵਾਪਿਸ ਲੈ ਲੈਂਦਾ ….., ਲਾਲੇ ਦੇ ਮਾੜੇ ਨੂੰ 10 ਦਿਨ ਹੋਏ ਸੀ ਤੇ ਕੁਜ ਬੈਂਕ ਵਾਲੇ ਤੇ ਪੁਲਿਸ ਵਾਲੇ ਉਸ ਦੇ ਘਰ ਆਏ ਤੇ ਕਹਿਣ ਲੱਗੇ ਕਿ ਨਛੱਤਰ ਸਿੰਘ ਤੁਸੀ ਹੋ , ਉਹ ਡਾਰ ਗਿਆ ਤੇ ਕਹਿਣਾ ਲੱਗਾ ਕਿ ਹਾਂਜੀ ਪਰ ਤੁਸੀ ਕੌਣ ਹੋ , ਤੇ ਬੈਂਕ ਵਾਲੇ ਕਹਿਣ ਲੱਗੇ ਕਿ ਲਾਲਾ ਜੀ ਨਛੱਤਰ ਸਿੰਘ ਦੇ ਨਾਮ ਤੇ ਆਪਣੀ ਸਾਰੀ ਜਾਇਦਾਤ ਕਰ ਗਏ ਹਨ ਓਹਨਾ ਦੀ ਕੁਲ ਜਾਇਦਾਤ 15 ਕਰੋੜ ਸੀ ਹੈ ਜਿਸ ਦਾ ਮਾਲਕ ਨਛੱਤਰ ਸਿੰਘ ਜਾਣੀ ਕਿ ਤੁਸੀ ਹੋ? ਬੈਂਕ ਵਾਲਿਆਂ ਨੇ ਉਸ ਨੂੰ ਲਿਖਤ ਪੜਤ ਕਰਨ ਲਈ ਅਗਲੇ ਦਿਨ ਬੈਂਕ ਬੁਲਾਇਆ ਤੇ ਜਦੋ ਉਹ ਬੈਂਕ ਪਹੁੰਚਿਆ ਤੇਬਉਸ ਨੇ ਦੇਖਿਆ ਕਿ ਉਸ ਦੀ ਬਹੁਤ ਸੇਵਾ ਹੋ ਰਹੀ ਹੈ ਤੇ ਬਾਅਦ ਚ ਸਾਰੇ ਉਸ ਨੂੰ ਮੁਬਾਰਕ ਦੇ ਰਹੇ ਸੀ।
ਇੱਕ ਆਦਮੀ ਅੰਤ ਵਿੱਚ ਉਸ ਨੂੰ ਮੁਬਾਰਕ ਦੇਣ ਆਇਆ ਤੇ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ | ਕੀ ਤੁਸੀ ਸੋਚ ਸਕਦੇ ਹੋ ਕਿ ਉਹ ਕੌਣ ਸੀ? ਉਹ ਸੀ ਉਸ ਦਾ ਛੋਟਾ ਭਰਾ ਜਿਸ ਨੇ ਉਸ ਨੂੰ ਆਪਣੀ ਵਹੁਟੀ ਦੇ ਕਹਿਣ ਤੇ ਲਾਚਾਰ ਹੋਣ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ ਸੀ,
ਹੁਣ ਉਹ ਓਥੇ 4 ਹਾਜ਼ਰ ਰੁਪਿਆ ਦੀ ਨੌਕਰੀ ਕਰ ਰਿਹਾ ਸੀ ਤੇ ਉਸ ਦਾ ਵੱਡਾ ਭਰਾ 15 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਸੀ | ਫੇਰ ਉਹ ਉਸ ਨੂੰ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦਵੋ ਤੇ ਉਸ ਦੇ ਵੱਡੇ ਭਰਾ ਨੇ ਉਸ ਨੂੰ ਕਿਹਾ ਕਿ “ ਵੀਰ ਰੱਬ ਸਬ ਕੁਝ ਦੇਖਦਾ ਹੈ ਤੇ ਉਸ ਨੇ ਕੁਝ ਦੇਖ ਕੇ ਹੈ ਮੈਨੂ ਤੁਹਾਡੀ ਜ਼ਿੰਦਿਗੀ ਚੋ ਕੱਢਿਆ ਸੀ”
ਸਿਰਫ ਇਹੀ ਗੱਲ ਕਹਿੰਦਾ ਹੋਇਆ ਉਹ ਉੱਥੋਂ ਚਲਾ ਗਿਆ ਅਤੇ ਫਿਰ ਆਪਣੀ ਨਵੀਂ ਜ਼ਿੰਦਗੀ ਨੂੰ ਜੀਣ ਲੱਗ ਪਿਆ।
ਹੁਣ ਉਸ ਦੇ ਛੋਟੇ ਭਰਾ ਨੂੰ ਵੀ ਉਹ ਗੱਲਾਂ ਯਾਦ ਆ ਰਹੀਆਂ ਸਨ ਕਿ ਕਿਸ ਤਰ੍ਹਾਂ ਉਸ ਦੇ ਵੱਡੇ ਭਰਾ ਨੇ ਆਪਣੀ ਪੜ੍ਹਾਈ ਛੱਡ ਕੇ ਮਿਹਨਤ ਕਰਕੇ ਉਸ ਨੂੰ ਪੜ੍ਹਾਇਆ ਸੀ ਪ੍ਰੰਤੂ ਉਹ ਆਪਣੇ ਪੈਰਾਂ ਉੱਪਰ ਖੜ੍ਹਾ ਹੋ ਕੇ ਆਪਣੇ ਭਰਾ ਦੇ ਅਹਿਸਾਨਾਂ ਨੂੰ ਵੀ ਭੁੱਲ ਗਿਆ ਸੀ ਸੀ ।
ਚੰਗਾ ਮਾੜਾ ਟਾਈਮ ਸਭ ਤੇ ਅਾੳੁਦਾਂ ਹੈ ਦੇਖੋ ਕੁਝ ਇਹੋ ਜਿਹਾ ਹੀ ਸੱਚ ਬਿਅਾਨ ਕਰਦੀ ਹੈ ਇਹ ਸੱਚੀ ਵਾਪਰੀ ਘਟਨਾ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ