ਜਿਹੜੇ ਆਖਦੇ ਨੇ ਕਰਜ਼ੇ ਕੋਠੀਆਂ ਕਾਰਾਂ ਨਾਲ ਹੀ ਚੜ੍ਹਦੇ, ਉਹ ਏਸ ਕਿਸਾਨ ਦੀ ਕਹਾਣੀ ਪੜ੍ਹ ਲੈਣ…

ਤਾਜਾ ਦਿਲ ਚੀਰਵੀਂ ਖਬਰ ਪੰਜਾਬ ਤੋਂ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਜਿਹੜੇ ਆਖਦੇ ਨੇ ਕਰਜ਼ੇ ਕੋਠੀਆਂ ਕਾਰਾਂ ਨਾਲ ਹੀ ਚੜ੍ਹਦੇ, ਉਹ ਏਸ ਕਿਸਾਨ ਦੀ ਕਹਾਣੀ ਪੜ੍ਹ ਲੈਣ…

ਬਠਿੰਡਾ ਦੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੋਟਬਖਤੂ ਵਿਖੇ ਇੱਕ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਨੇ ਖੇਤ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਸਿਰ ‘ਤੇ ਕਰੀਬ ਲੱਖ ਲੱਖ ਰੁਪਏ ਤੋਂ ਵੱਧ ਕਰਜ਼ਾ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਕਿਸਾਨ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।

ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਤਿੰਨ ਭੈਣ ਭਰਾ ਹਨ, ਜਿੰਨਾ ਪਾਸ ਢਾਈ ਏਕੜ ਜ਼ਮੀਨ ਸੀ ਪਰ ਵੱਡੀ ਭੈਣ ਦੇ ਵਿਆਹ ਉੱਤੇ ਇੱਕ ਏਕੜ ਜ਼ਮੀਨ ਵੈਅ ਹੋ ਗਈ ਤੇ ਸਿਰ ਉੱਤੇ ਕਰਜ਼ਾ ਵੀ ਚੜ ਗਿਆ।

ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਦੇ ਸਿਰ ਉੱਤੇ ਹੀ ਸਾਰੇ ਘਰ ਦੀ ਕਬੀਲਦਾਰੀ ਦਾ ਬੁੱਝ ਸੀ। ਕਿਸਾਨ ਦੀ ਮਾਤਾ ਨੂੰ ਕੈਂਸਰ ਦੀ . ਬਿਮਾਰੀ ਕਾਰਨ ਦੁੱਖਾਂ ਦਾ ਇੱਕ ਹੋਰ ਪਹਾੜ ਡਿਗ ਗਿਆ। ਜਿਸਦੇ ਇਲਾਜ਼ ਲਈ ਵੀ ਪੈਸੇ ਲੱਗ ਰਹੇ ਸਨ। ਕਿਸਾਨ ਦੇ ਪਰਿਵਾਰ ਉੱਤੇ ਚਾਰ ਲੱਖ ਬੈਕ, ਚਾਰ ਲੱਖ ਆੜ੍ਹਤੀਆਂ ਅਤੇ ਕੁੱਝ ਸੁਸਾਇਟੀ ਦਾ ਕਰਜ਼ਾ ਵੀ ਸੀ।

ਨੌਜਵਾਨ ਕਿਸਾਨ ਕਰਜ਼ੇ ਨੂੰ ਉਤਾਰਨ ਲਈ ਖੇਤੀ ਦੇ ਨਾਲ ਨਾਲ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਵੀ ਕੀਤੀ ਪਰ ਕਰਜ਼ਾ ਉੱਤਰਨ ਦੀ ਥਾਂ ਚੜ੍ਹਦਾ ਹੀ ਗਿਆ। ਬੀਤੀ ਦੇਰ ਸ਼ਾਮ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। .ਮ੍ਰਿਤਕ ਕਿਸਾਨ ਦਾ ਪਰਿਵਾਰ ਨੌਜਵਾਨ ਦੀ ਆਤਮ ਹੱਤਿਆ ਕਰ ਕੇ ਸਦਮੇ ਵਿੱਚ ….., ਜੱਦੋ ਕਿ ਰਿਸ਼ਤੇਦਾਰ ਹੁਣ ਸਰਕਾਰ ਤੋ ਮਦਦ ਦੀ ਗੁਹਾਰ ਲੱਗਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਕਰਜ਼ ਮਾਫ਼ੀ ਲਿਸਟ ਵਿੱਚ ਨਾਂ ਵੀ ਸ਼ਾਮਿਲ ਨਹੀਂ ਸੀ।

ਉੱਧਰ ਦੂਜੇ ਪਾਸੇ ਕਿਸਾਨ ਆਗੂ ਕਿਸਾਨ ਸਰੂਪ ਸਿੰਘ ਸਿੱਧੂ ਵਧ ਰਹੀਆਂ ਖੁਦਕੁਸ਼ੀਆਂ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਦੱਸ ਰਹੇ …..। ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕਰ ਕੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੀ ਮੰਗ ਕੀਤੀ ਹੈ।ਜੱਦੋ ਕਿ ਰਾਮਾਂ ਮੰਡੀ….. ਪੁਲਸ ਨੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੈਪ ਸਿੰਘ ਸਿਵਲ ਹਸਪਤਾਲ ਤੋਂ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।


Posted

in

by

Tags: