ਜੇਲ੍ਹ ਮੰਤਰੀ ਪੰਜਾਬ ਰੰਧਾਵਾ ਦੇ ਸਾਲੇ ਦੇ ਮੁੰਡੇ ਦੀ ਗੋਲੀ ਲੱਗਣ ਨਾਲ ਹੋਈ ਮੌਤ

ਤਾਜਾ ਵੱਡੀ ਖਬਰ…..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦੇ ਜੇਲ੍ਹ ਮੰਤਰੀ ਰੰਧਾਵਾ ਦੇ ਸਾਲੇ ਦੇ ਮੁੰਡੇ ਦੀ ਗੋਲੀ ਲੱਗਣ ਨਾਲ ਹੋਈ ਮੌਤ:ਪੰਜਾਬ ਦੇ ਸਹਿਕਾਰੀ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਦੇ ਪੁੱਤਰ ਐਰਨ ਬਰਾੜ (13) ਦੀ ਨੈਨੀਤਾਲ(ਉੱਤਰਾਖੰਡ)ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ।ਗੋਲੀ ਉਸਦੇ ਪਿਤਾ ਦੀ ਰਿਵਾਲਵਰ ਤੋਂ ਹੀ ਲੱਗੀ ਹੈ।ਇਹ ਸਾਫ਼ ਨਹੀਂ ਹੋ ਸਕਿਆ ਕਿ ਐਰਨ ਨੇ ਗੋਲੀ ਖੁਦ ਮਾਰੀ ਜਾਂ ਫਿਰ ਅਚਾਨਕ ਚੱਲੀ ਹੈ। Jail minister Sukhjinder Singh Randhawa brother in law son shoot death

ਸੂਤਰਾਂ ਮੁਤਾਬਕ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰ ਸਿੰਘ ਬੱਬੀ ਦਾ ਪੁੱਤਰ ਐਰਨ ਬਰਾੜ ਨੈਨੀਤਾਲ ਦੇ ਸ਼ੇਰਵੁੱਡ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ।ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਸਨ ਅਤੇ ਪਰਿਵਾਰ ਦੇ ਮੈਂਬਰ ਐਰਨ ਨੂੰ ਛੱਡਣ ਲਈ ਨੈਨੀਤਾਲ (ਉੱਤਰਾਖੰਡ) ਗਏ ਹੋਏ ਸਨ।ਨੈਨੀਤਾਲ ਦੇ ਨਜ਼ਦੀਕ ਹੀ ਰਵਿੰਦਰ ਬੱਬੀ ਦੀ ਕੋਠੀ ਹੈ…… ।ਉਥੇ ਹੀ ਪਰਿਵਾਰ ਰੁਕਿਆ ਹੋਇਆ ਸੀ।ਸ਼ੁੱਕਰਵਾਰ ਨੂੰ ਨੈਨੀਤਾਲ ਵਿੱਚ ਹੀ ਕੋਠੀ ਵਿੱਚ ਰਵਿੰਦਰ ਸਿੰਘ ਬੱਬੀ ਨਹਾਉਣ ਲਈ ਬਾਥਰੂਮ ਗਿਆ ਅਤੇ ਆਪਣੀ ਰਿਵਾਲਵਰ ਬਾਹਰ ਬੈਡ ਉੱਤੇ ਹੀ ਰੱਖ ਗਿਆ। Jail minister Sukhjinder Singh Randhawa brother in law son shoot deathਇਸ ਵਿੱਚ ਅਚਾਨਕ ਗੋਲੀ ਚੱਲਣ ਦੀ ਅਵਾਜ਼ ਆਈ ਤਾਂ ਰਵਿੰਦਰ ਬੱਬੀ ਬਾਥਰੂਮ ਚੋਂ ਨਿਕਲਿਆ।ਦੇਖਿਆ ਕਿ ਐਰਨ ਖੂਨ ਨਾਲ ਲਿਬੜਿਆ ਪਿਆ ਹੋਇਆ ਸੀ ਅਤੇ ਉਸਦੀ ਛਾਤੀ ਉੱਤੇ ਗੋਲੀ ਲੱਗੀ ਹੋਈ ਸੀ।ਹਸਪਤਾਲ ਦੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।ਸੁਖਜਿੰਦਰ ਰੰਧਾਵਾ ਨੂੰ ……..ਵੀ ਜਿਵੇਂ ਖਬਰ ਮਿਲੀ ਉਹ ਵੀ ਚੰਡੀਗੜ੍ਹ ਤੋਂ ਮੁਕਤਸਰ ਸਾਹਿਬ ਲਈ ਨਿਕਲ ਗਏ।ਇਸ ਮਾਮਲੇ ਵਿੱਚ ਪਰਿਵਾਰ ਦੇ ਮੈਂਬਰ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ ਪਰ ਸੂਤਰਾਂ ਦੇ ਮੁਤਾਬਕ ਐਰਨ ਕਾਫ਼ੀ ਪਰੇਸ਼ਾਨ ਸੀ। Jail minister Sukhjinder Singh Randhawa brother in law son shoot deathਸੂਤਰਾਂ ਦੇ ਅਨੁਸਾਰ ਐਰਨ ਨੂੰ ਕਈ ਦਿਨ ਪਹਿਲਾਂ ਵਾਪਸ ਨੈਨੀਤਾਲ ਆ ਜਾਣਾ ਸੀ ਪਰ ਪਰਿਵਾਰ ਨੇ ਕਾਲਜ ਤੋਂ ਆਗਿਆ ਲੈ ਕੇ ਛੁੱਟੀਆਂ ਵਧਾਈਆਂ ਸਨ।


Posted

in

by

Tags: