ਹੁਣੇ ਹੁਣੇ ਆਈ ਤਾਜਾ ਵੱਡੀ…..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਦੁਆਰਾ ਫਿਰ ਐਕਟੀਵੇਟ ਹੋਇਆ ਮਾਨਸੂਨ, ਜਾਣੋ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਲੇਖਾ ਜੋਖਾ….
ਮਾਨਸੂਨ ਬੇ੍ਕ ਕਾਰਨ ਪਏ ਵਕਫੇ ਤੋਂ ਬਾਅਦ, ਮਾਨਸੂਨ ਫਿਰ ਤੋਂ ਪੰਜਾਬ ਚ ਐਕਟਿਵ ਹੋਣ ਲਈ ਤਿਆਰ ਹੈ। ਮੰਗਲਵਾਰ ਹਿਮਾਚਲ ਸਰਹੱਦ ਨਾਲ ਲਗਦੇ ਜਿਲਿਆਂ ਚ ਮਾਨਸੂਨੀ ਬਰਸਾਤ ਦੇਖੀ ਜਾਵੇਗੀ। ਬੁੱਧਵਾਰ ਤੱਕ ਸੂਬੇ ਦੇ ਬਹੁਤੇ ਹਿੱਸਿਆਂ ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ।
12 ਜੁਲਾਈ ਤੋਂ ਸਾਰੇ ਸੂਬੇ ਚ ਦਰਮਿਆਨੇ ਤੋਂ ਭਾਰੀ ਮਾਨਸੂਨੀ ਮੀਂਹ ਦੀ ਉਮੀਦ ਹੈ, ਜਿਸ ਨਾਲ ਪਾਰੇ ਚ ਚੋਖੀ ਗਿਰਾਵਟ ਆਵੇਗੀ ਤੇ ਗਰਮੀ ਤੋਂ ਲੋੜੀਂਦੀ ਰਾਹਤ ਮਿਲੇਗੀ। 14 ਜੁਲਾਈ ਤੱਕ ਸੂਬੇ ਚ ਕਾਰਵਾਈਆਂ ਜਾਰੀ ਰਹਿਣਗੀਆਂ।
ਜਦਕਿ ਖਾੜੀ ਬੰਗਾਲ ਤੋਂ ਘੱਟ ਦਬਾਅ ਦੇ ਸਿਸਟਮ ਦੇ ਪ੍ਭਾਵ ਨਾਲ 15 ਜੁਲਾਈ ਤੋਂ ਬਾਅਦ ਮਾਨਸੂਨੀ ਕਾਰਵਾਈਆਂ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ। ਚੜ੍ਹਦੇ ਸਾਉਣ, ਝੜੀ ਲੱਗਣ ਦੀ ਚੰਗੀ ਉਮੀਦ ਹੈ। ਸੋ ਜੁਲਾਈ ਤੀਜੇ ਹਫਤੇ(16-23 ਜੁਲਾਈ) ਵੀ ਮਾਨਸੂਨ ਪੰਜਾਬ ‘ਤੇ ਮੇਹਰਬਾਨ ਰਹੇਗੀ।
ਦੱਸਣਯੋਗ ਹੈ ਕਿ ਰਹਿੰਦੇ ਜੁਲਾਈ ਹੁਣ ਮਾਨਸੂਨ ਬੇ੍ਕ ਦੀ ਉਮੀਦ ਨਾ ਬਰਾਬਰ ਹੈ ਪਰ ਇਕ-ਦੋ ਦਿਨ ਲਈ ਕਾਰਵਾਈ ਨੂੰ ਠੱਲ ਜਰੂਰ ਪੈ ਸਕਦੀ ਹੈ।
News Source – ਪੰਜਾਬ ਦਾ ਮੌਸਮ