ਵੱਡੀ ਤਾਜਾਖਬਰ ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਅੱਜ ਹੁਣੇ ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ
ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ ,ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ:
ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਕੱਲ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਸੀ।
ਅੱਜ ਸਵੇਰੇ ਚੰਡੀਗੜ੍ਹ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਦੇ ਆਉਣ ਦੇ ਖ਼ਬਰ ਮਿਲੀ ਹੈ।ਇਸ ਮੀਂਹ ਦੇ ਨਾਲ ਜਿਥੇ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ,ਓਥੇ ਹੀ ਸਵੇਰ ਦਾ ਮੌਸਮ ਵੀ ਸੁਹਾਵਣਾ ਹੋ ਗਿਆ ਹੈ।
ਪਠਾਨਕੋਟ ਦੇ ਵਿੱਚ ਬੀਤੀ ਰਾਤ ਭਾਰੀ ਤੂਫ਼ਾਨ ਆਇਆ ਹੈ,ਜਿਸ ਕਰਕੇ ਮੋਬਾਈਲ ਟਾਵਰ ਅਤੇ ਦਰੱਖਤ ਡਿੱਗ ਗਏ ਹਨ।
ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ……
ਮੌਸਮ ਵਿਭਾਗ ਨੇ ਅਜਨਾਲਾ,ਅੰਮ੍ਰਿਤਸਰ ,ਕਪੂਰਥਲਾ ,ਆਦਮਪੁਰ,ਜਲੰਧਰ,ਫ਼ਗਵਾੜਾ, ਹੁਸ਼ਿਆਰਪੁਰ ,ਜ਼ੀਰਾ,ਮੋਗਾ,ਲੁਧਿਆਣਾ,ਸਮਰਾਲਾ,ਪਠਾਨਕੋਟ,ਮੁਕੇਰੀਆ,ਪਟਿਆਲਾ,ਸ਼ਿਮਲਾ,ਸੁੰਦਰਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਮੌਸਮ ਵਿਗਿਆਨੀਆਂ ਅਨੁਸਾਰ ਅੱਜ ਰੁੱਕ -ਰੁੱਕ ਕੇ ਮੀਂਹ ਪੈਂਦਾ ਰਹੇਗਾ।ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ।ਇਸ ਦੇ ਨਾਲ ਹੀ ਝੋਨਾ ਲਗਾ ਰਹੇ ਕਿਸਾਨਾਂ ਦੇ ਚਿਹਰੇ ਵੀ ਖ਼ਿਲ ਗਏ ਹਨ ਕਿਉਂਕਿ ਝੋਨਾ ਲਗਾਉਣ ਦੇ ਲਈ ਕਾਫ਼ੀ ਪਾਣੀ ਦੀ ਜ਼ਰੂਰਤ ਹੁੰਦੀ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।