ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿਛਲੇ ਦਿਨੀਂ ਫਰਾਂਸ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਕੈਨੇਡਾ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਦੇ ਕਾਰਨ ਉਸ ਨੂੰ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ । ਇਸ ਲੜਕੀ ਦਾ ਨਾਮ ਸੇਡੇਲਾ ਰੋਮਨ ਹੈ ਅਤੇ ਉਹ ਫਰਾਂਸ ਦੀ ਰਹਿਣ ਵਾਲੀ ਸੀ …….. । ਪਿਛਲੇ ਦਿਨੀਂ ਉਹ ਫਰਾਂਸ ਤੋਂ ਆਪਣੀ ਮਾਂ ਨੂੰ ਮਿਲਣ ਲਈ ਕੈਨੇਡਾ ਆਈ ਹੋਈ ਸੀ ਅਤੇ ਇੱਥੇ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਮੁੰਦਰ ਦੇ ਕੰਢੇ ਤੇ ਸੈਰ ਕਰਨ ਲਈ ਗਈ ।
ਸੈਰ ਕਰਦੀ ਕਰਦੀ ਉਹ ਜੌਗਿੰਗ ਕਰਦੀ ਹੋਈ ਕਦੋਂ ਅਮਰੀਕਾ ਦਾ ਬਾਰਡਰ ਲੰਘ ਗਈ ਉਸ ਨੂੰ ਖੁਦ ਨੂੰ ਵੀ ਪਤਾ ਨਾ ਲੱਗਿਆ । ਜਦੋਂ ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਡਿਊਟੀ ਦਿੰਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਲੜਕੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਹੀ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ । ਉਸ ਤੋਂ ਬਾਅਦ ਸੇਡੇਲਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੂੰ ਪਤਾ ਲੱਗਾ ਕਿ ਉਹ ਅਸਲ ਵਿੱਚ ਅਮਰੀਕਾ ਪਹੁੰਚ ਗਈ ਹੈ ।
ਬੇਸ਼ੱਕ ਉਸ ਕੋਲੋਂ ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ ਸੀ ਪਰੰਤੂ ਬਾਰਡਰ ਦੀ ਸੁਰੱਖਿਆ ਦੇ ਮੱਦੇਨਜ਼ਰ ਬਾਰਡਰ ਤੇ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੁਆਰਾ ਉਸ ਨੂੰ ਇਲਾਕੇ ਵਿੱਚ ਘੁਸਪੈਠ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ,,,,,,,,,,, । ਪਹਿਲਾਂ ਤਾਂ ਸੇਡੈਲਾ ਨੂੰ ਲੱਗਿਆ ਕਿ ਉਸ ਨੂੰ ਵਾਰ ਨਹੀਂ ਦੇ ਕੇ ਛੱਡ ਦਿੱਤਾ ਜਾਵੇਗਾ ਜਾਂ ਵੱਧ ਤੋਂ ਵੱਧ ਉਸ ਨੂੰ ਜੁਰਮਾਨਾ ਹੋ ਸਕਦਾ ਹੈ ।
ਪ੍ਰੰਤੂ ਉਸ ਨੂੰ ਇਸ ਗੱਲ ਦਾ ਬਾਅਦ ਵਿਚ ਅਹਿਸਾਸ ਹੋਇਆ ਤੇ ਇਹ ਮਾਮਲਾ ਕੋਈ ਨਿੱਕਾ ਜਿਹਾ ਨਹੀਂ ਸੀ । ਮਈ ਦੇ ਮਹੀਨੇ ਵਿੱਚ ਅਮਰੀਕਾ ਦੇ ਬਾਰਡਰ ਤੋਂ ਦਾਖਲ ਹੋਈ ਸੇਡੈਲਾ ਨੇ ਹਾਲ ਹੀ ਵਿੱਚ ਆਪਣੀ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਨੂੰ ਕਰੀਬ ਦੋ ਹਫ਼ਤੇ ਤੱਕ ਉੱਥੇ ਜੇਲ੍ਹ ਵਿੱਚ ਰਹਿਣਾ ਪਿਆ ਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਬਹੁਤ ਪੁੱਛਗਿਛ ਕੀਤੀ ਗਈ ਅਤੇ ਉਸਦੇ ਗਹਿਣੇ ਆਦਿ ਉਤਰਵਾ ਕੇ ਉਸ ਦੀ ਤਲਾਸ਼ੀ ਵੀ ਲਈ ਗਈ । ਉਧਰ ਸੇਡੇਲਾ ਦੇ ਇੱਕਦਮ ਗਾਇਬ ਹੋਣ ਤੋਂ ਬਾਅਦ ਉਸ ਦੀ ਮਾਂ ਵੀ ਕਾਫੀ ਚਿੰਤਤ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੀ ਸੀ । ਗ੍ਰਿਫਤਾਰੀ ਦੇ ਕੁਝ ਦਿਨ ਬਾਅਦ ਸੇ ਡੇਲਾ ਨੂੰ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਮਾਂ ਤੁਰੰਤ ਹੀ ਜ਼ਰੂਰੀ ਕਾਗ਼ਜ਼ਾਤ ਅਤੇ ਸੇਡੇਲਾ ਦਾ ਪਾਸਪੋਰਟ ਆਦਿ ਲੈ ਕੇ ਉਸ ਜਗ੍ਹਾ ਉੱਪਰ ਪਹੁੰਚੀ ਜਿੱਥੇ ਕਿ ਉਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ ।
ਉਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਦੁਆਰਾ ਪੁੱਛ ਪੜਤਾਲ ਕਰਨ ਤੋਂ ਬਾਅਦ ਅਤੇ ਸਾਰਾ ਮਾਮਲਾ ਦੇਖਣ ਤੋਂ ਬਾਅਦ ਦੋਨਾਂ ਹੀ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਸਹਿਮਤੀ ਲਈ ਗਈ ਅਤੇ ਉਸ ਤੋਂ ਬਾਅਦ ਇਸ ਲੜਕੀ ਨੂੰ ਰਿਹਾਅ ਕੀਤਾ ਗਿਆ । ਕਰੀਬ ਦੋ ਹਫ਼ਤੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੇਡੇਲਾ 6 ਜੂਨ ਨੂੰ ਆਪਣੇ ਘਰ ਵਾਪਸ ਪਰਤੀ । ਵਾਪਸ ਪਰਤੀ ਲੜਕੀ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਕੜੀ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ ਅਤੇ ਉਸ ਨੂੰ ਉੱਥੇ ਇੱਕ ਨਿੱਕੀ ਜਿਹੀ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਸੀ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ