ਤਾਜਾ ਵੱਡੀ ਖਬਰ ……..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੁਕੇਰੀਆਂ ਦੇ ਨਜ਼ਦੀਕੀ ਪਿੰਡ ਵਧਾਈਆ ਵਿਖੇ ਉਸ ਵਕਤ ਮਾਹੌਲ ਗ਼ਮਗੀਨ ਹੋ ਗਿਆ ਜਦੋ 8 ਸਾਲ ਦਾ ਅਰਸ਼ਦੀਪ ਜੋ ਚਾਅ ਚਾਅ ‘ਚ ਆਪਣੇ ਦਾਦੇ ਦੇ ਨਾਲ ਟ੍ਰੈਕਟਰ ‘ਤੇ ਬੈਠ ਖੇਤ ਵਿੱਚ ਗਿਆ ਸੀ……। ਖੇਤ ਵਿਚੋਂ ਕੰਮ ਨਬੇੜ ਕੇ ਵਾਪਸ ਪਿੰਡ ਪਰਤਣ ਵੇਲੇ ਪਿੰਡ ਦੇ ਕੋਲੋਂ ਲੰਗਦੀ ਵੱਡੀ ਨਹਿਰ ਦਾ ਪੁਲ ਕਰਾਸ ਕਰਦੇ ਸਮੇਂ ਟਰੈਕਟਰ ਬੇਕਾਬੂ ਹੋ ਗਿਆ। ਬੇਕਾਬੂ ਹੋਏ ਟ੍ਰੈਕਟਰ ‘ਤੋਂ ਨਹਿਰ ਵਿੱਚ ਡਿਗਣ ਨਾਲ ਪੋਤੇ ਦੀ ਮੌਤ ਹੋ ਗਈ ਅਤੇ ਦਾਦਾ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ।
ਅਚਾਨਕ ਵਾਪਰੇ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਆਪਣੇ ਟਰੈਕਟਰ ‘ਤੇ ਪਿੰਡ ਟੇਰਕਿਆਣਾ ਦੇ ਨਜ਼ਦੀਕ ਆਪਣੇ ਖੇਤਾਂ ਵਿੱਚ ਜੋ ਮੁਕੇਰੀਆਂ ਹਾਈਡਲ ਨਹਿਰ ਦੇ ਪਾਰ ਲੱਗਦੇ ਹਨ, ਦੀ ਵਹਾਈ ਕਰਕੇ ਵਾਪਸ ਘਰ ਆ ਰਹੇ ਸਨ। ਉਹਨਾਂ ਦੇ ਨਾਲ ਉਹਨਾਂ ਦਾ ਤੀਜੀ ਜਮਾਤ ਵਿੱਚ ਪੜ੍ਹਦਾ ਪੋਤਾ ਅਰਸ਼ਦੀਪ ਸਿੰਘ ਵੀ ਨਾਲ ਗਿਆ …….। ਟਰੈਕਟਰ ਦੀ ਸਾਈਡ ਸੀਟ ‘ਤੇ ਬੈਠਾ ਸੀ। ਜਦੋਂ ਉਹ ਨਹਿਰ ਦੀ ਪੁਲੀ ਪਾਰ ਕਰਨ ਲੱਗੇ ਤਾਂ ਓਹਨਾਂ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਕੇ ਪੁਲੀ ਤੋਂ ਹੇਠਾਂ ਡਿੱਗ ਗਿਆ।
ਜੋ ਅੱਧ ਵਿਚਾਲੇ ਲਟਕ ਗਿਆ ਅਤੇ ਅਰਸ਼ਦੀਪ ਨਹਿਰ ਵਿੱਚ ਜਾ ਡਿਗਿਆ। ਜਿਸਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੋਤਾ ਅਰਸ਼ਦੀਪ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਟ੍ਰੈਕਟਰ ਚਾਲਕ ਮ੍ਰਿਤਕ ਦਾ ਦਾਦਾ ਇੱਕ ਸਾਈਡ ‘ਤੇ ਡਿੱਗ ਗਿਆ ਜੋ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਜਲੰਧਰ ਹਸਪਤਾਲ ਲਿਜਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਿਕ ਅਰਸ਼ਦੀਪ ਇੱਕ ਭੈਣ ਦਾ ਇਕਲੌਤਾ ਭਰਾ ਸੀ ਜਿਸਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਦੇ ਨਾਲ ਨਾਲ ਪੂਰਾ ਪਿੰਡ ਸਦਮੇ ਵਿਚ ਹੈ। ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਗਰੀਬ ਕਿਸਾਨ ਦੇ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ……… ਇਸ ਹਾਦਸੇ ਨਾਲ ਪਰਿਵਾਰ ਵਿੱਚ ਗੰਮ ਦਾ ਮਾਹੌਲ ਹੈ ਅਤੇ ਇਸ ਦਾ ਦੁੱਖ ਰਹਿੰਦੇ ਸਮੇਂ ਤੱਕ ਪਰਿਵਾਰ ਨੂੰ ਰਹੇਗਾ। ਦਾਦਾ ਪੋਤਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਨੂੰ ਇੱਕ ਦੂਜੇ ਦੀ ਸੰਜੀਵਨੀ ਕਿਹਾ ਜਾਂਦਾ ਹੈ। ਪੋਤੇ ਦੀ ਅੱਖਾਂ ਸਾਹਮਣੇ ਹੋਈ ਮੌਤ ਦਾਦੇ ਨੂੰ ਰਹਿੰਦੀ ਉਮਰ ਤੱਕ ਯਾਦ ਅਤੇ ਦੁਖੀ ਕਰਦੀ ਰਹੇਗੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ